ਨਵੀਂ ਦਿੱਲੀ: 19 ਅਪ੍ਰੈਲ, ਦੇਸ਼ ਕਲਿੱਕ ਬਿਓਰੋ
JEE Main 2025 results:ਨੈਸ਼ਨਲ ਟੈਸਟਿੰਗ ਏਜੰਸੀ ਨੇ ਜੇ.ਈ.ਈ. ਮੇਨ 2025 ਦੇ ਦੂਜੇ ਸ਼ੈਸ਼ਨ ਦਾ ਨਤੀਜਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਟਾਪਰਾਂ ਦੀ ਸੂਚੀ ਵੀ ਜਨਤਕ ਕਰ ਦਿੱਤੀ ਗਈ ਹੈ। ਕੋਟਾ ਦਾ ਵਿਦਿਆਰਥੀ ਓਮਪ੍ਰਕਾਸ਼ ਬੇਹਰਾ ਨੇ ਆਲ ਇੰਡੀਆ ਰੈਂਕ ਵਿੱਚ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ। ਇਸ ਵਾਰ ਕੁੱਲ 24 ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਸੁੱਕਰਵਾਰ ਰਾਤ 12:30 ਵਜੇ ਨਤੀਜਾ ਜਾਰੀ ਕੀਤਾ। ਇਸ ਦੇ ਨਾਲ ਹੀ, ਪ੍ਰੀਖਿਆ ਦੀ ਅੰਤਿਮ ਉੱਤਰ ਕੁੰਜੀ ਅਤੇ ਜੇ.ਈ.ਈ. ਐਡਵਾਂਸਡ ਲਈ ਕੱਟ-ਆਫ਼ ਵੀ ਜਾਰੀ ਕਰ ਦਿੱਤਾ ਗਿਆ ਹੈ। 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲਿਆਂ ਵਿਚੋਂ ਸਭ ਤੋਂ ਵੱਧ 7 ਵਿਦਿਆਰਥੀ ਰਾਜਸਥਾਨ ਤੋਂ ਹਨ। ਇਨ੍ਹਾਂ ਤੋਂ ਇਲਾਵਾ, 3-3 ਵਿਦਿਆਰਥੀ ਮਹਾਰਾਸ਼ਟਰ, ਤੇਲੰਗਾਨਾ ਅਤੇ ਯੂ.ਪੀ. ਤੋਂ ਹਨ, 2-2 ਵਿਦਿਆਰਥੀ ਪੱਛਮੀ ਬੰਗਾਲ, ਗੁਜਰਾਤ ਅਤੇ ਦਿੱਲੀ ਤੋਂ ਹਨ। ਇਕ-ਇਕ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਤੋਂ ਹੈ। 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲਿਆਂ ਵਿੱਚ 21 ਉਮੀਦਵਾਰ ਜਨਰਲ ਸ਼੍ਰੇਣੀ ਦੇ ਹਨ।
