ਅੱਜ ਦੇ ਦਿਨ 2008 ਵਿੱਚ ਬ੍ਰਾਜ਼ੀਲ ਅਤੇ ਭਾਰਤ ਵਿਚਕਾਰ ਚਾਰ ਮਹੱਤਵਪੂਰਨ ਸੰਧੀਆਂ ‘ਤੇ ਦਸਤਖਤ ਕੀਤੇ ਗਏ।
ਚੰਡੀਗੜ੍ਹ, 17 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 17 ਅਪ੍ਰੈਲ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ। 17 ਅਪ੍ਰੈਲ ਦੇ ਇਤਿਹਾਸ ਨਾਲ ਸਬੰਧਤ ਦੇਸ਼ ਅਤੇ ਦੁਨੀਆਂ ਦੀਆਂ ਘਟਨਾਵਾਂ ਇਸ ਪ੍ਰਕਾਰ ਹਨ:-
- 1521: ਮਾਰਟਿਨ ਲੂਥਰ ਦੀ ਸਿੱਖਿਆਵਾਂ ‘ਤੇ ਡਾਈਟ ਆਫ਼ ਵਰਮਜ਼ ਦੌਰਾਨ ਮੁਕੱਦਮਾ ਸ਼ੁਰੂ ਹੋਇਆ।
- ਇਸੇ ਦਿਨ 1799 ਵਿੱਚ ਸ਼੍ਰੀਰੰਗਪਟਨ ਦੀ ਘੇਰਾਬੰਦੀ ਸ਼ੁਰੂ ਹੋਈ। ਇਹ 4 ਮਈ ਨੂੰ ਟੀਪੂ ਸੁਲਤਾਨ ਦੀ ਮੌਤ ਨਾਲ ਖਤਮ ਹੋਇਆ।
- ਅੱਜ ਦੇ ਦਿਨ 1869 ਵਿੱਚ ਮੋਰੇਲੋਸ ਨੂੰ ਮੈਕਸੀਕੋ ਦੇ 27ਵੇਂ ਰਾਜ ਵਜੋਂ ਦਾਖਲ ਕੀਤਾ ਗਿਆ।
- 17 ਅਪ੍ਰੈਲ 1895 ਨੂੰ ਚੀਨ ਅਤੇ ਜਾਪਾਨ ਵਿਚਕਾਰ ਸ਼ਿਮੋਨੋਸੇਕੀ ਸੰਧੀ ‘ਤੇ ਦਸਤਖਤ ਹੋਏ।ਜਿਸ ਨਾਲ ਚੀਨ ਅਤੇ ਜਾਪਾਨੀ ਵਿੱਚ ਯੁੱਧ ਦਾ ਅੰਤ ਹੋਇਆ।
- ਅੱਜ ਦੇ ਦਿਨ ਹੀ 1941ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਯੂਗੋਸਲਾਵੀਆ ਨੇ ਜਰਮਨੀ ਅੱਗੇ ਆਤਮ ਸਮਰਪਣ ਕਰ ਦਿੱਤਾ।
- ਇਸੇ ਦਿਨ 1945 ਨੂੰ ਇਤਿਹਾਸਕਾਰ ਟ੍ਰਾਨ ਟ੍ਰੌਂਗ ਕਿਮ ਨੂੰ ਵੀਅਤਨਾਮ ਸਾਮਰਾਜ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ।
- ਅੱਜ ਦੇ ਦਿਨ ਹੀ 1946 ਵਿੱਚ ਸੀਰੀਆ ਨੇ ਫਰਾਂਸ ਤੋਂ ਆਜ਼ਾਦੀ ਦਾ ਐਲਾਨ ਕੀਤਾ।
- ਅੱਜ ਦੇ ਦਿਨ ਹੀ 1947 ਵਿੱਚ ਸ਼੍ਰੀਲੰਕਾ ਦੇ ਮਹਾਨ ਖਿਡਾਰੀ ਮੁਥਈਆ ਮੁਰਲੀਧਰਨ ਦਾ ਜਨਮ ਹੋਇਆ।
- ਅੱਜ ਹੀ ਦੇ ਦਿਨ 1971 ਨੂੰ ਮਿਸਰ, ਲੀਬੀਆ ਅਤੇ ਸੀਰੀਆ ਨੇ ਮਿਲ ਕੇ ਸੰਯੁਕਤ ਅਰਬ ਰਾਜ ਬਣਾਇਆ।
- ਇਸੇ ਦਿਨ1975 ਨੂੰ ਭਾਰਤ ਦੇ ਦੂਜੇ ਰਾਸ਼ਟਰਪਤੀ ਐਸ. ਰਾਧਾਕ੍ਰਿਸ਼ਨਨ ਦਾ ਦਿਹਾਂਤ ਹੋਇਆ।
- ਅੱਜ ਦੇ ਦਿਨ 1977 ਨੂੰ ਸਵਤੰਤਰ ਪਾਰਟੀ ਦਾ ਜਨਤਾ ਪਾਰਟੀ ਵਿੱਚ ਰਲੇਵਾਂ ਹੋ ਗਿਆ।
- ਇਸੇ ਦਿਨ 2007 ਵਿਚ ਦੱਖਣੀ ਕੋਰੀਆ 2014 ਏਸ਼ੀਆਈ ਖੇਡਾਂ ਦਾ ਮੇਜ਼ਬਾਨ ਦੇਸ਼ ਬਣਿਆ।
Published on: ਅਪ੍ਰੈਲ 17, 2025 7:17 ਪੂਃ ਦੁਃ