ਚੰਡੀਗੜ੍ਹ, 25 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਭਾਰਤੀ ਰਜਿਰਵ ਬੈਂਕ (RBI) ਵੱਲੋਂ ਪੰਜਾਬ ਦੀ ਇਕ ਬੈਂਕ ਖਿਲਾਫ ਇਕ ਵੱਡਾ ਐਕਸ਼ਨ ਲਿਆ ਗਿਆ ਹੈ। ਆਰਬੀਆਈ ਵੱਲੋਂ ਇਕ ਬੈਂਕ ਦਾ ਲਾਈਸੈਂਸ ਰੱਦ ਕੀਤਾ ਗਿਆ ਹੈ। ਆਰਬੀਆਈ ਨੇ ਜਲੰਧਰ ਸਥਿਤ ਇੰਪੀਰੀਅਲ ਅਰਬਨ ਕੋ ਆਪਰੇਟਿਵ ਬੈਂਕ ਦਾ ਲਾਈਸੈਂਸ ਰੱਦ ਕੀਤਾ ਗਿਆ ਹੈ। ਆਰਬੀਆਈ ਵੱਲੋਂ ਇਹ ਐਕਸ਼ਨ ਇਸ ਲਈ ਕੀਤਾ ਗਿਆ ਹੈ ਕਿਉਂਕਿ ਬੈਂਕ ਕੋਲ ਯੋਗ ਪੂੰਜੀ ਅਤੇ ਕਮਾਈ ਦੀ ਸੰਭਾਵਨਾ ਨਹੀਂ ਹੈ। ਖਬਰਾਂ ਮੁਤਾਬਕ ਲਿਕਿਡੇਸ਼ਕਨ (ਪਰਿਸਮਾਪਨ) ਉਤੇ, ਹਰ ਜਮ੍ਹਾਂ ਕਰਤਾ ਜਮ੍ਹਾਂ ਬੀਮਾ ਅਤੇ ਕਰਜ਼ ਗਾਰੰਟੀ ਨਿਗਮ ਭਾਵ DICGC ਤੋਂ 5 ਲੱਖ ਰੁਪਏ ਤੱਕ ਦੀ ਆਪਣੀ ਰਕਮ ਜਮ੍ਹਾਂ ਉਤੇ ਜਮ੍ਹਾਂ ਬੀਮਾ ਦਾਅਵਾ ਰਕਮ ਹਾਸ਼ਲ ਕਰਨ ਦਾ ਹੱਕਦਾਰ ਹੋਵੇਗਾ। ਪੰਜਾਬ ਸਰਕਾਰ ਦੇ ਸਹਿਕਾਰੀ ਕਮੇਟੀ ਦੇ ਰਜਿਸਟਰਾਰ ਤੋਂ ਵੀ ਬੈਂਕ ਨੂੰ ਬੰਦ ਕਰਨ ਅਤੇ ਬੈਂਕ ਲਈ ਪਰਿਸਮਾਪਕ ਨਿਯੁਕਤ ਕਰਨ ਦੇ ਹੁਕਮ ਜਾਰੀ ਕਰਨ ਸਬੰਧੀ ਬੇਨਤੀ ਕੀਤੀ ਗਈ ਹੈ।
Published on: ਅਪ੍ਰੈਲ 25, 2025 9:40 ਬਾਃ ਦੁਃ