ADC ਅਨਮੋਲ ਧਾਲੀਵਾਲ ਵੱਲੋਂ ਨਗਰ ਕੌਂਸਲਾਂ ਦੇ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ

ਟ੍ਰਾਈਸਿਟੀ

ਮੋਹਾਲੀ, 18 ਅਪ੍ਰੈਲ: ਦੇਸ਼ ਕਲਿੱਕ ਬਿਓਰੋ
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਨਮੋਲ ਸਿੰਘ ਧਾਲੀਵਾਲ ਵੱਲੋਂ ਕਲ੍ਹ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ, ਮਿਉਂਸਪਲ ਇੰਜੀਨਅਰਾਂ, ਸੀਵਰੇਜ ਤੇ ਜਲ ਸਪਲਾਈ ਬੋਰਡ, ਡ੍ਰੇਨੇਜ ਅਧਿਕਾਰੀਆਂ ਤੇ ਸਹਾਇਕ ਟਾਊਨ ਪਲਾਨਰਾਂ ਨਾਲ ਮੀਟਿੰਗ ਕੀਤੀ।
       ਮੀਟਿੰਗ ਦੌਰਾਨ ਲੰਬਿਤ ਸ਼ਿਕਾਇਤਾਂ, ਈ-ਨਕਸ਼ਾ ਪੋਰਟਲ ਮਾਮਲਿਆਂ, ਕੋਰਟ ਕੇਸਾਂ ਦੇ ਸਮੇਂ ਸਿਰ ਨਿਪਟਾਰੇ, ਸੀਵਰੇਜ਼/ਐਸ.ਟੀ.ਪੀ., ਲਾਇਬਰੇਰੀ, ਸਵੱਛ ਭਾਰਤ ਮਿਸ਼ਨ, ਪ੍ਰਮੋਟਰਾਂ/ਬਿਲਡਰਾਂ ਨਾਲ ਸਬੰਧਤ ਸ਼ਿਕਾਇਤਾਂ, ਪੀ ਐਮ.ਏ.ਵਾਈ. ਦਾ ਜਾਇਜ਼ਾ ਲੈਂਦੇ ਹੋਏ, ਏ ਡੀ ਸੀ ਅਨਮੋਲ ਧਾਲੀਵਾਲ ਨੇ ਇਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਹਰ ਸਥਾਨਕ ਸ਼ਹਿਰੀ ਸੰਸਥਾ ਆਪੋ ਆਪਣੇ ਸ਼ਹਿਰ ਦੇ ਲੋਕਾਂ ਦੀ ਸਹੂਲਤ ਲਈ ਕੰਮ ਕਰੇ।
     ਉਨ੍ਹਾਂ ਨੇ ਪੈਡਿੰਗ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਜਾਇਜ਼ਾ ਲੈਂਦੇ ਹੋਏ ਸਹਾਇਕ ਮਿਉਂਸਪਲ ਇੰਜੀਨੀਅਰਾਂ ਨੂੰ ਕਿਹਾ ਕਿ ਉਹ ਆਪਣੀ-ਆਪਣੀ ਨਗਰ ਕੌਂਸਲ/ਨਗਰ ਪੰਚਾਇਤ ਨਾਲ ਸਬੰਧਤ ਗੂਗਗਸ਼ੀਟਾਂ ਤੇ ਪੈਡਿੰਗ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਣਾ ਯਕੀਨੀ ਬਣਾਇਆ ਅਤੇ ਇਸ ਸਬੰਧੀ ਰਿਪੋਰਟ ਇਸ ਦਫਤਰ ਨੂੰ ਭੇਜੀ ਜਾਵੇ।  ਈ-ਨਕਸ਼਼ਾ ਪੋਰਟਲ ਦੀ ਪੈਂਡੇਂਸੀ ਸਬੰਧੀ ਵਿੱਚ ਹਾਜ਼ਰ ਸਮੂਹ ਕਾਰਜ ਸਾਧਕ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਈ-ਨਕਸ਼ਾ ਪੋਰਟਲ ਦੀ ਦਿਨ ਪ੍ਰਤੀ ਦਿਨ ਦੀ ਪੈਂਡੇਂਸੀ ਦੇਖੀ ਜਾਵੇ ਅਤੇ ਈ-ਨਕਸ਼ਾ ਪੋਰਟਲ ਦੀ ਪੈਂਡੇਂਸੀ ਨੂੰ ਤੁਰੰਤ ਖਤਮ ਕਰਦੇ ਹੋਏ ਰਿਪੋਰਟ ਇਸ ਦਫਤਰ ਨੂੰ ਭੇਜੀ ਜਾਵੇ।
ਪੈਂਡਿੰਗ ਕੋਰਟ ਕੇਸਾਂ ਦਾ ਜਾਇਜ਼ਾ ਲਈ ਲੈਂਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਾਰਜ ਸਾਧਕ ਅਫਸਰਾਂ ਨੂੰ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਹੇ ਕੋਰਟ ਕੇਸਾਂ ਸਬੰਧੀ ਰਿਪੋਰਟਾਂ ਸਮੇਂ ਸਿਰ ਜ਼ਿਲ੍ਹਾ ਦਫਤਰ ਨੂੰ ਭੇਜੀਆ ਜਾਣ ਤਾਂ ਜੋ ਸਮੇਂ ਸਿਰ ਜਵਾਬਦਾਵਾ ਦਾਇਰ ਕਰਨ ਵਿੱਚ ਮੁਸ਼ਕਲ ਪੇਸ਼ ਨਾ ਆਵੇ। ਸੀਵਰੇਜ/ਐਸ.ਟੀ.ਪੀ. ਸਬੰਧੀ ਕਾਰਜਕਾਰੀ ਇੰਜੀਨੀਅਰ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਰੋਪੜ ਨੂੰ ਹਦਾਇਤ ਕੀਤੀ ਗਈ ਕਿ ਉਹ ਨਗਰ ਕੌਂਸਲ, ਜ਼ੀਰਕਪੁਰ ਵਿਖੇ ਚੱਲ ਰਹੇ ਸੀਵਰੇਜ ਦੇ ਕੰਮਾਂ ਨੂੰ ਤੁਰੰਤ ਮੁਕੰਮਲ ਕਰਨ ਅਤੇ ਇਹ ਵੀ ਹਦਾਇਤ ਕੀਤੀ ਕਿ ਸਨੋਲੀ ਵਿਖੇ ਚੱਲ ਰਹੇ ਸੀਵਰੇਜ ਦੇ ਕੰਮ ਸਬੰਧੀ ਕਾਰਜ ਸਾਧਕ ਅਫਸਰ, ਨਗਰ ਕੌਂਸਲ, ਜ਼ੀਰਕਪੁਰ ਅਤੇ ਕਾਰਜਕਾਰੀ ਇੰਜੀਨੀਅਰ, ਰੋਪੜ ਸਾਂਝਾ ਦੌਰਾ ਕਰਕੇ ਕੰਮ ਨੂੰ ਜਲਦ ਮੁਕੰਮਲ ਕਰਨ। ਨਗਰ ਕੌਂਸਲ, ਨਵਾਂ ਗਾਉਂ ਵਿਖੇ ਚੱਲ ਰਹੇ ਐਸ.ਟੀ.ਪੀ. ਦੇ ਕੰਮ ਨੂੰ ਵੀ ਜਲਦ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ।  
ਏ ਡੀ ਸੀ ਵੱਲੋਂ ਹਦਾਇਤ ਕੀਤੀ ਗਈ ਕਿ ਨਗਰ ਕੌਂਸਲ, ਡੇਰਾਬੱਸੀ ਅਤੇ ਖਰੜ ਵਿੱਚ ਜੋ ਲਾਇਬਰੇਰੀਆਂ ਹਨ, ਉਨ੍ਹਾਂ ਦੀ ਡਿਜੀਟਲਲਾਈਜੇਸ਼ਨ ਕੀਤੀ ਜਾਵੇ। ਸਵੱਛ ਭਾਰਤ ਮਿਸ਼ਨ ਦਾ ਮੁਲਾਂਕਣ ਕਰਦਿਆਂ ਕਾਰਜ ਸਾਧਕ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਓ.ਡੀ.ਐਫ. ਅਤੇ ਜੀ.ਐਫ.ਸੀ. ਸਬੰਧੀ ਟੀਮਾਂ ਦੀ ਚੈਕਿੰਗ ਦੇ ਮੱਦੇਨਜ਼ਰ ਆਪਣੀ-ਆਪਣੀ ਨਗਰ ਕੌਂਸਲ/ਨਗਰ ਪੰਚਾਇਤ ਅਧੀਨ ਲਬਿਤ ਕੰਮਾਂ ਨੂੰ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਜ਼ਿਲ੍ਹਾ ਐਸ.ਏ.ਐਸ.ਨਗਰ ਦੀ ਰੈਕਿੰਗ ਉਪਰ ਜਾ ਸਕੇ। ਇਸਤੋ ਇਲਾਵਾ ‘ਮੇਰਾ ਵਾਰਡ ਮੇਰੀ ਸ਼ਾਨ’ ਮੁਹਿੰਮ ਸਬੰਧੀ ਸਮੂਹ ਕਾਰਜ ਸਾਧਕ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਵੱਲੋਂ ਆਪਣੀ-ਆਪਣੀ ਨਗਰ ਕੌਂਸਲ/ਨਗਰ ਪੰਚਾਇਤ ਵਿੱਚ ਜੋ ਵਾਰਡ ਚੁਣੇ ਗਏ ਹਨ, ਉਨ੍ਹਾਂ ਵਾਰਡਾਂ ਨੂੰ ਸਾਫ਼ ਕਰਵਾ ਕੇ ਉਸ ਪਲਾਂਟੇਸ਼ਨ ਕਰਵਾਉਣ ਅਤੇ ਵਾਲ ਪੇਟਿੰਗ ਤੇ ਨਾਈਟ ਸਵੀਪਿੰਗ ਸਬੰਧੀ ਵੀ ਕਾਰਵਾਈ ਕਰਨ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਕਾਰਜ ਸਾਧਕ ਅਫਸਰਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਆਪਣੀ ਨਗਰ ਕੌਂਸਲ/ਪੰਚਾਇਤ ਵਿੱਚ ਪ੍ਰਮੋਟਰਾਂ/ ਬਿਲਡਰਾਂ ਨਾਲ ਚੱਲ ਰਹੀਆ ਸ਼ਿਕਾਇਤਾਂ ਸਬੰਧੀ ਸੂਚੀ ਬਣਾ ਕੇ ਇਸ ਦਫ਼ਤਰ ਨੂੰ ਭੇਜਣ ਤਾਂ ਜੋ ਉਨ੍ਹਾਂ ਪੈਡਿੰਗ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਸਕੇ।  ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਜਾਇਜ਼ਾ ਲੈਂਦਿਆਂ ਹਦਾਇਤ ਕੀਤੀ ਗਈ ਕਿ ਜਿਹੜੀਆਂ ਨਗਰ ਕੌਸਲਾਂ/ਨਗਰ ਪੰਚਾਇਤ ਵੱਲੋਂ ਜੀ.ਓ. ਟੈਗਿੰਗ ਦਾ ਕੰਮ ਪੂਰਾ ਨਹੀ ਕੀਤਾ ਗਿਆ, ਉਹ ਤੁਰੰਤ ਪੂਰਾ ਕੀਤਾ ਜਾਵੇ।

Published on: ਅਪ੍ਰੈਲ 18, 2025 5:15 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।