ਨਵੀਂ ਖੋਜ : ਮਰਦਾਂ ਦੇ ਮੁਕਾਬਲੇ ਜਨਾਨੀਆਂ ਨੂੰ ਸੁਣਦਾ ਜ਼ਿਆਦਾ

ਕੌਮਾਂਤਰੀ ਪੰਜਾਬ ਰਾਸ਼ਟਰੀ

ਹੁਣੇ ਹੀ ਇਕ ਹੋਈ ਨਵੀਂ ਖੋਜ ਮੁਤਾਬਕ ਔਰਤਾਂ ਨੂੰ ਮਰਦਾਂ ਨਾਲੋਂ ਵੱਧ ਸੁਣਾਈ ਦਿੰਦਾ ਹੈ। ਇਹ ਸਟੱਡੀ 13 ਦੇਸ਼ਾਂ ਵਿੱਚ ਕੀਤੀ ਗਈ, ਜਿਸ ਤੋਂ ਬਾਅਦ ਇਹ ਨਤੀਜਾ ਸਾਹਮਣੇ ਆਇਆ ਹੈ।

ਚੰਡੀਗੜ੍ਹ, 29 ਅਪ੍ਰੈਲ, ਦੇਸ਼ ਕਲਿੱਕ ਬਿਓਰੋ :

ਹੁਣੇ ਹੀ ਇਕ ਹੋਈ ਨਵੀਂ ਖੋਜ ਮੁਤਾਬਕ ਔਰਤਾਂ ਨੂੰ ਮਰਦਾਂ ਨਾਲੋਂ ਵੱਧ ਸੁਣਾਈ ਦਿੰਦਾ ਹੈ। ਇਹ ਸਟੱਡੀ 13 ਦੇਸ਼ਾਂ ਵਿੱਚ ਕੀਤੀ ਗਈ, ਜਿਸ ਤੋਂ ਬਾਅਦ ਇਹ ਨਤੀਜਾ ਸਾਹਮਣੇ ਆਇਆ ਹੈ। ਬ੍ਰਿਟਿਸ਼ ਅਤੇ ਫ੍ਰਾਂਸੀਸੀ ਰਿਸਰਚਜ਼ ਵੱਲੋਂ 13 ਦੇਸ਼ਾਂ ਵਿੱਚ ਸਟੱਡੀ ਕੀਤਾ ਗਿਆ ਕਿ ਔਰਤਾਂ ਵਿੱਚ ਆਮ ਤੌਰ ਉਤੇ ਪੁਰਸ਼ਾਂ ਮੁਕਾਬਲੇ ਸੁਣਨ ਦੀ ਸਮਰਥਾਂ ਵੱਧ ਹੁੰਦੀ ਹੈ।

13 ਦੇਸ਼ਾਂ ਵਿੱਚ ਕੀਤੀ ਗਈ ਸਟੱਡੀ ’ਚ ਸਾਹਮਣੇ ਆਇਆ ਕਿ ਔਸਤਨ, ਔਰਤਾਂ ਨੇ ਪੁਰਸ਼ਾਂ ਦੇ ਮੁਕਾਬਲੇ ਵਿੱਚ ਲਗਭਗ ਦੋ ਡੇਸੀਬਲ ਜ਼ਿਆਦਾ ਸੁਣਨ ਦੀ ਸਮਰਥਾ ਸੀ। ਖੋਜ਼ਾਰਥੀਆਂ ਦਾ ਕਹਿਣਾ ਹੈ ਕਿ ਔਰਤਾਂ ਦੀ ਸੁਣਨ ਦੀ ਸਮਰਥਾ ਪੁਰਸ਼ਾ ਨਾਲ ਵਧੀਆ ਇਸ ਲਈ ਹੋ ਸਕਦੀ ਹੈ ਕਿ ਕਿਉਂਕਿ ਉਨ੍ਹਾਂ ਦੇ ਕੰਨ ਅੰਦਰ ‘ਕੋਕਿਲਯਾ’ ਨਾਮ ਦੇ ਹਿੱਸੇ ਦੀ ਬਨਾਵਟ ਅਲੱਗ ਹੁੰਦੀ ਹੈ। ਕੋਕਿਲਯਾ ਇਕ ਫਲੂਇਡ ਨਾਲ ਭਰਾ ਛੋਟਾ ਜਾ ਹਿੱਸਾ ਹੁੰਦਾ ਹੈ ਜੋ ਆਵਾਜ਼ ਦੀਆਂ ਤਰੰਗਾਂ ਨੂੰ ਦਿਮਾਗ ਤੱਕ ਭੇਜਣ ਵਾਲੇ ਸੰਕੇਤਾਂ ਵਿੱਚ ਬਦਲ ਦਿੰਦਾ ਹੈ ਤਾਂ ਕਿ ਦਿਮਾਗ ਉਨ੍ਹਾਂ ਨੂੰ ਸਮਝ ਸਕੇ। ਇਸ ਤੋਂ ਇਲਾਵਾ, ਬਚਪਨ ਤੋਂ ਵੱਡੇ ਹੋਣ ਦੌਰਾਨ ਸ਼ਰੀਰ ਵਿੱਚ ਹੋਣ ਵਾਲੇ ਹਾਰਮੋਨਲ ਚੇਜੇਜ਼ ਵੀ ਸੁਣਨ ਦੀ ਸਮਰਥਾ ਵਿੱਚ ਇਹ ਫਰਕ ਪੈਦਾ ਕਰ ਸਕਦੇ ਹਨ। ਸੁਣਨ ਦੀ ਚੰਗੀ ਸਮਰਥਾ ਲਾਭਦਾਇਕ ਹੁੰਦੀ ਹੈ, ਪ੍ਰੰਤੂ ਬਹੁਤ ਜ਼ਿਆਦਾ ਸ਼ੋਰ ਵਾਲੀ ਥਾਵਾਂ ਵਿੱਚ ਇਹ ਪ੍ਰੇਸ਼ਾਨੀ ਦਾ ਸਬਬ ਵੀ ਬਣ ਸਕਦੀ ਹੈ। ਅਜਿਹੇ ਮਾਹੌਲ ਵਿੱਚ ਔਰਤਾਂ ਨੂੰ ਨੀਂਦ ਵਿੱਚ ਖਲਲ, ਭਾਵ ਚੈਨ ਨਾਲ ਨੀਂਦ ਨਾ ਆਉਣਾ ਅਤੇ ਦਿਲ ਨਾਲ ਜੁੜੀਆਂ ਕੁਝ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਰਿਸਰਚ ਇਹ ਵੀ ਦੱਸਦਾ ਹੈ ਕਿ ਹੁਣ ਸੁਣਨ ਦੀ ਸਿਹਤ ਦੀ ਗੱਲ ਕਰਦੇ ਹਾਂ, ਤਾਂ ਸਿਰਫ ਸਰੀਰ ਬਨਾਵਟ ਹੀ ਨਹੀਂ, ਸਗੋਂ ਆਸਪਾਸ ਦੇ ਮਾਹੌਲ ਦਾ ਵੀ ਅਸਰ ਪੈਂਾ ਹੈ। ਇਸ ਲਈ ਹਰ ਇਨਸਾਨ ਲਈ ਸੁਣਨ ਦਾ ਤਰੀਕਾ ਅਲੱਗ ਹੋ ਸਕਦਾ ਹੈ।

Published on: ਅਪ੍ਰੈਲ 29, 2025 12:35 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।