ਮੋਹਾਲੀ ਦੀਆਂ ਸੜਕਾਂ ‘ਤੇ ਚੱਲਣਗੀਆਂ 100 ਈ ਵੀ ਬੱਸਾਂ

ਟ੍ਰਾਈਸਿਟੀ

ਮੋਹਾਲੀ, 26 ਅਪ੍ਰੈਲ: ਦੇਸ਼ ਕਲਿੱਕ ਬਿਓਰੋ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪੀ ਐਮ ਈ-ਬੱਸ ਸੇਵਾ ਯੋਜਨਾ ਦਾ ਹਿੱਸਾ ਬਣਨ ਉਪਰੰਤ, ਡੀ ਸੀ ਕੋਮਲ ਮਿੱਤਲ ਨੇ ਹਿੱਸੇਦਾਰਾਂ ਵਿਭਾਗਾਂ ਨਾਲ ਰੂਟ ਪਲਾਨ ਨਿਰਧਾਰਿਤ ਕਰਨ ਲਈ ਮੀਟਿੰਗ ਕੀਤੀ।

ਉਨ੍ਹਾਂ ਕਿਹਾ ਕਿ ਲਗਭਗ 100 ਬੱਸਾਂ 08 ਰੂਟਾਂ ‘ਤੇ ਚਲਾਈਆਂ ਜਾਣਗੀਆਂ ਜਿਨ੍ਹਾਂ ਦੀ ਦੂਰੀ 17 ਤੋਂ 32 ਕਿਲੋਮੀਟਰ ਤੱਕ ਹੋਵੇਗੀ ਅਤੇ ਹਰੇਕ ਰੂਟ ਦੀ ਬਾਰੰਬਾਰਤਾ 15 ਮਿੰਟ ਹੋਵੇਗੀ, ਭਾਵ ਹਰ 15 ਮਿੰਟ ਬਾਅਦ ਬੱਸ ਉਪਲਬਧ ਹੋਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ 15.04.2025 ਨੂੰ ਪੀ ਐਮ ਈ-ਬੱਸ ਸੇਵਾ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਜਾਰੀ ਕੀਤੀ ਹੈ ਅਤੇ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਐਸ ਏ ਐਸ ਨਗਰ ਹੁਣ ਕਲੱਸਟਰ ਸ਼੍ਰੇਣੀ ਦੇ ਤਹਿਤ 100 ਇਲੈਕਟ੍ਰਿਕ ਬੱਸਾਂ ਪ੍ਰਾਪਤ ਕਰਨ ਦੇ ਯੋਗ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਸਥਾਨਕ ਸੜਕਾਂ ‘ਤੇ ਵਾਹਨ ਗਤੀਸ਼ੀਲਤਾ ਨੂੰ ਜਨਤਕ ਆਵਾਜਾਈ ਨਾਲ ਜੋੜ ਕੇ ਸੌਖਾ ਬਣਾਉਣ ਲਈ ਅਤੇ ਇਸ ਯੋਜਨਾ ਦਾ ਲਾਭ ਉਠਾਉਣ ਲਈ, ਨਗਰ ਕੌਂਸਲਾਂ, ਗਮਾਡਾ, ਨਗਰ ਨਿਗਮ ਮੋਹਾਲੀ ਅਤੇ ਟਰਾਂਸਪੋਰਟ ਵਿਭਾਗਾਂ ਜਿਹੇ ਵੱਖ-ਵੱਖ ਹਿੱਸੇਦਾਰਾਂ ਨੂੰ ਸਮੇਂ ਸਿਰ ਮੰਤਰਾਲੇ ਨੂੰ ਪ੍ਰਸਤਾਵ ਭੇਜਣ ਲਈ ਕਿਹਾ ਗਿਆ ਹੈ।

ਮੀਟਿੰਗ ਵਿੱਚ ਕਮਿਸ਼ਨਰ ਕਾਰਪੋਰੇਸ਼ਨ ਪਰਮਿੰਦਰ ਪਾਲ ਸਿੰਘ, ਏ ਡੀ ਸੀ (ਯੂ ਡੀ) ਅਨਮੋਲ ਸਿੰਘ ਧਾਲੀਵਾਲ, ਗਮਾਡਾ ਅਤੇ ਸਥਾਨਕ ਆਰ ਟੀ ਓ ਦਫ਼ਤਰ ਦੇ ਨੁਮਾਇੰਦਿਆਂ ਤੋਂ ਇਲਾਵਾ ਈ ਓ ਜ਼ੀਰਕਪੁਰ, ਖਰੜ, ਲਾਲੜੂ, ਬਨੂੜ, ਨਯਾਗਾਓਂ ਸ਼ਾਮਲ ਹੋਏ।

Published on: ਅਪ੍ਰੈਲ 26, 2025 8:49 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।