ਨਸ਼ਾ ਤਸਕਰੀ ਕਰਨ ਵਾਲੇ MC ਦੇ ਘਰ ਚੱਲਿਆ ਪੀਲਾ ਪੰਜਾ

Punjab

ਮਾਨਸਾ, 19 ਅਪ੍ਰੈਲ : ਦੇਸ਼ ਕਲਿੱਕ ਬਿਓਰੋ

ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਗਰ ਕੌਂਸਲ ਦੀ ਜ਼ਮੀਨ ਉਪਰ ਅਣਅਧਿਕਾਰਤ ਤੌਰ ਤੇ ਕਬਜ਼ਾ ਕਰ ਕੇ ਅਤੇ ਘਰ ਬਣਾਕੇ ਨਸ਼ਾ ਵੇਚਣ ਵਾਲੇ ਐਮ.ਸੀ. ਤਸਕਰ ਦੇ ਕਬਜ਼ੇ ਵਾਲੇ ਘਰ ਉਪਰ ਨਗਰ ਕੌਂਸਲ ਨੇ ਪੁਲਿਸ ਦੀ ਮੌਜੂਦਗੀ ਵਿੱਚ ਪੀਲਾ ਪੰਜਾ ਚਲਾ ਕੇ ਇਸ ਨੂੰ ਢਾਹ ਦਿੱਤਾ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਾਨਸਾ ਸ਼੍ਰੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਅਜੇ ਕੁਮਾਰ ਉਰਫ਼ ਬੋਨੀ ਵੱਲੋਂ ਨਗਰ ਕੌਂਸਲ ਦੀ ਜ਼ਮੀਨ ਉਪਰ ਅਣ-ਅਧਿਕਾਰਤ ਉਸਾਰੀ ਕਰਕੇ ਘਰ ਬਣਾਕੇ ਨਸ਼ਾ ਵੇਚਿਆ ਜਾ ਰਿਹਾ ਸੀ।

 ਇਸ ਦੇ ਉਪਰ ਪਹਿਲਾਂ ਵੀ 16 FIR ਦਰਜ ਹਨ ਅਤੇ ਜਿਨ੍ਹਾਂ ਵਿੱਚੋਂ 5 NDPS ਦੇ ਪਰਚੇ ਦਰਜ ਸਨ। ਉਨ੍ਹਾਂ ਦੱਸਿਆ ਕਿ ਬੀਤੀ ਦਿਨੀ ਸ਼ਾਮ ਨੂੰ ਵੀ ਇਹ ਐਮ.ਸੀ.ਨਸ਼ਾ ਵੇਚਣ ਦਾ ਕੰਮ ਕਰ ਰਿਹਾ ਸੀ, ਜਿਸ ਨੂੰ ਪੁਲਿਸ ਵੱਲੋਂ ਮੌਕੇ ਤੇ ਹੀ ਦਬੋਚ ਲਿਆ ਗਿਆ ਅਤੇ ਐਨ.ਡੀ.ਪੀ.ਸੀ. ਐਕਟ ਤਹਿਤ ਪਰਚਾ ਕੀਤਾ ਗਿਆ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਮਾਨਸਾ ਸ਼੍ਰੀ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਮਾਨਸਾ ਦੇ ਵਾਰਡ ਨੰਬਰ 16 ਦੇ ਵੀਰ ਨਗਰ ਮੁਹੱਲੇ ਵਿਖੇ ਐਮ.ਸੀ ਵੱਲੋਂ ਸਰਕਾਰੀ ਜ਼ਮੀਨ ਉਪਰ ਨਜਾਇਜ਼ ਨਜਾਇਜ਼ ਕਬਜ਼ਾ ਕਰਕੇ ਘਰ ਬਣਾ ਕੇ ਨਸ਼ੇ ਦੀ ਤਸਕਰੀ ਕਰਨ ਵਾਲੇ ਦਾ ਘਰ ਢਾਇਆ ਗਿਆ ਹੈ। 

ਇਸ ਮੌਕੇ ਐਸ.ਪੀ. ਐਚ ਸ਼੍ਰੀ ਜਸਕੀਰਤ ਸਿੰਘ ਅਹੀਰ, ਐਸ.ਪੀ.ਡੀ. ਸ਼੍ਰੀ ਮਨਮੋਹਨ ਸਿੰਘ ਔਲਖ, ਡੀ.ਐਸ.ਪੀ. ਸ਼੍ਰੀ ਬੂਟਾ ਸਿੰਘ ਗਿੱਲ, ਨਾਇਬ ਤਹਿਸੀਲਦਾਰ ਅਰਾਧਨਾ ਖੋਸਲਾ, ਥਾਣਾ ਮੁਖੀ ਬੇਅੰਤ ਕੌਰ, ਕਾਰਜ ਸਾਧਕ ਅਫ਼ਸਰ ਮਾਨਸਾ ਬਲਵਿੰਦਰ ਸਿੰਘ, ਗਗਨਜੀਤ ਸਿੰਘ ਵਾਲੀਆ , ਜੇ.ਈ. ਰਾਕੇਸ਼ ਕੁਮਾਰ, ਮਹਿੰਦਰ ਸਿੰਘ, ਤਰਸੇਮ ਸਿੰਘ, ਇੰਸਪੈਕਟਰ ਧਰਮ ਪਾਲ, ਇੰਸਪੈਕਟਰ ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਸਿਵਲ ਅਤੇ ਪੁਲਿਸ ਅਧਿਕਾਰੀ ਮੌਜੂਦ ਸਨ।

Published on: ਅਪ੍ਰੈਲ 19, 2025 8:53 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।