ਮੋਹਾਲੀ ਪੁਲਿਸ ਵੱਲੋਂ 4 ਦੋਸ਼ੀਆਂ ਕੋਲੋਂ ਨਸ਼ਾ ਅਤੇ ਹਥਿਆਰਾਂ ਦੀ ਵੱਡੀ ਬ੍ਰਾਮਦਗੀ

Punjab

ਮੋਹਾਲੀ, 28 ਅਪ੍ਰੈਲ: ਦੇਸ਼ ਕਲਿੱਕ ਬਿਓਰੋ

ਸ਼੍ਰੀ ਦੀਪਕ ਪਾਰਿਕ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ. ਨਗਰ ਨੇ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਗੌਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ. ਪੰਜਾਬ ਅਤੇ ਸ਼੍ਰੀ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਡੀ.ਆਈ.ਜੀ. ਰੋਪੜ ਰੇਂਜ, ਰੋਪੜ ਦੇ ਦਿਸ਼ਾ ਨਿਰਦੇਸ਼ਾਂ ਤੇ ਮੋਹਾਲੀ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦੇ ਹੋਏ 04 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 211 ਗ੍ਰਾਮ ਹੈਰੋਇਨ, 08 ਲੱਖ 10 ਹਜ਼ਾਰ ਰੁਪਏ ਡਰੱਗ ਮਨੀ, 02 ਨਜਾਇਜ਼ ਹਥਿਆਰ .32 ਬੋਰ ਸਮੇਤ 11 ਕਾਰਤੂਸ, 05 ਕਾਰਤੂਸ 30 ਬੋਰ ਅਤੇ 02 ਗੱਡੀਆਂ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।     
       ਉਨ੍ਹਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਅੱਗੇ ਦੱਸਿਆ ਕਿ ਮਿਤੀ 25-04-2025 ਨੂੰ ਸ਼੍ਰੀ ਸੌਰਵ ਜਿੰਦਲ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਤਲਵਿੰਦਰ ਸਿੰਘ ਗਿੱਲ ਪੀ.ਪੀ.ਐਸ. ਉੱਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ ਐਸ.ਏ.ਐਸ. ਨਗਰ ਦੀਆਂ ਹਦਾਇਤਾਂ ਅਨੁਸਾਰ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਨਿਗਰਾਨੀ ਹੇਠ ਸੀ.ਆਈ.ਏ. ਦੀ ਟੀਮ ਨੇੜੇ ਸ਼ੱਕੀ ਪੁਰਸ਼ਾਂ ਦੀ ਤਲਾਸ਼ ਦੇ ਸਬੰਧ ਵਿੱਚ ਸੀ.ਪੀ.-67 ਮਾਲ ਸੈਕਟਰ-67 ਮੋਹਾਲ਼ੀ ਮੌਜੂਦ ਸੀ, ਜਿੱਥੇ ਕਿ ਸੀ.ਆਈ.ਏ. ਦੀ ਟੀਮ ਨੂੰ ਇਤਲਾਹ ਮਿਲ਼ੀ ਕਿ ਸਤਨਾਮ ਸਿੰਘ ਉਰਫ ਨਿੱਕੂ ਪੁੱਤਰ ਦਰਸ਼ਣ ਸਿੰਘ ਵਾਸੀ ਫੇਸ-1 ਮੋਹਾਲੀ, ਸੂਰਜ ਕੁਮਾਰ ਉਰਫ ਪਹਿਲਵਾਨ ਪੁੱਤਰ ਅਸ਼ੋਕ ਕੁਮਾਰ ਵਾਸੀ ਨੇੜੇ ਪਾਣੀ ਵਾਲ਼ੀ ਟੈਂਕੀ, ਸੋਹਾਣਾ ਅਤੇ ਸੁਖਵਿੰਦਰ ਸਿੰਘ ਉਰਫ ਸੁੱਖ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਗੁੜਾ ਥਾਣਾ ਨਕੋਦਰ, ਜ਼ਿਲ੍ਹਾ ਜਲੰਧਰ ਜਿਨਾਂ ਪਾਸ ਨਜਾਇਜ਼ ਹਥਿਆਰ ਹਨ, ਜੋ ਕਿ ਪਿੰਡ ਮੌਲ਼ੀ ਬੈਦਵਾਣ ਥਾਣਾ ਸੋਹਾਣਾ ਏਰੀਆ ਵਿੱਚ ਸਵਿਫਟ ਕਾਰ ਨੰ: HR13-L-7069 ਰੰਗ ਚਿੱਟਾ ਤੇ ਸਵਾਰ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ। ਮੁੱਖਬਰੀ ਦੇ ਅਧਾਰ ਤੇ ਉਕਤ ਤਿੰਨੋਂ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 103 ਮਿਤੀ 25-04-2025 ਅ/ਧ 25-54-59 Arms Act ਥਾਣਾ ਸੋਹਾਣਾ ਦਰਜ ਰਜਿਸਟਰ ਕੀਤਾ ਗਿਆ ਸੀ। ਜੋ ਤਿੰਨੋਂ ਦੋਸ਼ੀਆਂ ਨੂੰ ਸੀ.ਆਈ.ਏ. ਦੀ ਟੀਮ ਵੱਲੋਂ ਨੇੜੇ ਪਿੰਡ ਮੌਲ਼ੀ ਬੈਦਵਾਣ ਤੋਂ ਕਾਬੂ ਕੀਤਾ ਤਾਂ ਦੋਸ਼ੀਆਂ ਦੀ ਕਾਰ ਵਿੱਚੋਂ ਇੱਕ ਪਿਸਟਲ 32 ਬੋਰ ਸਮੇਤ 01 ਵਾਧੂ ਮੈਗਜੀਨ ਅਤੇ 05 ਜਿੰਦਾ ਕਾਰਤੂਸ ਅਤੇ 201 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਹੈਰੋਇਨ ਬ੍ਰਾਮਦ ਹੋਣ ਤੋਂ ਬਾਅਦ ਜੁਰਮ 21/29-61-85 NDPS Act ਲਗਾਕੇ ਤਿੰਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।  ਪੁੱਛਗਿੱਛ ਦੌਰਾਨ ਦੋਸ਼ੀ ਸਤਨਾਮ ਸਿੰਘ ਉਰਫ ਨਿੱਕੂ ਨੇ ਮੰਨਿਆ ਕਿ ਉਹ ਹੈਰੋਇਨ ਦੀ ਖੇਪ ਸੁਹੇਲ ਪੁੱਤਰ ਮੁਹੰਮਦ ਸ਼ਬੀਰ ਵਾਸੀ ਮਕਾਨ ਨੰ: 254 ਗਲ਼ੀ ਨੰ: 2 ਸਾਂਈ ਇੰਨਕਲੇਵ, ਝਾਮਪੁਰ ਬਲੌਂਗੀ ਤੋਂ ਲੈ ਕੇ ਆਉਂਦਾ ਹੈ। ਜਿਸ ਤੇ ਕਾਰਵਾਈ ਕਰਦੇ ਹੋਏ ਦੋਸ਼ੀ ਸੁਹੇਲ ਨੂੰ ਮੁਕੱਦਮਾ ਵਿੱਚ ਤੁਰੰਤ ਉਸਦੇ ਘਰ ਦੇ ਪਤੇ ਤੋਂ ਗ੍ਰਿਫਤਾਰ ਕੀਤਾ। ਜਿਸ ਪਾਸੋਂ ਵੀ ਇੱਕ ਪਿਸਟਲ .32 ਬੋਰ ਸਮੇਤ 06 ਕਾਰਤੂਸ, 05 ਕਾਰਤੂਸ .30 ਬੋਰ ਅਤੇ 08 ਲੱਖ 10 ਹਜਾਰ ਰੁਪਏ ਡਰੱਗ ਮਨੀ ਬ੍ਰਾਮਦ ਹੋਈ ਅਤੇ ਉਸਦੀ ਕਾਲ਼ੇ ਰੰਗ ਦੀ ਥਾਰ ਗੱਡੀ ਨੰ: CH01-CQ-3251 ਵਿੱਚੋਂ 10 ਗ੍ਰਾਮ ਹੈਰੋਇਨ ਬ੍ਰਾਮਦ ਹੋਈ।

ਗ੍ਰਿਫਤਾਰ ਕੀਤੇ ਦੋਸ਼ੀਆਂ ਦਾ ਵੇਰਵਾ:-
1. ਦੋਸ਼ੀ ਸਤਨਾਮ ਸਿੰਘ ਉਰਫ ਨਿੱਕੂ ਪੁੱਤਰ ਦਰਸ਼ਣ ਸਿੰਘ ਵਾਸੀ ਨੇੜੇ ਗੁਰਦੁਆਰਾ ਸਾਹਿਬ ਫੇਸ-1, ਥਾਣਾ ਫੇਸ-1 ਮੋਹਾਲ਼ੀ, ਜ਼ਿਲ੍ਹਾ ਐਸ.ਏ.ਐਸ. ਨਗਰ ਜਿਸਦੀ ਉਮਰ ਕਰੀਬ 24 ਸਾਲ ਹੈ, ਜੋ 07 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਖਿਲਾਫ ਪਹਿਲਾਂ ਵੀ ਮੁਕੱਦਮਾ ਨੰ: 431 ਮਿਤੀ 17-12-2024 ਅ/ਧ 125, 109, 3(5) BNS 25/27-54-59 Arms Act ਥਾਣਾ ਸਿਟੀ ਖਰੜ ਦਰਜ ਰਜਿਸਟਰ ਹੈ।
2. ਦੋਸ਼ੀ ਸੂਰਜ ਕੁਮਾਰ ਉਰਫ ਪਹਿਲਵਾਨ ਪੁੱਤਰ ਅਸ਼ੋਕ ਕੁਮਾਰ ਵਾਸੀ ਨੇੜੇ ਪਾਣੀ ਵਾਲ਼ੀ ਟੈਂਕੀ, ਸੋਹਾਣਾ, ਥਾਣਾ ਸੋਹਾਣਾ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕਰੀਬ 22 ਸਾਲ ਹੈ। ਜੋ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ।
3. ਦੋਸ਼ੀ ਸੁਖਵਿੰਦਰ ਸਿੰਘ ਉਰਫ ਸੁੱਖ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਗੁੜਾ ਥਾਣਾ ਨਕੋਦਰ, ਜਿਲ੍ਹਾ ਜਲੰਧਰ ਜਿਸਦੀ ਉਮਰ ਕਰੀਬ 35 ਸਾਲ ਹੈ। ਜੋ 09 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ।  
4. ਦੋਸ਼ੀ ਸੁਹੇਲ ਪੁੱਤਰ ਮੁਹੰਮਦ ਸ਼ਬੀਰ ਵਾਸੀ ਮਕਾਨ ਨੰ: 254 ਗਲ਼ੀ ਨੰ: 2 ਸਾਂਈ ਇੰਨਕਲੇਵ, ਪਿੰਡ ਝਾਮਪੁਰ ਥਾਣਾ ਬਲੌਂਗੀ, ਜ਼ਿਲ੍ਹਾ ਐਸ.ਏ.ਐਸ. ਨਗਰ ਜਿਸਦੀ ਉਮਰ ਕਰੀਬ 33 ਸਾਲ ਹੈ। ਜਿਸਨੇ ਬੀ.ਏ. ਦੀ ਪੜਾਈ ਕੀਤੀ ਹੋਈ ਹੈ ਅਤੇ ਸ਼ਾਦੀ-ਸ਼ੁਦਾ ਹੈ।

    ਦੋਸ਼ੀ ਸੁਹੇਲ ਦੇ ਖਿਲਾਫ ਨਿਮਨਲਿਖਤ ਮੁਕੱਦਮੇ ਦਰਜ

  ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਮਿਤੀ 26-04-2025 ਨੂੰ ਇੰਚਾਰਜ ਸੀ.ਆਈ.ਏ. ਸਟਾਫ ਦੀ ਨਿਗਰਾਨੀ ਹੇਠ ਸੀ.ਆਈ.ਏ. ਦੀ ਟੀਮ ਨੇੜੇ ਬੱਸ ਸਟੈਂਡ, ਖਰੜ੍ਹ ਮੌਜੂਦ ਸੀ ਤਾਂ ਸੀ.ਆਈ.ਏ. ਦੀ ਟੀਮ ਨੂੰ ਇਤਲਾਹ ਮਿਲ਼ੀ ਕਿ ਧਰਮਿੰਦਰ ਕੁਮਾਰ ਪੁੱਤਰ ਰਾਕੇਸ਼ ਕੁਮਾਰ ਜੋ ਕਿ ਪਿੰਡ ਖੁਰਦਨਵਾਂ ਪੁਰਾ, ਜਿਲਾ ਬਰੇਲੀ, ਯੂ.ਪੀ. ਦਾ ਰਹਿਣ ਵਾਲ਼ਾ ਹੈ, ਜਿਸ ਪਾਸ ਨਜਾਇਜ ਹਥਿਆਰ ਹੈ। ਜੋ ਅੱਜ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਭਗਤਘਾਟ ਨੂੰ ਜਾਂਦੀ ਸੜਕ ਪਰ ਘੁੰਮ ਰਿਹਾ ਹੈ। ਜੇਕਰ ਇਸਨੂੰ ਹੁਣੇ ਹੀ ਕਾਬੂ ਕੀਤਾ ਜਾਵੇ ਤਾਂ ਇਸ ਪਾਸੋਂ ਨਜਾਇਜ ਹਥਿਆਰ ਬ੍ਰਾਮਦ ਹੋ ਸਕਦਾ ਹੈ। ਮੁੱਖਬਰੀ ਦੇ ਅਧਾਰ ਤੇ ਉਕਤ ਦੋਸ਼ੀ ਵਿਰੁੱਧ ਮੁਕੱਦਮਾ ਨੰ: 155 ਮਿਤੀ 26-04-2025 ਅ/ਧ 25-54-59 Arms Act ਥਾਣਾ ਸਿਟੀ ਖਰੜ੍ਹ ਦਰਜ ਰਜਿਸਟਰ ਕੀਤਾ ਗਿਆ ਸੀ। ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਸੀ.ਆਈ.ਏ. ਦੀ ਟੀਮ ਵੱਲੋਂ ਨੇੜੇ ਭਗਤਘਾਟ ਖਰੜ੍ਹ ਤੋਂ ਕਾਬੂ ਕੀਤਾ ਤਾਂ ਦੋਸ਼ੀ ਦੀ ਤਲਾਸ਼ੀ ਦੌਰਾਨ ਉਸ ਪਾਸੋਂ 01 ਨਜਾਇਜ ਦੇਸੀ ਪਿਸਤੌਲ .315 ਬੋਰ ਸਮੇਤ 02 ਕਾਰਤੂਸ ਬ੍ਰਾਮਦ ਕੀਤੇ ਗਏ।  
ਦੋਸ਼ੀ ਦੀ ਪੁੱਛਗਿੱਛ ਦਾ ਵੇਰਵਾ:-
  ਦੋਸ਼ੀ ਧਰਮਿੰਦਰ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਪਿੰਡ ਖੁਰਦਨਵਾਂ ਪੁਰਾ, ਥਾਣਾ ਸਰੌਲੀ, ਜਿਲਾ ਬਰੇਲੀ,ਯੂ.ਪੀ. ਹਾਲ ਵਾਸੀ ਹੋਟਲ ਜੀ-ਪਲਾਜਾ ਜੀਰਕਪੁਰ, ਥਾਣਾ ਜੀਰਕਪੁਰ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 19 ਸਾਲ ਹੈ, ਜੋ ਅਨਪੜ ਹੈ ਅਤੇ ਅਨ-ਮੈਰਿਡ ਹੈ।  
                      ਦੋਸ਼ੀ ਪੁਲਿਸ ਰਿਮਾਂਡ ਅਧੀਨ ਹੈ। ਦੋਸ਼ੀ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਨਜਾਇਜ ਹਥਿਆਰ ਕਿੱਥੋਂ ਅਤੇ ਕਿਸ ਮਕਸਦ ਲਈ ਲੈ ਕੇ ਆਇਆ ਸੀ।

  ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਮਿਤੀ 14-04-2025 ਨੂੰ ਮਨਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਕਾਨ ਨੰ: 86 ਚਕੇਰਿਆ ਰੋਡ ਵਾਰਡ ਨੰ: 11 ਮਾਨਸਾ ਹਾਲ ਵਾਸੀ ਮਕਾਨ ਨੰ: 478, ਸੈਕਟਰ-78, ਸੋਹਾਣਾ, ਜਿਲਾ ਐਸ.ਏ.ਐਸ. ਨਗਰ ਦੇ ਬਿਆਨਾਂ ਦੇ ਅਧਾਰ ਤੇ ਮੁਕੱਦਮਾ ਨੰ: 93 ਮਿਤੀ 14-04-2025 ਅ/ਧ 326(G) BNS ਥਾਣਾ ਸੋਹਾਣਾ ਵਿਰੁੱਧ ਨਾ-ਮਾਲੂਮ ਦੋਸ਼ੀਆਂਨ ਦੇ ਦਰਜ ਰਜਿਸਟਰ ਹੋਇਆ ਸੀ ਕਿ ਉਹ ਮਕਾਨ ਨੰ: 478 ਸੈਕਟਰ-78 ਮੋਹਾਲ਼ੀ ਵਿਖੇ ਰਹਿ ਰਿਹਾ ਹੈ। ਮਿਤੀ 14-04-2025 ਨੂੰ ਉਹ ਰੋਜਾਨਾਂ ਦੀ ਤਰਾਂ ਆਪਣੀ ਗੱਡੀ ਨੰ: PB31-U-3178 ਮਾਰਕਾ ਹੁੰਡਈ ਵਰਨਾ ਰੰਗ ਸਿਲਵਰ ਨੂੰ ਆਪਣੇ ਘਰ ਦੇ ਸਾਹਮਣੇ ਪਾਰਕ ਦੇ ਨਾਲ਼ ਖੜੀ ਕੀਤੀ ਸੀ। ਵਕਤ ਕ੍ਰੀਬ 12:44 ਏ.ਐਮ. ਪਰ ਉਸਨੂੰ ਘਰ ਦੇ ਬਾਹਰੋਂ ਉੱਚੀ-ਉੱਚੀ ਰੌਲ਼ਾ ਪੈਣ ਦੀ ਅਵਾਜ ਆਈ। ਜਿਸਤੇ ਉਸਨੇ ਘਰ ਦੇ ਬਾਹਰ ਨਿੱਕਲ਼ ਕਿ ਦੇਖਿਆ ਕਿ ਤਿੰਨ ਨਾ-ਮਾਲੂਮ ਵਿਅਕਤੀ ਜਿੰਨਾਂ ਦੇ ਹੱਥਾਂ ਵਿੱਚ ਪੈਟਰੌਲ ਦੀਆਂ ਬੋਤਲਾਂ ਸਨ, ਜਿਨਾਂ ਨੇ ਪੈਟਰੌਲ ਉਸਦੀ ਗੱਡੀ ਪਰ ਛਿੜਕਕੇ ਗੱਡੀ ਨੂੰ ਅੱਗ ਲਗਾ ਦਿੱਤੀ। ਉਸਦੀ ਗੱਡੀ ਨੂੰ ਅੱਗ ਲਗਾਕੇ ਤਿੰਨੋਂ ਨਾ-ਮਾਲੂਮ ਦੋਸ਼ੀ ਕਾਰ ਮਾਰਕਾ ਪੋਲੋ ਜਿੱਥੇ ਉਹਨਾਂ ਦਾ ਚੌਥਾ ਸਾਥੀ ਪਹਿਲਾਂ ਹੀ ਕਾਰ ਵਿੱਚ ਬੈਠਾ ਸੀ, ਸਵਾਰ ਹੋ ਕੇ ਮੌਕਾ ਤੋਂ ਫਰਾਰ ਹੋ ਗਏ। ਮੁਦੱਈ ਮੁਕੱਦਮਾ ਦੀ ਗੱਡੀ ਸਾਰੀ ਸੜਕੇ ਸੁਆਹ ਹੋ ਗਈ।
  ਜੋ ਉਕਤ ਵਾਰਦਾਤ ਨੂੰ ਟਰੇਸ ਕਰਨ ਲਈ ਸੀ.ਆਈ.ਏ. ਸਟਾਫ ਵੱਲੋਂ ਲਗਾਤਾਰ ਟੈਕਨੀਕਲ ਢੰਗ ਨਾਲ਼ ਤਫਤੀਸ਼ ਕਰਦੇ ਹੋਏ ਨਾ-ਮਾਲੂਮ ਦੋਸ਼ੀਆਂਨ ਦਾ ਸੁਰਾਗ ਲਗਾਕੇ, ਮੁਕੱਦਮਾ ਨੂੰ ਟਰੇਸ ਕੀਤਾ ਗਿਆ ਅਤੇ ਨਿਮਨਲਿਖਤ ਦੋਸ਼ੀਆਂਨ ਨੂੰ ਮਿਤੀ 24-04-2025 ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ।

ਨਾਮ ਪਤਾ ਦੋਸ਼ੀ:-   
1. ਦੋਸ਼ੀ ਆਸ਼ੂ ਪੁੱਤਰ ਜੱਸੀ ਵਾਸੀ ਮਕਾਨ ਨੰ: 33 ਬੰਗਾਲਾ ਬਸਤੀ, ਮੁੰਡੀ ਖਰੜ੍ਹ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ  21 ਸਾਲ ਹੈ, ਜੋ ਅਨਪੜ ਹੈ ਅਤੇ ਅਨ-ਮੈਰਿਡ ਹੈ।   
2. ਦੋਸ਼ੀ ਚੰਦਨ ਉਰਫ ਚੰਚਲ ਪੁੱਤਰ ਬੀਜਾ ਵਾਸੀ ਮਕਾਨ ਨੰ: 32 ਵਾਰਡ ਨੰ: 11 ਬੰਗਾਲਾ ਬਸਤੀ ਮੁੰਡੀ ਖਰੜ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 19 ਸਾਲ ਹੈ ਜੋ ਅਨਪੜ ਹੈ ਅਤੇ ਅਨ-ਮੈਰਿਡ ਹੈ। (ਦੋਸ਼ੀ ਆਸ਼ੂ ਤੇ ਚੰਦਨ ਨੂੰ ਬੰਗਾਲਾ  ਬਸਤੀ ਦੇ ਪਾਰਕ ਮੁੰਡੀ ਖਰੜ ਵਿੱਚੋਂ ਗ੍ਰਿਫਤਾਰ ਕੀਤਾ ਗਿਆ)
3. ਕਪਿਲ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਪਪਰਾਲ਼ਾ ਥਾਣਾ ਗੁਹਲਾ ਚੀਕਾ, ਜਿਲਾ ਕੈਥਲ, ਹਰਿਆਣਾ ਹਾਲ ਵਾਸੀ ਕਿਰਾਏਦਾਰ ਨੇੜੇ ਗੁੱਗਾ ਮਾੜੀ, ਮੁੰਡੀ ਖਰੜ੍ਹ, ਜਿਲਾ ਐਸ.ਏ.ਐਸ. ਨਗਰ। (ਗ੍ਰਿਫਤਾਰੀ ਬਾਕੀ ਹੈ)
4. ਕਿਰਪਾਲ ਸਿੰਘ ਉਰਫ ਪਾਲਾ ਪੁੱਤਰ ਲਾਲਾ ਵਾਸੀ ਨੇੜੇ ਸਰਕਾਰੀ ਸਕੂਲ ਪਿੰਡ ਝੰਜੇੜੀ, ਥਾਣਾ ਸਦਰ ਖਰੜ ਹਾਲ ਵਾਸੀ ਮਕਾਨ ਨੰ: 980 ਵਾਰਡ ਨੰ: 4 ਛੱਜੂ ਮਾਜਰਾ ਕਲੋਨੀ, ਸੈਕਟਰ-05 ਖਰੜ੍ਹ, ਜਿਲਾ ਐਸ.ਏ.ਐਸ. ਨਗਰ। (ਗ੍ਰਿਫਤਾਰੀ ਬਾਕੀ ਹੈ)

 ਦੋਸ਼ੀਆਂਨ ਦੀ ਪੁੱਛਗਿੱਛ ਦਾ ਵੇਰਵਾ:-                      
                      ਦੋਸ਼ੀਆਂ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਗ੍ਰਿਫਤਾਰ ਕੀਤੇ ਦੋਵੇਂ ਦੋਸ਼ੀ ਵਿਹਲੇ ਹਨ ਅਤੇ ਇਹ ਦੋਸ਼ੀ ਕਪਿਲ ਅਤੇ ਕਿਰਪਾਲ ਉਰਫ ਪਾਲਾ ਦੇ ਦੋਸਤ ਹਨ। ਜਿਨਾਂ ਨੇ ਪੁੱਛਗਿੱਛ ਤੇ ਦੱਸਿਆ ਕਿ ਦੋਸ਼ੀ ਕਪਿਲ ਦੀ ਮਾਸੀ ਦਾ ਲੜਕਾ ਗੁਰਧਿਆਨ ਸਿੰਘ ਜੋ ਕਿ ਵਿਦੇਸ਼ ਕੈਨੇਡਾ ਵਿੱਚ ਰਹਿ ਰਿਹਾ ਹੈ। ਜਿਸਦਾ ਮੁਦੱਈ ਮੁਕੱਦਮਾ ਨਾਲ਼ ਪੈਸਿਆਂ ਦਾ ਲੈਣ-ਦੇਣ ਸੀ। ਜੋ ਗ੍ਰਿਫਤਾਰ ਕੀਤੇ ਦੋਸ਼ੀਆਂ ਨੇ ਦੋਸ਼ੀ ਕਪਿਲ ਦੇ ਕਹਿਣ ਤੇ ਆਪਸ ਵਿੱਚ ਹਮ-ਮਸ਼ਵਰਾ ਹੋ ਕੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਵਾਰਦਾਤ ਨੂੰ ਅੰਜਾਮ ਦੇਣ ਸਮੇਂ ਦੋਸ਼ੀਆਂ ਨੇ ਪੋਲੋ ਕਾਰ ਪਰ ਜਾਅਲੀ ਨੰਬਰ PB65-AT-8252 ਲਗਾਇਆ ਸੀ। ਦੋਸ਼ੀ ਕਪਿਲ ਅਤੇ ਕਿਰਪਾਲ ਉਰਫ ਪਾਲਾ ਘਰ ਤੋਂ ਫਰਾਰ ਹਨ। ਜਿਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦੋਸ਼ੀਆਂਨ ਨੂੰ ਜੁਡੀਸ਼ੀਅਲ ਕਸਟਡੀ ਵਿੱਚ ਰੋਪੜ ਜੇਲ ਭੇਜਿਆ ਜਾ ਚੁੱਕਾ ਹੈ।

Published on: ਅਪ੍ਰੈਲ 28, 2025 4:54 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।