ADC ਵੱਲੋਂ  ਫਰਮ ਅਕਾਸ਼ ਐਜੂਕੇਸ਼ਨ ਐਸੋਸੀਏਟਸ ਦਾ ਲਾਇਸੰਸ ਰੱਦ

Punjab ਪੰਜਾਬ

ਮੋਹਾਲੀ, 22 ਅਪ੍ਰੈਲ 2025: ਦੇਸ਼ ਕਲਿੱਕ ਬਿਓਰੋ

ਫਰਮ ਅਕਾਸ਼ ਐਜੂਕੇਸ਼ਨ ਐਸੋਸੀਏਟਸ ਦਾ ਲਾਇਸੰਸ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵੱਲੋਂ ਰੱਦ ਕਰ ਦਿੱਤਾ ਗਿਆ ਹੈ।

     ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਫਰਮ ਅਕਾਸ਼ ਐਜੂਕੇਸ਼ਨ ਐਸੋਸੀਏਟਸ ਪਲਾਟ ਨੰਬਰ 135 ਸੈਕਟਰ 82 ਜੇ.ਐਲ.ਪੀ.ਐਲ. ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਸ੍ਰੀ ਇਸ਼ਰ ਸਿੰਘ (ਪਾਰਟਨਰ) ਪੁੱਤਰ ਕਿਰਪਾਲ ਸਿੰਘ, ਵਾਸੀ ਮਕਾਨ ਨੰਬਰ 20339, ਗਲੀ ਨੰਬਰ 30, ਅਜੀਤ ਰੋਡ, ਬਠਿੰਡਾ ਹਾਲ ਵਾਸੀ ਫਲੈਟ ਨੰਬਰ 4552, ਦੂਜੀ ਮੰਜਿਲ, ਦਰਸ਼ਨ ਵਿਹਾਰ, ਏ.ਡਬਲਿਯੂ.ਐਚ.ਓ. ਕੰਪਲੈਕਸ ਸੈਕਟਰ-68, ਜਿਲ੍ਹਾ-ਸਾਹਿਬਜਾਦਾ ਅਜੀਤ ਸਿੰਘ ਨਗਰ ਅਤੇ ਸ੍ਰੀ ਕਰਤਾਰ ਸਿੰਘ (ਪਾਰਟਨਰ) ਪੁੱਤਰ ਸ੍ਰੀ ਰਾਮ ਸਿੰਘ, ਵਾਸੀ ਮਕਾਨ ਨੰਬਰ 36, ਨਿਯੂ ਗਾਰਡਨ ਕਲੌਨੀ, ਅੰਮ੍ਰਿਤਸਰ ਪਾਰਟਨਰਸ਼ਿਪ ਨੂੰ ਕੋਚਿੰਗ ਇੰਸਟੀਚਿਊਟ ਆਫ ਆਇਲਟਸ ਦੇ ਕੰਮ ਲਈ 347/ਆਈ.ਸੀ. ਮਿਤੀ 30-09-2019  ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ ਮਿਤੀ 29.09.2024 ਨੂੰ ਖਤਮ ਹੋ ਚੁੱਕੀ ਹੈ।


ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਰਮ ਸਬੰਧੀ ਉਕਤ ਦਰਸਾਈ ਗਈ ਸਥਿਤੀ ਦੇ ਅਧਾਰ ਤੇ ਲਾਇਸੰਸੀ ਵੱਲੋਂ ਐਕਟ/ਰੂਲਜ਼ ਅਤੇ ਅਡਵਾਈਜ਼ਰੀ ਅਨੁਸਾਰ ਲਾਇਸੰਸ ਦਾ ਨਵੀਨਿਕਰਨ ਨਾ ਕਰਵਾਉਣ ਕਰਕੇ, ਮਹੀਨਾਵਾਰ ਰਿਪੋਰਟਾਂ ਅਤੇ ਇਸ਼ਤਿਹਾਰਾਂ ਸਬੰਧੀ ਸੂਚਨਾ ਨਾ ਭੇਜਣ ਕਰਕੇ, ਦਫਤਰ ਬੰਦ ਹੋਣ ਕਰਕੇ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ, ਨੋਟਿਸ ਦਾ ਜਵਾਬ/ਸਪਸ਼ਟੀਕਰਨ ਨਾ ਦੇਣ ਕਰਕੇ ਕੰਪਨੀ/ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)( e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਗਈ ਹੈ।

ਇਸ ਲਈ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (e) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ ਅਕਾਸ਼ ਐਜੂਕੇਸ਼ਨ ਐਸੋਸੀਏਟਸ ਨੂੰ ਕੋਚਿੰਗ ਇੰਸਟੀਚਿਊਟ ਆਫ ਆਇਲਟਸ ਦਾ 347/ਆਈ.ਸੀ. ਮਿਤੀ 30-09-2019,  ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/
ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ  ਕੰਪਨੀ/ਡਾਇਰੈਕਟਰ/ਪਾਰਟਨਰ/ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ  ਜਿੰਮੇਵਾਰ ਹੋਣਗੇ।

Published on: ਅਪ੍ਰੈਲ 22, 2025 1:04 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।