ਭਾਰਤ ਅਤੇ ਫਰਾਂਸ ਨੇ ਕੀਤੇ ਰਾਫੇਲ ਮਰੀਨ ਜਹਾਜ਼ਾਂ ਦੇ ਸੌਦੇ ‘ਤੇ ਦਸਤਖਤ

ਰਾਸ਼ਟਰੀ

ਨਵੀਂ ਦਿੱਲੀ, 28 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਭਾਰਤ ਅਤੇ ਫਰਾਂਸ ਵਿਚਾਲੇ ਅੱਜ ਸੋਮਵਾਰ ਨੂੰ ਨਵੀਂ ਦਿੱਲੀ ‘ਚ 26 ਰਾਫੇਲ ਮਰੀਨ ਜਹਾਜ਼ਾਂ ਦੇ ਸੌਦੇ ‘ਤੇ ਦਸਤਖਤ ਕੀਤੇ ਗਏ। ਭਾਰਤ ਵਲੋਂ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਇਸ ਸਮਝੌਤੇ ‘ਤੇ ਦਸਤਖਤ ਕੀਤੇ। ਇਸ ਸੌਦੇ ਤਹਿਤ ਭਾਰਤ ਫਰਾਂਸ ਤੋਂ 22 ਸਿੰਗਲ ਸੀਟਰ ਅਤੇ 4 ਡਬਲ ਸੀਟਰ ਜਹਾਜ਼ ਖਰੀਦੇਗਾ।


ਇਹ ਜਹਾਜ਼ ਪਰਮਾਣੂ ਬੰਬ ਦਾਗ਼ਣ ਦੀ ਸਮਰੱਥਾ ਨਾਲ ਲੈਸ ਹੋਣਗੇ। ਖਬਰਾਂ ਮੁਤਾਬਕ ਫਰਾਂਸ ਨਾਲ ਇਹ ਸੌਦਾ ਕਰੀਬ 63,000 ਕਰੋੜ ਰੁਪਏ ‘ਚ ਹੋ ਰਿਹਾ ਹੈ। ਹਥਿਆਰਾਂ ਦੀ ਖਰੀਦ ਦੇ ਮਾਮਲੇ ‘ਚ ਫਰਾਂਸ ਨਾਲ ਭਾਰਤ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸੌਦਾ ਹੈ।
23 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐਸ) ਦੀ ਬੈਠਕ ‘ਚ ਜਹਾਜ਼ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਸੀ।ਇਹ ਬੈਠਕ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਬੁਲਾਈ ਗਈ ਸੀ।
ਰਿਪੋਰਟਾਂ ਮੁਤਾਬਕ ਇਨ੍ਹਾਂ ਜਹਾਜ਼ਾਂ ਦੀ ਡਿਲੀਵਰੀ 2028-29 ‘ਚ ਸ਼ੁਰੂ ਹੋਵੇਗੀ ਅਤੇ ਸਾਰੇ ਜਹਾਜ਼ 2031-32 ਤੱਕ ਭਾਰਤ ਪਹੁੰਚ ਜਾਣਗੇ।

Published on: ਅਪ੍ਰੈਲ 28, 2025 5:38 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।