ਨਵੀਂ ਦਿੱਲੀ, 26 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਅਮਰੀਕਾ ਵਿੱਚ ਪੜ੍ਹਾਈ ਕਰ ਰਹੇ ਵਿਦੇਸ਼ੀ ਵਿਦਿਆਰਥੀਆਂ ਲਈ ਰਾਹਤ ਵਾਲੀ ਖਬਰ ਹੈ। ਅਮਰੀਕਾ ਦੀ ਟਰੰਪ ਸਰਕਾਰ ਨੇ ਅਦਾਲਤ ਵਿੱਚ ਦੱਸਿਆ ਕਿ ਵਿਦੇਸ਼ੀ ਵਿਦਿਆਰਥੀਆਂ ਸਬੰਧੀ ਲਿਆ ਗਿਆ ਫੈਸਲਾ ਬਦਲਿਆ ਗਿਆ ਹੈ। ਅਮਰੀਕਾ ਵਿੱਚ ਰਹਿ ਰਹੇ ਵਿਦੇਸ਼ੀ ਵਿਦਿਆਰਥਾ ਦਾ ਵੀਜ਼ਾ ਰੱਦ ਕਰਨ ਦਾ ਕੀਤਾ ਗਿਆ ਫੈਸਲਾ, ਹੁਣ ਟਰੰਪ ਸਰਕਾਰ ਵੱਲੋਂ ਬਦਲਣ ਦਾ ਫੈਸਲਾ ਕੀਤਾ ਗਿਆ ਹੈ। ਇਕ ਸਰਕਾਰੀ ਵਕੀਲ ਨੇ ਇਹ ਐਲਾਨ ਕੀਤਾ ਕਿ ਅਮਰੀਕੀ ਆਵ੍ਰਜਨ ਅਤੇ ਸੀਮਾ ਸ਼ੁਲਕ ਪ੍ਰਵਰਤਨ (ICE) ਨੇ ਦੇਸ਼ ਭਰ ਵਿੱਚ ਰਹਿ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਾਨੂੰਨੀ ਅਨੁਮਤੀ ਖਤਮ ਕਰਨ ਦੇ ਆਪਣੇ ਫੈਸਲੇ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਟਰੰਪ ਸਰਕਾਰ ਵੱਲੋਂ ਵਕੀਨ ਨੇ ਓਕਲੈਂਡ ਦੀ ਇਕ ਸੰਘੀ ਅਦਾਲਤ ਨੂੰ ਦੱਸਿਆ ਕਿ ਆਈਸੀਈ ਉਨ੍ਹਾਂ ਵਿਦਿਆਰਥੀਆਂ ਦੀ ਕਾਨੂੰਨੀ ਸਥਿਤੀ ਨੂੰ ਮੈਨੂਅਲੀ ਬਹਾਲ ਕਰ ਰਿਹਾ ਹੈ ਜਿੰਨਾਂ ਰਿਕਾਰਡ ਹੁਣ ਵਿੱਚ ਖਤਮ ਕਰ ਦਿੱਤੇ ਗਏ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਰੰਪ ਦੀ ਸਰਕਾਰ ਨੇ ਅਮਰੀਕਾ ਵਿੱਚ 1000 ਤੋਂ ਜ਼ਿਆਦਾ ਵਿਦਿਆਰਥੀਆਂ ਦੇ ਵੀਜ਼ੇ ਉਤੇ ਰੋਕ ਲਗਾ ਦਿੱਤੀ ਸੀ। ਟਰੰਪ ਦੇ ਇਸ ਫੈਸਲੇ ਤੋਂ ਬਾਅਦ ਸੈਂਕੜੇ ਵਿਦਿਆਰਥੀ ਸਾਹਮਣੇ ਹਿਰਾਸਤ ਵਿੱਚ ਲਏ ਜਾਣ ਦਾ ਖਤਰਾ ਪੈਦਾ ਹੋ ਗਿਆ ਸੀ।
Published on: ਅਪ੍ਰੈਲ 26, 2025 8:25 ਪੂਃ ਦੁਃ