ਨਵੀਂ ਦਿੱਲੀ, 24 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਹਵਾਈ ਫੌਜ ਨੇ 22 ਅਪ੍ਰੈਲ (ਘਟਨਾ ਵਾਲੇ ਦਿਨ) ਦੀ ਪੂਰੀ ਰਾਤ ਡਰ ਦੇ ਸਾਏ ‘ਚ ਬਿਤਾਈ। ਪਾਕਿਸਤਾਨ ਨੂੰ ਭਾਰਤ ਤੋਂ ਜਵਾਬੀ ਹਮਲੇ ਦਾ ਡਰ ਸਤਾ ਰਿਹਾ ਹੈ।
ਸੂਤਰਾਂ ਮੁਤਾਬਕ ਆਰਮੀ ਚੀਫ ਆਸਿਮ ਮੁਨੀਰ ਨੇ ਮੰਗਲਵਾਰ ਸ਼ਾਮ ਤਿੰਨਾਂ ਸੈਨਾਵਾਂ ਦੇ ਕਮਾਂਡਰਾਂ ਨਾਲ ਬੈਠਕ ਕੀਤੀ। ਕਰਾਚੀ ਏਅਰਬੇਸ ਤੋਂ 18 ਲੜਾਕੂ ਜਹਾਜ਼ ਭਾਰਤ ਨਾਲ ਲੱਗਦੀ ਸਰਹੱਦ ‘ਤੇ ਏਅਰ ਫੋਰਸ ਸਟੇਸ਼ਨਾਂ ਲਈ ਭੇਜੇ ਗਏ ਹਨ। ਇਹ ਸਟੇਸ਼ਨ ਲਾਹੌਰ ਅਤੇ ਰਾਵਲਪਿੰਡੀ ਵਿੱਚ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਮਾਰੀ ਬਾਜ਼ੀ: 260 ਵਿਦਿਆਰਥੀਆਂ ਵੱਲੋਂ ਜੇ.ਈ.ਈ. (ਮੇਨਜ਼) ਪ੍ਰੀਖਿਆ ਪਾਸ
ਇਹ ਖੁਲਾਸਾ ਹੋਇਆ ਹੈ ਕਿ ਇਹ ਸਾਰੇ 18 ਜੈੱਟ ਚੀਨ ਦੇ ਬਣੇ JF-17 ਹਨ। ਫੌਜ ਮੁਖੀ ਮੁਨੀਰ ਨੂੰ ਪੀਓਕੇ (ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ) ਵਿੱਚ ਭਾਰਤ ਵੱਲੋਂ ਹਮਲੇ ਦਾ ਡਰ ਹੈ। ਇੱਥੇ ਲਸ਼ਕਰ ਦੇ ਲਾਂਚ ਪੈਡ ਹਨ। ਲਗਪਗ 740 ਕਿਲੋਮੀਟਰ ਲੰਬੀ ਐਲਓਸੀ (ਲਾਈਨ ਆਫ਼ ਕੰਟਰੋਲ) ‘ਤੇ ਪਾਕਿਸਤਾਨੀ ਫ਼ੌਜ ਦੀ ਤਾਇਨਾਤੀ ਵੀ ਵਧਾ ਦਿੱਤੀ ਗਈ ਹੈ।
ਪਰ ਪਾਕਿਸਤਾਨ ਦਾ ਮੰਨਣਾ ਹੈ ਕਿ ਭਾਰਤ ਵੱਲੋਂ ਫਿਲਹਾਲ ਕੋਈ ਜ਼ਮੀਨੀ ਫੌਜੀ ਕਾਰਵਾਈ ਨਹੀਂ ਕੀਤੀ ਜਾਵੇਗੀ। ਪਾਕਿ ਨੇ ਸਾਰੇ 20 ਲੜਾਕੂ ਜਹਾਜ਼ ਸਕੁਐਡਰਨ ਨੂੰ ਹਾਈ ਅਲਰਟ ‘ਤੇ ਰੱਖਿਆ ਹੈ। ਫੌਜ ਮੁਖੀ ਮੁਨੀਰ ਨੇ ਬੁੱਧਵਾਰ ਨੂੰ ਵੀ ਕਮਾਂਡਰਾਂ ਨਾਲ ਮੀਟਿੰਗ ਕੀਤੀ।
Published on: ਅਪ੍ਰੈਲ 24, 2025 7:40 ਪੂਃ ਦੁਃ