ਲਖਨਊ: 20 ਅਪ੍ਰੈਲ, ਦੇਸ਼ ਕਲਿੱਕ ਬਿਓਰੋ
UP Board result: ਉੱਤਰ ਪ੍ਰਦੇਸ਼ ਮਾਧਿਅਮਿਕ ਸਿੱਖਿਆ ਪ੍ਰੀਸ਼ਦ (UPMSP) ਵੱਲੋਂ ਜਲਦੀ ਹੀ 10ਵੀਂ ਅਤੇ 12ਵੀਂ ਜਮਾਤ ਦੇ ਬੋਰਡ ਪ੍ਰੀਖਿਆ ਨਤੀਜੇ ਐਲਾਨੇ ਜਾਣ ਦੀ ਸੰਭਾਵਨਾ ਹੈ। UPMSP ਵੱਲੋਂ 24 ਫਰਵਰੀ ਤੋਂ 12 ਮਾਰਚ ਤੱਕ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈਆਂ ਗਈਆਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 24 ਫਰਵਰੀ ਤੋਂ 9 ਮਾਰਚ ਤੱਕ ਹੋਈਆਂ। ਜਿਸ ਵਿੱਚ ਲਗਭਗ 44.37 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 27.32 ਲੱਖ 10ਵੀਂ ਜਮਾਤ ਦੇ ਸਨ ਅਤੇ 27.05 ਲੱਖ 12ਵੀਂ ਜਮਾਤ ਦੇ ਸਨ। ਦੋਵਾਂ ਪ੍ਰੀਖਿਆਵਾਂ ਦੇ ਨਤੀਜੇ ਅੱਜ 20 ਅਪ੍ਰੈਲ ਨੂੰ ਘੋਸ਼ਿਤ ਕੀਤੇ ਜਾਣ ਦੀ ਸੰਭਾਵਨਾ ਹੈ।
