ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦੇ ਸਹੁਰੇ ਤੇ ਸਾਲੇ ਖ਼ਿਲਾਫ਼ ਦੋਹਰੇ ਕਤਲ ਮਾਮਲੇ ‘ਚ ਕੇਸ ਦਰਜ

ਪੰਜਾਬ

ਮੁਕਤਸਰ, 21 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਮੁਕਤਸਰ ਜ਼ਿਲ੍ਹੇ ਦੇ ਮਲੋਟ ਇਲਾਕੇ ਦੇ ਪਿੰਡ ਅਬੁਲ ਖੁਰਾਣਾ ਵਿੱਚ ਸ਼ਨੀਵਾਰ ਦੇਰ ਸ਼ਾਮ ਹੋਏ ਦੋਹਰੇ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦੇ ਸਹੁਰੇ ਅਤੇ ਸਾਲੇ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ‘ਤੇ ਦਵਿੰਦਰ ਸਿੰਘ ਵਾਸੀ ਮੁਕਤਸਰ ਸਾਹਿਬ, ਨਛੱਤਰ ਸਿੰਘ ਅਤੇ ਰਵਿੰਦਰ ਸਿੰਘ ਬੱਬੀ ਨੂੰ ਨਾਮਜ਼ਦ ਕੀਤਾ ਹੈ।
ਮੁਲਜ਼ਮ ਨਛੱਤਰ ਸਿੰਘ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਦਾ ਸਹੁਰਾ ਦੱਸਿਆ ਜਾਂਦਾ ਹੈ ਜਦਕਿ ਰਵਿੰਦਰ ਸਿੰਘ ਉਸ ਦਾ ਸਾਲਾ ਹੈ। ਫਿਲਹਾਲ ਪੁਲਸ ਤਿੰਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਮ੍ਰਿਤਕਾਂ ਦੀ ਪਛਾਣ ਵਿਨੈ ਪ੍ਰਤਾਪ ਸਿੰਘ ਬਰਾੜ ਅਤੇ ਉਸ ਦੇ 25 ਸਾਲਾ ਪੁੱਤਰ ਸੂਰਜ ਪ੍ਰਤਾਪ ਸਿੰਘ ਬਰਾੜ ਵਜੋਂ ਹੋਈ ਹੈ ਜੋ ਕਿ ਪਿੰਡ ਦੇ ਹੀ ਇਕ ਉੱਘੇ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਤ ਸਨ। ਸਥਾਨਕ ਲੋਕਾਂ ਮੁਤਾਬਕ ਵਿਨੈ ਪ੍ਰਤਾਪ ਦਾ ਪਿੰਡ ਦੇ ਹੀ ਕਿਸੇ ਰਿਸ਼ਤੇਦਾਰ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ।
ਇਹ ਐਫਆਈਆਰ ਮ੍ਰਿਤਕ ਵਿਨੈ ਪ੍ਰਤਾਪ ਸਿੰਘ ਬਰਾੜ ਦੀ ਪੁੱਤਰੀ ਸਾਜੀਆ ਬਰਾੜ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ। ਜਿਸ ਵਿੱਚ ਸਾਜ਼ੀਆ ਦਾ ਕਹਿਣਾ ਹੈ ਕਿ ਇਸ ਸਾਰੀ ਘਟਨਾ ਨੂੰ ਉਸ ਦੇ ਰਿਸ਼ਤੇਦਾਰ ਦਰਸ਼ਨ ਸਿੰਘ ਨੇ ਦੇਖਿਆ ਸੀ। ਦਰਅਸਲ, ਦੋਵੇਂ ਮ੍ਰਿਤਕ ਵਿਨੈ ਪ੍ਰਤਾਪ ਸਿੰਘ ਅਤੇ ਸੂਰਿਆ ਪ੍ਰਤਾਪ ਸਿੰਘ ਬਰਾੜ ਆਪਣੇ ਖੇਤਾਂ ‘ਚ ਗਏ ਹੋਏ ਸਨ।
ਇਸੇ ਦੌਰਾਨ ਮੁਲਜ਼ਮ ਦਵਿੰਦਰ ਸਿੰਘ ਨੇ ਉਨ੍ਹਾਂ ਦੀ ਕਾਰ ਅੱਗੇ ਟਰੈਕਟਰ ਖੜ੍ਹਾ ਕਰ ਦਿੱਤਾ। ਟਰੈਕਟਰ ‘ਤੇ ਕੋਈ ਅਣਪਛਾਤਾ ਵਿਅਕਤੀ ਬੈਠਾ ਸੀ। ਜਿਸ ਨੇ ਆਪਣੇ ਹੱਥ ‘ਚ ਫੜੇ ਬੇਸਬਾਲ ਬੈਟ ਨਾਲ ਉਸ ਦੇ ਪਿਤਾ ਵਿਨੇ ਪ੍ਰਤਾਪ ‘ਤੇ ਹਮਲਾ ਕਰ ਦਿੱਤਾ। ਇਹ ਦੇਖ ਕੇ ਸੂਰਿਆ ਪ੍ਰਤਾਪ ਵੀ ਆਪਣੀ ਕਾਰ ‘ਚ ਰੱਖਿਆ ਬੇਸਬਾਲ ਬੈਟ ਲੈ ਆਇਆ।
ਪਰ ਦੋਸ਼ੀ ਦਵਿੰਦਰ ਸਿੰਘ ਨੇ ਆਪਣੇ ਰਿਵਾਲਵਰ ਤੋਂ ਦੋ ਗੋਲੀਆਂ ਉਸਦੇ ਪਿਤਾ ਵਿਨੈ ਪ੍ਰਤਾਪ ਸਿੰਘ ‘ਤੇ ਅਤੇ ਦੋ ਗੋਲੀਆਂ ਸੂਰਿਆ ਪ੍ਰਤਾਪ ਸਿੰਘ ‘ਤੇ ਚਲਾ ਦਿੱਤੀਆਂ। ਜਿਸ ਤੋਂ ਬਾਅਦ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Published on: ਅਪ੍ਰੈਲ 21, 2025 9:29 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।