ਮੋਹਾਲੀ: 20 ਅਪ੍ਰੈਲ, ਦੇਸ਼ ਕਲਿੱਕ ਬਿਓਰੋ
IPL-2025, PBKS Vs RCB: ਪੰਜਾਬ ਅਤੇ ਬੈਂਗਲੁਰੂ ਵਿਚਕਾਰ ਅੱਜ ਦੂਜਾ ਮੁਕਾਬਲਾ ਹੋਣ ਜਾ ਰਿਹਾ ਹੈ। ਆਈ ਪੀ ਐਲ 2025 ਵਿੱਚ ਅੱਜ ਲਗਾਤਾਰ ਦੂਜੇ ਦਿਨ ਡਬਲ ਹੈਡਰ ਖੇਡੇ ਜਾਣਗੇ। ਅੱਜ ਦੇ ਪਹਿਲੇ ਮੈਚ ਵਿੱਚ ਪੰਜਾਬ ਕਿੰਗਜ਼ (PBKS) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਆਹਮੋ-ਸਾਹਮਣੇ ( PBKS Vs RCB) ਹੋਣਗੇ। ਇਹ ਮੈਚ ਪੰਜਾਬ ਦੇ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ਵਿੱਚ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ। ਪੰਜਾਬ ਵਿੱਚ ਆਈ ਪੀ ਐਲ 2025 ਦਾ ਇਹ ਆਖਰੀ ਮੈਚ ਹੈ। ਦਰਸ਼ਕਾਂ ਵਿੱਚ ਵੀ ਮੈਚ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਵੱਡੀ ਗਿਣਤੀ ਵਿੱਚ ਦਰਸ਼ਕ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ਵਿਖੇ ਪਹੁੰਚ ਗਏ ਹਨ। ਦੋਵੇਂ ਟੀਮਾਂ ਸੀਜ਼ਨ ‘ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੈਚ ਵਿੱਚ ਪੰਜਾਬ ਨੇ ਬੈਂਗਲੁਰੂ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਪੰਜਾਬ ਕਿੰਗਜ਼ ਨੇ ਹੁਣ ਤੱਕ 7 ਮੈਚ ਖੇਡ ਕੇ 5 ਮੈਚ ਜਿੱਤੇ ਹਨ, ਜਦਕਿ ਆਰਸੀਬੀ ਨੇ ਵੀ 7 ਮੈਚ ਖੇਡ ਕੇ 4 ਮੈਚ ਜਿੱਤੇ ਹਨ।
ਇਸ ਦੌਰਾਨ ਦਿਨ ਦੇ ਦੂਜੇ ਮੈਚ ਵਿੱਚ ਮੁੰਬਈ ਇੰਡੀਅਨਜ਼ (MI) ਦਾ ਸਾਹਮਣਾ ਚੇਨਈ ਸੁਪਰ ਕਿੰਗਜ਼ (CSK) ਨਾਲ ਹੋਵੇਗਾ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ।
Published on: ਅਪ੍ਰੈਲ 20, 2025 2:06 ਬਾਃ ਦੁਃ