ਰਾਂਚੀ, 21 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਝਾਰਖੰਡ ਦੇ ਬੋਕਾਰੋ ਵਿੱਚ ਅੱਜ ਸੋਮਵਾਰ ਸਵੇਰੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਅੱਠ ਨਕਸਲੀ ਮਾਰੇ ਗਏ। ਇਹ ਮੁਕਾਬਲਾ ਜ਼ਿਲ੍ਹੇ ਦੇ ਲੁਗੂ ਅਤੇ ਝੁਮਰਾ ਪਹਾੜੀਆਂ ਦੇ ਵਿਚਕਾਰ ਜੰਗਲੀ ਖੇਤਰ ਵਿੱਚ ਹੋਇਆ।
ਝਾਰਖੰਡ ਦੇ ਡੀਜੀਪੀ ਮੁਤਾਬਕ, ‘ਮੁੱਠਭੇੜ ‘ਚ 1 ਕਰੋੜ ਰੁਪਏ ਦਾ ਇਨਾਮੀ ਨਕਸਲੀ ਪ੍ਰਯਾਗ ਮਾਂਝੀ ਉਰਫ਼ ਵਿਵੇਕ ਵੀ ਮਾਰਿਆ ਗਿਆ। ਹੁਣ ਤੱਕ ਕੁੱਲ 8 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।
ਉਹ ਬਾਕੀ ਨਕਸਲੀਆਂ ਦੀ ਪਛਾਣ ਕਰਨ ਵਿੱਚ ਜੁਟੇ ਹੋਏ ਹਨ। ਉੱਥੇ ਹੋਰ ਨਕਸਲੀ ਲੁਕੇ ਹੋਣ ਦੀ ਸੂਚਨਾ ਹੈ। ਤਲਾਸ਼ੀ ਮੁਹਿੰਮ ਜਾਰੀ ਹੈ।
ਮੌਕੇ ਤੋਂ ਇੱਕ ਏਕੇ ਸੀਰੀਜ਼ ਰਾਈਫਲ, 1 ਐੱਸਐੱਲਆਰ, 3 ਇੰਸਾਸ ਰਾਈਫਲਾਂ ਅਤੇ ਕਈ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ।
