ਉਦੇਵੀਰ ਰੰਧਾਵਾ ਨੇ DUSU ਦੁਆਰਾ ਆਯੋਜਿਤ ਕੀਤੀ ਕਾਨਫਰੰਸ ‘ਚ ਆਪਣੇ ਅਨੁਭਵ ਸਾਂਝੇ ਕੀਤੇ 

ਪੰਜਾਬ

ਨਵੀਂ ਦਿੱਲੀ, 19 ਅਪ੍ਰੈਲ, ਦੇਸ਼ ਕਲਿੱਕ ਬਿਓਰੋ :

ਅੱਜ ਉਦੇਵੀਰ ਸਿੰਘ ਰੰਧਾਵਾ ਸਪੁੱਤਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਤੇ ਜਨਰਲ ਸਕੱਤਰ ਰਾਜਸਥਾਨ ਕਾਂਗਰਸ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਦਿੱਲੀ ਯੂਨੀਵਰਸਿਟੀ ਵਿੱਚ ਡੀ ਯੂ ਐਸ ਯੂ ਦੁਆਰਾ ਪੰਜਾਬ ਅਤੇ ਹਰਿਆਣਾ ਦੇ ਗਤੀਸ਼ੀਲ ਯੂਥ ਲੀਡਰਾਂ ਦੀ ਆਯੋਜਿਤ ਕੀਤੀ ਕਾਂਨਫਰੰਸ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ ਨੌਜਵਾਨਾਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ।

ਇਸ ਮੌਕੇ ਤੇ ਸਰਦਾਰ ਉਦੇਵੀਰ ਸਿੰਘ ਰੰਧਾਵਾ ਨੇ  ਦੋਵਾਂ ਸੂਬਿਆਂ ਦੇ ਗਤੀਸ਼ੀਲ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਆਉ  ਸਾਰੇ ਰਲ ਕੇ ਨਸ਼ਿਆਂ ਜਿਹੀ ਨਾਮੁਰਾਦ ਬੀਮਾਰੀ ਦਾ ਖਾਤਮਾ ਕਰਕੇ ਸਮਾਜ ਨੂੰ ਇਕ ਨਵੀਂ ਸੇਧ ਦ‌ਈਏ ਤਾਂ ਕਿ ਸਾਡੇ ਦੇਸ਼ ਦੇ ਨੌਜਵਾਨ ਖੇਡਾਂ ਦੇ ਖੇਤਰ ਤੋਂ ਇਲਾਵਾ   ਦੇਸ਼ ਦੇ ਹਰ ਖੇਤਰ ਵਿੱਚ ਆਪਣੀ ਮੌਹਰੀ ਭੂਮਿਕਾ ਨਿਭਾਉਣ ਵਿੱਚ ਅਹਿਮ ਰੋਲ ਅਦਾ ਕਰ ਸੱਕਣ ਤੇ ਦੇਸ਼ ਦੀ  ਏਕਤਾ ਅਤੇ ਅਖੰਡਤਾ ਤੇ ਡੱਟ ਕਿ ਪਹਿਰਾ ਦੇਣ ਤੇ ਦੇਸ਼ ਵਿੱਚ ਸਾਫ਼ ਸੁਥਰੀ ਸਿਆਸਤ ਦਾ ਆਗਾਜ਼ ਕਰਕੇ  ਦੇਸ਼  ਦੀ ਤਰੱਕੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ  ਕਰਨ ਦਾ  ਅਹਿਦ ਲ‌ਈਏ ।

ਇਸ ਕਾਂਨਫਰੰਸ ਮੌਕੇ ਡੀ ਯੂ ਐਸ ਯੂ ਦੇ ਪ੍ਰਧਾਨ ਰੌਨਕ ਖੱਤਰੀ ਅਤੇ ਸਮੂੱਚੀ ਕਾਰਜਕਾਰਨੀ ਵੱਲੋਂ ਸਰਦਾਰ ਉਦੇਵੀਰ ਸਿੰਘ ਰੰਧਾਵਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।ਇਸ ਮੌਕੇ ਤੇ ਉਦੇਵੀਰ ਸਿੰਘ ਰੱਧਾਵਾ ਨੇ ਡੀ ਯੂ ਐਸ  ਯੂ ਦੇ ਪ੍ਰਧਾਨ ਅਤੇ ਸਮੂੱਚੀ ਕਾਰਜੀਕਾਰਨੀ ਦਾ ਨਿੱਘੇ ਮਾਣ ਸਤਿਕਾਰ ਲ‌ਈ ਉਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।

Published on: ਅਪ੍ਰੈਲ 19, 2025 7:56 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।