Pahalgam ਅੱਤਵਾਦੀ ਹਮਲਾ: PM ਮੋਦੀ ਸਾਊਦੀ ਅਰਬ ਦੌਰਾ ਵਿਚਾਲੇ ਛੱਡ ਦੇਸ਼ ਪਰਤੇ

Published on: April 23, 2025 7:24 am

ਰਾਸ਼ਟਰੀ


ਨਵੀਂ ਦਿੱਲੀ, 23 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਜੰਮੂ-ਕਸ਼ਮੀਰ ਦੇ Pahalgam ‘ਚ ਹੋਏ ਅੱਤਵਾਦੀ ਹਮਲੇ ‘ਚ 27 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਦੁਪਹਿਰ 2.45 ਵਜੇ ਬੈਸਰਨ ਘਾਟੀ ਖੇਤਰ ‘ਚ ਵਾਪਰੀ। 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਇਹ ਸਭ ਤੋਂ ਵੱਡਾ ਹਮਲਾ ਹੈ। ਪਹਿਲਗਾਮ (pahalgam) ਹਮਲੇ ਤੋਂ ਬਾਅਦ ਦੇਸ਼ ਦੇ ਹੋਰ ਸ਼ਹਿਰਾਂ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਹਮਲੇ ਦੀ ਸੂਚਨਾ ਮਿਲਦੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ੍ਰੀਨਗਰ ਪਹੁੰਚ ਗਏ। ਸ਼ਾਹ ਅੱਜ ਪਹਿਲਗਾਮ ਜਾ ਸਕਦੇ ਹਨ। ਇਸ ਦੌਰਾਨ ਸਾਊਦੀ ਅਰਬ ਦੇ ਦੋ ਦਿਨਾਂ ਦੌਰੇ ‘ਤੇ ਗਏ ਪੀਐਮ ਮੋਦੀ ਆਪਣਾ ਦੌਰਾ ਅੱਧ ਵਿਚਾਲੇ ਛੱਡ ਕੇ ਅੱਜ ਬੁੱਧਵਾਰ ਸਵੇਰੇ ਭਾਰਤ ਪਰਤ ਆਏ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਪੇਅ ਕਮਿਸ਼ਨ ਸਬੰਧੀ ਜਾਰੀ ਕੀਤਾ ਅਹਿਮ ਪੱਤਰ

ਅਮਰੀਕਾ, ਈਰਾਨ, ਰੂਸ, ਇਟਲੀ, ਯੂਏਈ ਅਤੇ ਹੋਰ ਦੇਸ਼ਾਂ ਨੇ ਪਹਿਲਗਾਮ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਭਾਰਤ ਨਾਲ ਖੜ੍ਹੇ ਰਹਿਣ ਦੀ ਗੱਲ ਕਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।