ਨਵੀਂ ਦਿੱਲੀ, 23 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਊਦੀ ਅਰਬ ਦਾ ਦੌਰਾ ਵਿਚਾਲੇ ਛੱਡ ਭਾਰਤ ਪਰਤ ਆਏ ਹਨ। ਉਨ੍ਹਾਂ ਨੇ ਭਾਰਤ ਪਹੁੰਚਦੇ ਹੀ ਹਵਾਈ ਅੱਡੇ ‘ਤੇ ਐਨਐਸਏ ਡੋਭਾਲ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ ਅਤੇ ਹਮਲੇ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਪੀਐਮ ਮੋਦੀ ਹਮਲੇ ਨੂੰ ਲੈ ਕੇ ਸੀਸੀਐਸ ਦੀ ਮੀਟਿੰਗ ਕਰਨਗੇ।
Published on: ਅਪ੍ਰੈਲ 23, 2025 9:14 ਪੂਃ ਦੁਃ