ਤਰਨਤਾਰਨ, 26 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਆਪਣੇ ਚੰਗੇ ਭਵਿੱਖ ਦੇ ਲਈ ਘਰ ਪਰਿਵਾਰ ਛੱਡ ਕੇ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਨਿਊਜ਼ਲੈਂਡੇ ਵਿੱਚ ਵਾਪਰੇ ਇਕ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ। ਤਰਨਤਾਰਨ ਦੇ ਪਿੰਡ ਭਰੋਵਾਲ ਦੇ ਨੌਜਵਾਨ ਸ਼ੁਭ ਕਰਮਨ ਸਿੰਘ ਦੀ ਸੜਕ ਹਾਦਸੇ ‘’ਚ ਮੌਤ ਹੋ ਗਈ , ਜਦੋਂ ਕਿ ਉਸਦਾ ਮਾਸੂਮ ਬੇਟਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ੁਭ ਕਰਮਨ ਅਤੇ ਉਸਦਾ ਬੇਟਾ ਘਰੋਂ ਗੱਡੀ ਉਤੇ ਨਿਕਲੇ ਸਨ। ਹਾਈਵੇ ਉਤੇ ਆ ਰਹੀ ਇਕ ਤੇਜ਼ ਰਫਤਾਰ ਗੱਡੀ ਨਾਲ ਉਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ। ਸ਼ੁਭ ਕਰਮਨ ਸਿੰਘ ਕਰੀਬ 15 ਸਾਲ ਪਹਿਲਾਂ ਪੰਜਾਬ ਤੋਂ ਨਿਊਜ਼ਲੈਂਡ ਗਿਆ ਸੀ। ਹੁਣ ਪਰਿਵਾਰ ਸਮੇਤ ਉਥੇ ਹੀ ਰਹਿ ਰਿਹਾ ਸੀ।
Published on: ਅਪ੍ਰੈਲ 26, 2025 3:30 ਬਾਃ ਦੁਃ