ਬੀਕੇਯੂ ਰਾਜੇਵਾਲ ਵਲੋਂ PSPCL ਦੇ ਅਧਿਕਾਰੀਆਂ ਨਾਲ ਮੀਟਿੰਗ

Punjab

ਮੋਰਿੰਡਾ, 21 ਅਪ੍ਰੈਲ  ਭਟੋਆ 

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਬਿਜਲੀ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ PSPCL ਦੇ ਅਧਿਕਾਰੀਆਂ ਐੱਸ.ਡੀ.ਓ. ਤੋਂ ਇਲਾਵਾ ਐਕਸੀਅਨ ਖਰੜ੍ਹ ਨਾਲ ਮੀਟਿੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਕੇਯੂ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਅਤੇ ਰਣਧੀਰ ਸਿੰਘ ਚੱਕਲ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਜੋ ਬਿਜਲੀ ਸਪਲਾਈ ਬੰਦ ਕੀਤੀ ਹੋਈ ਸੀ, ਉਸਨੂੰ ਚਾਲੂ ਕਰਨ ਬਾਰੇ ਅਧਿਕਾਰੀਆਂ ਨੂੰ ਕਿਹਾ ਗਿਆ। ਉਹਨਾਂ ਦੱਸਿਆ ਕਿ ਕਣਕ ਦੇ ਸੀਜ਼ਨ ਵਿੱਚ ਬਿਜਲੀ ਦੀਆਂ ਤਾਰਾਂ ਕਾਰਨ ਜੋ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ, ਉਹਨਾਂ ਦੇ ਸਬੰਧ ਵਿੱਚ ਅਧਿਕਾਰੀਆਂ ਨੂੰ ਬਿਜਲੀ ਦੀਆਂ ਢਿੱਲੀਆਂ ਤਾਰਾਂ ਨੂੰ ਕਸਣ ਲਈ ਅਪੀਲ ਕੀਤੀ ਗਈ। ਸ੍ਰੀ ਚਲਾਕੀ ਨੇ ਦੱਸਿਆ ਕਿ ਐੱਸ.ਡੀ.ਓ. ਤੇ ਐਕਸੀਅਨ  ਵਲੋਂ ਭਰੋਸਾ ਦਿਵਾਇਆ ਕਿ ਬਿਜਲੀ ਸਪਲਾਈ ਅੱਜ ਰਾਤ ਤੋਂ ਹੀ ਚਾਲੂ ਕਰ ਦਿੱਤੀ ਜਾਵੇਗੀ ਅਤੇ ਜੋ ਢਿੱਲੀਆਂ ਤਾਰਾਂ ਦੀ ਸਮੱਸਿਆ ਹੈ, ਉਸਨੂੰ ਵੀ ਛੇਤੀ ਹੀ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਸਰਹਾਣਾ, ਬਹਾਦਰ ਸਿੰਘ ਖੈਰਪੁਰ, ਹਰਬੰਸ ਸਿੰਘ ਦਤਾਰਪੁਰ, ਪਰਮਜੀਤ ਸਿੰਘ ਅਮਰਾਲੀ, ਅਮਰ ਸਿੰਘ ਕਲਾਰਾਂ, ਰਣਜੀਤ ਸਿੰਘ ਕਲਾਰਾਂ, ਰਣਜੋਧ ਸਿੰਘ ਢੰਗਰਾਲੀ, ਅਜੈਬ ਸਿੰਘ ਮੁੰਡੀਆਂ, ਰੱਖਾ ਸਿੰਘ ਦੁੱਮਣਾ, ਤੇਜਿੰਦਰ ਸਿੰਘ ਰੌਣੀ, ਦਰਸ਼ਨ ਸਿੰਘ ਮੜੌਲੀ ਮੌਜੂਦ ਸਨ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।