ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 19 ਅਪ੍ਰੈਲ ਭਟੋਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੀ ਰੋਇੰਗ ਖਿਡਾਰਨ ਅਮਨਦੀਪ ਕੌਰ ਨੇ ਰੋਇੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸੰਬੰਧੀ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਸੰਸਥਾ ਦੀ ਬੀ.ਏ. ਭਾਗ ਤੀਜਾ ਦੀ ਵਿਿਦਆਰਥਣ ਅਮਨਦੀਪ ਕੌਰ
ਨੇ ਆਲ ਇੰਡੀਆ ਇੰਟਰ-ਵਰਸਿਟੀ ਰੋਇੰਗ ਮੁਕਾਬਲਿਆਂ ਵਿੱਚ ਇੱਕ ਵਾਰ ਫ਼ੇਰ ਬੇਲਾ ਕਾਲਜ ਅਤੇ ਆਪਣਾ ਨਾਮ ਬਿਹਤਰੀਨ ਖਿਡਾਰੀਆਂ ਵਿੱਚ ਸ਼ੁਮਾਰ ਕੀਤਾ
ਹੈ। ਸੁਖਨਾ ਝੀਲ ਚੰਡੀਗੜ੍ਹ ਵਿਖੇ ਹੋਏ ਇਹਨਾਂ ਮੁਕਾਬਲਿਆਂ ਵਿੱਚ ਅਮਨਦੀਪ ਕੌਰ ਨੇ 2000 ਮੀਟਰ ਵਿੱਚ ਚਾਂਦੀ ਅਤੇ 500 ਮੀਟਰ ਵਿੱਚ ਵੀ ਚਾਂਦੀ ਦਾ ਪਦਕ
ਹਾਸਿਲ ਕੀਤਾ। ਡਾ. ਸ਼ਾਹੀ ਨੇ ਕਿਹਾ ਕਿ ਅਮਨਦੀਪ ਕੌਰ ਰੋਇੰਗ ਦੀ ਉੱਭਰਦੀ ਹੋਈ ਪ੍ਰਤਿਭਾਸ਼ਾਲੀ ਖਿਡਾਰਨ ਹੈ ਅਤੇ ਸੰਸਥਾ ਨੂੰ ਮਾਣ ਹੈ ਕਿ ਉਹ ਇਸ
ਖਿਡਾਰਨ ਦੀ ਖੇਡ ਯੋਗਤਾ ਨੂੰ ਨਿਖਾਰਨ ਵਿੱਚ ਆਪਣਾ ਯੋਗਦਾਨ ਦੇ ਰਹੀ ਹੈ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ, ਸਕੱਤਰ ਸ.
ਜਗਵਿੰਦਰ ਸਿੰਘ ਪੰਮੀ ਅਤੇ ਸ. ਸੁਖਵਿੰਦਰ ਸਿੰਘ ਵਿਸਕੀ ਨੇ ਅਮਨਦੀਪ ਕੌਰ ਦੀ ਜਿੱਤ ਦੀ ਪ੍ਰਸ਼ੰਸਾ ਕੀਤੀ ਅਤੇ ਉਸ ਦੀ ਕਾਮਯਾਬੀ ‘ਤੇ ਉਸ ਨੂੰ ਵਧਾਈ
ਦਿੱਤੀ। ਉਹਨਾਂ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਲੈਫ਼ਟੀਨੈਂਟ ਪੋ੍ਰ. ਪ੍ਰਿਤਪਾਲ ਸਿੰਘ ਅਤੇ ਪੋ੍ਰ. ਅਮਰਜੀਤ ਸਿੰਘ ਵੱਲੋਂ ਖੇਡਾਂ ਵਿੱਚ ਦਿੱਤੀਆਂ ਜਾ ਰਹੀਆਂ
ਸੇਵਾਵਾਂ ਅਤੇ ਅਗਵਾਈ ਦੀ ਪ੍ਰਸ਼ੰਸਾ ਕੀਤੀ। ਲੈਫਟੀਨੈਂਟ ਪੋ੍ਰ. ਪ੍ਰਿਤਪਾਲ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਰੋਇੰਗ ਦੇ ਖੇਤਰ ਵਿੱਚ ਇਹਨਾਂ
ਪ੍ਰਾਪਤੀਆਂ ਨਾਲ ਨਵੇਂ ਖਿਡਾਰੀਆਂ ਲਈ ਵੀ ਰਾਹ ਪੱਧਰਾ ਹੋ ਰਿਹਾ ਹੈ। ਇਸ ਮੌਕੇ ਡਾ. ਮਮਤਾ ਅਰੋੜਾ, ਪੋ੍ਰ. ਸੁਨੀਤਾ ਰਾਣੀ ਤੇ ਸਮੂਹ ਸਟਾਫ ਮੌਜੂਦ ਸੀ।
Published on: ਅਪ੍ਰੈਲ 19, 2025 5:51 ਬਾਃ ਦੁਃ