ਮੋਰਿੰਡਾ 26 ਅਪ੍ਰੈਲ ( ਭਟੋਆ )
ਨਜ਼ਦੀਕੀ ਪਿੰਡ ਮੜੌਲੀ ਕਲਾਂ ਵਿਖੇ ਚੋਰਾਂ ਵੱਲੋ ਇੱਕ ਕੋਠੀ ਵਿੱਚੋ ਉਸ ਸਮੇ ਗਹਿਣੇ ਅਤੇ ਨਗਦੀ ਚੋਰੀ ਕਰ ਲਏ ਜਦੋ ਪਰਿਵਾਰ ਆਪਣੇ ਸਹੁਰੇ ਪਰਿਵਾਰ ਵਿੱਚ ਕਿਸੇ ਨਿੱਜੀ ਕੰਮ ਲਈ ਗਿਆ ਹੋਇਆ ਸੀ, ਤਾਂ ਚੋਰ ਕੋਠੀ ਦੀ ਕੰਧ ਟੱਪ ਕੇ ਲੱਖਾਂ ਰੁਪਏ ਦੇ ਸੋਨੇ ਤੇ ਚਾਂਦੀ ਦੇ ਲੱਖਾਂ ਰੁਪਏ ਦੇ
ਗਹਿਣੇ ਤੇ ਨਗਦੀ ਲੈ ਉਡੇ।ਚੋਰੀ ਦੀ ਇਹ ਵਾਰਦਾਤ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਹਰਜਿੰਦਰ ਸਿੰਘ ਐਸਐਚਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ
ਰਣਜੀਤ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਮੜੌਲੀ ਕਲਾਂ, ਥਾਣਾ ਮੋਰਿੰਡਾ ਸ਼ਹਿਰੀ, ਜਿਲਾ ਰੂਪਨਗਰ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਦੱਸਿਆ ਕਿ 23 ਅਪ੍ਰੈਲ ਨੂੰ ਸਵੇਰੇ 9.00 ਵਜੇ ਉਹ ਆਪਣੇ ਪਰਿਵਾਰ ਨਾਲ ਕਿਸੇ ਨਿੱਜੀ ਕੰਮ ਲਈ ਆਪਣੇ ਸਹੁਰੇ ਘਰ ਗਏ ਹੋਏ ਸਨ ਅਤੇ ਜਾਣ ਸਮੇ ਘਰ ਨੂੰ ਤਾਲਾ ਲਗਾ ਕੇ ਗਏ ਸਨ ,ਅਤੇ ਜਦੋ ਉਹ ਸ਼ਾਮੀ 6.00 ਵਜੇ ਘਰ ਵਾਪਸ ਆਏ, ਤਾਂ ਉਨਾ ਦੇਖਿਆ ਕਿ ਕੋਠੀ ਦੇ ਦਰਵਾਜੇ ਦੀ ਅੰਦਰੋ ਕੁੰਡੀ ਲੱਗੀ ਹੋਈ ਸੀ। ਜਿਸ ਤੇ ਉਸਨੇ ਅੰਦਰ ਜਾਕੇ ਵੇਖਿਆ ਤਾਂ ਪੇਟੀ ਅਤੇ ਟਰੰਕ ਵਾਲੇ ਕਮਰਿਆਂ ਦੀ ਫਰੋਲਾ ਫਰਾਲੀ ਕੀਤੀ ਹੋਈ ਸੀ। ਰਣਜੀਤ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਨਾ ਨੇ ਸੋਨੇ ਦੇ ਕੁੱਝ ਗਹਿਣੇ ,ਟਰੰਕ ਵਿੱਚ ਅਤੇ ਸੋਨੇ ਦੇ ਕੁਝ ਹੋਰ ਗਹਿਣੇ ਤੇ ਪੈਸੇ ਪੇਟੀ ਵਿੱਚ ਰੱਖੇ ਹੋਏ ਸਨ। ਉਨਾ ਦੱਸਿਆ ਕਿ ਜਦੋ ਉਨਾ ਵੱਲੋ ਆਪਣਾ ਸਾਰਾ ਘਰ ਚੈਕ ਕੀਤਾ ਗਿਆ ਤਾ ਦੇਖਿਆ ਕਿ ਘਰ ਦੀ ਪਿਛਲੀ ਸਾਇਡ ਲੱਗੇ ਦਰਵਾਜੇ ਦੀ ਕੁੰਡੀ ਟੁੱਟੀ ਹੋਈ ਸੀ, ਅਤੇ ਜਦੋ ਉਨਾ ਨੇ ਆਪਣੇ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ 2 ਅਣਪਛਾਤੇ ਵਿਅਕਤੀ ਘਰ ਦੇ ਪਿਛਲੇ ਗੇਟ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਦਿਸੇ। ਜਿਹੜੇ ਦਰਵਾਜੇ ਦੀ ਕੁੰਡੀ ਤੋੜ ਕੇ ਟਰੰਕ ਅਤੇ ਪੇਟੀ ਵਿੱਚ ਰੱਖੇ ਹੋਏ ਸੋਨੇ ਦੇ ਗਹਿਣੇ ਅਤੇ 65000 ਰੁਪਏ ਨਕਦ ਚੋਰੀ ਕਰਕੇ ਲੈ ਗਏ।
ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਦੇ ਬਿਆਨ ਦੇ ਆਧਾਰ ਤੇ ਨਾਮ ਲੂ ਵਿਅਕਤੀਆਂ ਵਿਰੁੱਧ ਬੀਐਨਐਸ ਦੀਆਂ ਧਰਾਵਾਂ 305 ,331 (3 ),3(5) ਅਧੀਨ ਮੁਕਦਮਾ ਨੰਬਰ 43 ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸੇ ਦੌਰਾਨ ਰਣਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਘਰ ਵਿੱਚ ਰੱਖੀਆਂ ਪੰਜ ਸੋਨੇ ਦੀਆਂ ਮੁੰਦਰੀਆਂ ਦੋ ਔਰਤਾਂ ਦੀਆਂ ਵਾਲੀਆਂ ਦੇ ਜੋੜੇ ਇੱਕ ਕਾਂਟਿਆਂ ਦਾ ਜੋੜਾ ਇੱਕ ਸੋਨੇ ਦਾ ਹਾਰ ਸੈਟ ਅਤੇ ਦੋ ਦੋ 18 ਤੋਲੇ ਤੇ 14 ਤੋਲੇ ਦੀਆਂ ਝਾਂਜਰਾਂ ਦੇ ਜੋੜਿਆਂ ਸਮੇਤ 65000 ਰੁਪਏ ਦੀ ਨਕਦੀ ਚੋਰੀ ਕਰਕੇ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਗਿਆ ਹੈ।
Published on: ਅਪ੍ਰੈਲ 26, 2025 5:14 ਬਾਃ ਦੁਃ