ਨਵੀਂ ਦਿੱਲੀ, 19 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਦਿੱਲੀ ਵਿੱਚ ਬਹੁਮੰਜ਼ਿਲਾ ਇਮਾਰਤ ਢਹਿ ਢੇਰੀ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋਣ ਅਤੇ 28 ਤੋਂ ਵੱਧ ਦੱਬੇ ਹੋਣ ਦੀ ਖਬਰ ਹੈ। ਦਿੱਲੀ ਦੇ ਮੁਸਤਫਾਬਾਦ ਖੇਤਰ ਵਿੱਚ ਦੇਰ ਰਾਤ ਚਾਰ ਮੰਜ਼ਿਲਾ ਇਮਾਰਤ ਢਹਿ ਗਈ। ਇਸ ਇਮਾਰਿਤ ਵਿੱਚ ਕਈ ਪਰਿਵਾਰ ਰਹਿੰਦੇ ਸਨ। ਬਚਾਅ ਕਾਰਜ ਵਿੱਚ ਐਨਡੀਆਰਐਫ ਅਤੇ ਦਿੱਲੀ ਫਾਇਰ ਸਰਵਿਸ ਦੀ ਟੀਮ ਲਗਾਤਾਰ ਕੰਮ ਕਰ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਰਾਤ ਦੋ ਵਜ ਕੇ 39 ਮਿੰਟ ਉਤੇ ਇਮਾਰ ਤਾਸ ਦੇ ਪੱਤਿਆਂ ਦੀ ਤਰ੍ਹਾਂ ਢਹਿ ਗਈ। ਫਾਇਰ ਵਿਭਾਗ ਦੇ ਅਫ਼ਸਰ ਰਜਿੰਦਰ ਅਟਵਾਲ ਨੇ ਦੱਸਿਆ ਕਿ ਸਵੇਰੇ ਕਰੀਬ 2.50 ਵਜੇ ਇਕ ਮਕਾਨ ਢਹਿ ਜਾਣ ਦੀ ਖਬਰ ਮਿਲੀ ਸੀ। ਅਸੀਂ ਮੌਕੇ ਉਤੇ ਪਹੁੰਚ ਗਈ ਅਤੇ ਦੇਖਿਆ ਇਮਾਰਤ ਪੂਰੀ ਤਰ੍ਹਾਂ ਢਹਿ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਐਨਡੀਆਰਐਫ ਅਤੇ ਫਾਇਰ ਵਿਭਾਗ ਲੋਕਾਂ ਨੂੰ ਬਚਾਉਣ ਲਈ ਕੰਮ ਕਰ ਰਿਹਾ ਹੈ।
Published on: ਅਪ੍ਰੈਲ 19, 2025 8:39 ਪੂਃ ਦੁਃ