ਬਠਿੰਡਾ, 20 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਕਣਕ ਦੀ ਵੇਚਣ ਨੂੰ ਲੈ ਕੇ ਹੋਏ ਵਿਵਾਦ ਵਿੱਚ ਇਕ ਬੇਟੇ ਨੇ ਪਿਤਾ ਨੂੰ ਗੋਲੀਆਂ ਮਾਰ ਦਿੱਤੀਆਂ। ਪੁੱਤ ਨੇ ਆਪਣੀ ਲਾਈਸੈਂਸ ਪਿਸਤੌਲ ਨਾਲ ਪਿਤਾ ਨੂੰ ਤਿੰਨ ਗੋਲੀਆ ਮਾਰ ਦਿੱਤੀਆਂ। ਪਿੰਡ ਕਮਾਲੂ ਦੇ ਜਗਤਾਰ ਸਿੰਘ ਨੇ ਆਪਣੇ ਪਿਤਾ ਸੁਖਪਾਲ ਸਿੰਘ ਨੂੰ ਤਿੰਨ ਗੋਲੀਆਂ ਮਾਰ ਦਿੱਤੀਆਂ। ਸਥਾਨਕ ਲੋਕਾਂ ਨੇ ਸੁਖਪਾਲ ਸਿੰਘ ਸਿਵਿਲ ਹਸਪਤਾਲ ਰਾਮਾ ਮੰਡੀ ਪਹੁੰਚਾਇਆ, ਜਿੱਥੋਂ ਉਨ੍ਹਾਂ ਨੂੰ ਏਮਜ਼ ਹਸਪਤਾਲ ਬਠਿੰਡਾ ਭੇਜ ਦਿੱਤਾ। ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਉਹ ਘਰ ਵਿਚ ਕਣਕ ਰੱਖਣਾ ਚਾਹੁੰਦਾ ਸੀ, ਜਦੋਂ ਕਿ ਉਸਦਾ ਛੋਟਾ ਬੇਟਾ ਜਗਤਾਰ ਸਾਰੀ ਕਣਕ ਵੇਚਣਾ ਚਾਹੁੰਦਾ ਸੀ। ਇਸ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਗੁੱਸੇ ਵਿੱਚ ਜਗਤਾਰ ਸਿੰਘ ਨੇ ਬੀਤੇ ਸ਼ਾਮ ਨੂੰ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਵੱਖ ਵੱਧ ਧਾਰਾਵਾਂ ਤਹਿਤ ਮਾਲਾ ਦਰਜ ਕਰ ਲਿਆ।
Published on: ਅਪ੍ਰੈਲ 20, 2025 3:36 ਬਾਃ ਦੁਃ