ਮੋਹਾਲੀ, 19 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹੋਈ ਇੰਟਰਵਿਊ ਮਾਮਲੇ ਵਿੱਚ ਅਦਾਲਤ ਵੱਲੋਂ ਪੁਲਿਸ ਮੁਲਾਜ਼ਮਾਂ ਦਾ ਪੋਲੀਗ੍ਰਾਫੀ ਟੈਸਟ ਕਰਾਉਣ ਦੀ ਆਗਿਆ ਦਿੱਤੀ ਹੈ। ਮੋਹਾਲੀ ਦੀ ਅਦਾਲਤ ਵੱਲੋਂ ਇੰਟਰਵਿਊ ਮਾਮਲੇ ਵਿੱਚ ਲਾਈਵ ਡਿਟੈਕਟਰ ਟੈਸਟ ਦੀ ਆਗਿਆ ਦੇ ਦਿੱਤੀ। ਜਿੰਨਾ ਮੁਲਾਜ਼ਮਾਂ ਦਾ ਪੋਲੀਗ੍ਰਾਫੀ ਟੈਸਟ ਹੋਵੇਗਾ ਉਸ ਵਿੱਚ ਇਕ ਏਐਸਆਈ ਅਤੇ ਪੰਜ ਪੁਲਿਸ ਕਾਂਸਟੇਬਲ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਜਦੋਂ ਖਰੜ ਦੇ ਸੀਆਈਏ ਕੋਲ ਹਿਰਾਸਤ ਵਿੱਚ ਸਨ ਤਾਂ ਉਸ ਸਮੇਂ ਲਾਰੈਂਸ ਵੱਲੋਂ ਇਕ ਟੀਵੀ ਚੈਨਲ ਉਤੇ ਇੰਟਰਵਿਊ ਦਿੱਤੀ ਗਈ ਸੀ।
Published on: ਅਪ੍ਰੈਲ 19, 2025 1:00 ਬਾਃ ਦੁਃ