NSQF ਵੋਕੇਸ਼ਨਲ ਟੀਚਰਜ ਫਰੰਟ ਪੰਜਾਬ ਦੀ ਸਬ ਕਮੇਟੀ ਨਾਲ ਮੀਟਿੰਗ 

ਪੰਜਾਬ

ਮੋਰਿੰਡਾ: 27 ਅਪ੍ਰੈਲ, ਭਟੋਆ 

 NSQF ਵੋਕੇਸ਼ਨਲ ਟੀਚਰਜ ਫਰੰਟ ਪੰਜਾਬ ਦੀ ਸਬ ਕਮੇਟੀ ਮੈਂਬਰ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਕੁਲਦੀਪ ਸਿੰਘ ਧਾਲੀਵਾਲ ਨਾਲ ਪੰਜਾਬ ਭਵਨ ਵਿਖੇ ਮੀਟਿੰਗ ਕੀਤੀ ਗਈ l ਮੀਟਿੰਗ ਵਿੱਚ ਸਾਰੇ ਵਿਭਾਗ ਦੇ ਸਕੱਤਰ ਬੁਲਾਏ ਹੋਏ ਸੀ l ਮੀਟਿੰਗ ਵਿਚ ਤਨਖਾਹ ਵਾਧੇ ਅਤੇ ਸਰਵਿਸ ਸੁੁਰੱਖਿਆ ਆਦਿ ਮੁੱਖ ਮੁੱਦੇ ਮੀਟਿੰਗ ਵਿਚ ਵਿਚਾਰ ਕੀਤੇ ਗਏ । 

NSQF ਵੋਕੇਸ਼ਨਲ ਟੀਚਰਜ਼ ਫਰੰਟ  ਪੰਜਾਬ ਦੇ ਆਗੂ ਭੁਪਿੰਦਰ ਸਿੰਘ ਅਤੇ ਹਰਸਿਮਰਤ ਸਿੰਘ ਨੇ ਦੱਸਿਆ ਕਿ ਉਪਰੋਕਤ ਮੰਗਾਂ ਦੇ ਜਵਾਬ ਵਿਚ ਵਿੱਤ ਮੰਤਰੀ ਵੱਲੋ ਸਿਖਿਆ ਸੱਕਤਰ ਨੂੰ ਨਿਰਦੇਸ਼ ਦਿੱਤਾ ਗਿਆ ਕਿ ਇਨ੍ਹਾਂ ਨੂੰ  ਹਰਿਆਣਾ ਮਾਡਲ, PESCO, 27 ਕੰਪਨੀਆਂ ਨੂੰ ਖਤਮ ਕਰਕੇ ਇੱਕ ਕੰਪਨੀ ਵਿੱਚ ਲਿਆਂਦਾ ਜਾਵੇ l ਜੋ ਵੀ  NSQF ਅਧਿਆਪਕਾਂ ਲਈ ਵਧੀਆ ਹੋ ਸਕਦਾ 20 ਦਿਨਾਂ ਦੇ ਅੰਦਰ ਲਿਆਂਦਾ ਜਾਵੇ  l ਕੈਬਨਿਟ ਸਬ ਕਮੇਟੀ ਨੇ 20 ਦਿਨਾਂ ਬਾਅਦ ਫ੍ਰੰਟ ਦੇ ਆਗੂਆਂ ਨੁੰ ਦੁਬਾਰਾ ਮੀਟਿੰਗ ਲਈ ਬੁਲਾਇਆ ਗਿਆ ਹੈ l ਉਪਰ ਦਿਤੇ ਤਿੰਨਾਂ ਪ੍ਰਸਤਾਵਾਂ ਵਿੱਚ ਕਿਸੇ  ਇਕ ਨੂੰ ਅੱਗੇ ਵਧਾਇਆ ਜਾਵੇਗਾ l 

ਫਰੰਟ ਆਗੂਆਂ ਨੇ ਦੱਸਿਆ ਕਿ ਡਿਪਾਰਟਮੈਂਟ  ਨਾਲ ਸਬੰਧਿਤ ਮੁੱਦਿਆਂ ਉੱਤੇ  ਸਹਾਇਕ ਡਾਇਰੈਕਟਰ ਸ੍ਰੀ ਰਾਜੇਸ਼ ਭਾਰਦਵਾਜ  ਨਾਲ ਵੀ ਮੀਟਿੰਗ ਕੀਤੀ ਗਈ l ਜਿਨਾ ਦੱਸਿਆ ਕਿ 5%  ਸਾਲਾਨਾ ਵਾਧਾ ਅਪ੍ਰੈਲ ਮਹੀਨੇ ਦੀ ਤਨਖਾਹ ਨਾਲ ਲੱਗ ਕੇ ਆਵੇਗਾ ,ਕੰਪਨੀਆ ਦੇ ਸਾਲਾਨਾ contract ਵਿੱਚ ਸਿਰਫ ਤਿੰਨ ਮਹੀਨੇ ਦਾ ਵਾਧਾ ਕੀਤਾ ਜਾ ਰਿਹਾ ਹੈ  ਅਤੇ ICSS ਕੰਪਨੀ ਦੀ ਸਾਲ 2019 ਦੀ  ਦੋ ਮਹੀਨੇ ਦੀ ਤਨਖਾਹ ਨਹੀਂ ਮਿਲੀ l ਜਿਨਾਂ ਟੀਚਰਜ ਦੇ ਫਾਰਮ ਮਿਲੇ ਹਨ ਉਨਾ ਦੀ ਤਨਖਾਹ ਅਕਾਊਂਟ ਵਿੱਚ ਜਮਾਂ ਹੋ ਜਾਵੇਗੀ ਤੇ  ਪਿੱਛਲੇ 5 ਮਹੀਨੇ ਦਾ ਸਾਲਾਨਾ ਵਾਧੇ ਦਾ ਬਕਾਇਆ ਵੀ   ਜਲਦੀ ਹੀ ਸਬੰਧਿਤ ਟੀਚਰਜ ਦੇ ਖਾਤਿਆਂ ਵਿੱਚ ਪਾ ਦਿੱਤਾ  ਜਾਵੇਗਾ l

ਫਰੰਟ ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋ ਦੱਸੇ ਉਪਰੋਕਤ ਕਿਸੇ ਵੀ ਪ੍ਰਸਤਾਵ ਨੂੰ ਅਪਣੇ ਹੱਕ ਵਿੱਚ ਲਾਗੂ  ਕਰਵਾਉਣ ਲਈ ਸਾਰੇ  ਵੋਕੇਸ਼ਨਲ ਟੀਚਰਜ  ਦੇ ਸਾਥ ਦੀ ਅਤਿ ਜਰੂਰਤ ਹੈ l ਇਸ ਲਈ ਸਾਰੇ ਹੀ NSQF ਸਾਥੀਆਂ ਨੂੰ ਬੇਨਤੀ ਹੈ ਕਿ  ਜਦੋ ਵੀ ਫ੍ਰੰਟ ਵੱਲੋਂ ਕੋਈ ਐਕਸ਼ਨ ਦਾ ਸੱਦਾ  ਆਉਂਦਾ  ਹੈ ਤਾਂ  ਉਸ ਵਿਚ ਵੱਧ ਤੋਂ ਵੱਧ ਸਾਥੀ ਲੈ ਕੇ ਸੰਘਰਸ਼ ਵਿੱਚ ਪਹੁੰਚਿਆ ਜਾਵੇ l

Published on: ਅਪ੍ਰੈਲ 27, 2025 8:45 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।