ਲੁਧਿਆਣਾ, 22 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲਾਪਤਾ (Raja Warring missing) ਪੋਸਟਰ ਲੁਧਿਆਣਾ ਵਿੱਚ ਲਾਏ ਗਏ ਹਨ। ਇਹ ਪੋਸਟਰ ਸ਼ਹਿਰ ਵਿੱਚ ਭਾਜਪਾ ਵਰਕਰਾਂ ਵੱਲੋਂ ਲਾਏ ਗਏ ਹਨ। ਭਾਜਪਾ ਵਰਕਰਾਂ ਨੇ ਵੜਿੰਗ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵੜਿੰਗ ਆਪਣੀ ਕਰੋੜਾਂ ਦੀ ਡਿਫੈਂਡਰ ਕਾਰ ‘ਚ ਆਉਂਦੇ ਹਨ ਅਤੇ ਹੂਟਰ ਵਜਾ ਕੇ ਲੰਘ ਜਾਂਦੇ ਹਨ। ਲੁਧਿਆਣਾ ਦੇ ਲੋਕਾਂ ਨੇ ਅਜਿਹਾ ਸਾਂਸਦ ਨਹੀਂ ਚੁਣਿਆ ਸੀ ਜੋ ਲੋਕਾਂ ਨੂੰ ਭੁੱਲ ਜਾਵੇ।
ਭਾਜਪਾ ਯੁਵਾ ਮੋਰਚਾ ਦੇ ਬੁਲਾਰੇ ਕਪਿਲ ਕਤਿਆਲ ਨੇ ਕਿਹਾ ਕਿ ਹੁਣ ਲੋਕ ਰਾਜਾ ਵੜਿੰਗ ‘ਤੇ ਸਵਾਲ ਉਠਾ ਰਹੇ ਹਨ ਕਿ ਲੋਕਾਂ ਨੂੰ ਉਸ ਦੇ ਦਫ਼ਤਰ, ਉਸ ਦੀ ਰਿਹਾਇਸ਼ ਅਤੇ ਇੱਥੋਂ ਤੱਕ ਕਿ ਉਸ ਦਾ ਮੋਬਾਈਲ ਨੰਬਰ ਵੀ ਨਹੀਂ ਪਤਾ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਤਹਿਸੀਲਦਾਰਾਂ ਦੀਆਂ ਕੀਤੀਆਂ ਬਦਲੀਆਂ
ਕਤਿਆਲ ਨੇ ਕਿਹਾ ਕਿ ਰਾਜਾ ਵੜਿੰਗ ਦੱਸਣ ਕਿ ਉਨ੍ਹਾਂ ਲੁਧਿਆਣਾ ਵਿੱਚ ਕਿੰਨੇ ਵਿਕਾਸ ਕਾਰਜ ਜਾਂ ਉਦਘਾਟਨ ਕੀਤੇ ਹਨ। ਰਾਜਾ ਵੜਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਡਰਦਾ ਹੈ। ਕਿਉਂਕਿ ਵੜਿੰਗ ਨੇ ਪਿਛਲੀ ਸਰਕਾਰ ਵਿੱਚ ਅਜਿਹੇ ਕੰਮ ਕੀਤੇ ਹਨ ਜਿਸ ਕਾਰਨ ਉਹ ਹੁਣ ਮੁੱਖ ਮੰਤਰੀ ਤੋਂ ਡਰਨ ਲੱਗ ਪਏ ਹਨ।
Published on: ਅਪ੍ਰੈਲ 22, 2025 6:58 ਪੂਃ ਦੁਃ