ਚੰਡੀਗੜ੍ਹ, 29 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਕਾਂਗਰਸ ਦੀ ਪ੍ਰਧਾਨੀ ਖੁੱਸਣ ਤੋਂ ਬਾਅਦ ਖਾਮੋਸ਼ ਚਲੇ ਆ ਰਹੇ ਨਵਜੋਤ ਸਿੱਧੂ ਵੱਲੋਂ ਹੁਣ ਅਚਾਨਕ ਪ੍ਰੈਸ ਕਾਨਫਰੰਸ ਸੱਦੀ ਗਈ ਹੈ। ਨਵਜੋਤ ਸਿੱਧੂ ਹੁਣ ਆਪਣੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਨਵਜੋਤ ਸਿੱਧੂ ਭਲਕੇ ਇਸ ਸਬੰਧੀ ਐਲਾਨ ਕਰਨਗੇ। ਸਿੱਧੂ ਵੱਲੋਂ ਭਲਕੇ ਪ੍ਰੈਸ ਕਾਨਫਰੰਸ ਸੱਦੀ ਗਈ ਹੈ। ਉਹ ਕੱਲ੍ਹ 30 ਅਪ੍ਰੈਲ ਨੂੰ ਦੁਪਹਿਰ 11 ਵਜੇ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰਨਗੇ। ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ਉਤੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦੇ ਇਕ ਨਵੇਂ ਪੰਨੇ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਸਬੰਧੀ 30 ਅਪ੍ਰੈਲ ਨੁੰ ਸਵੇਰੇ 11 ਵਜੇ ਮੇਰੇ ਘਰ 110 ਹੋਲੀ ਸਿਟੀ, ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਦੇ ਪ੍ਰਧਾਨ ਤੋਂ ਹਟਾਏ ਜਾਣ ਤੋਂ ਪਿੱਛੋਂ ਚੁੱਪ ਹਨ। ਉਨ੍ਹਾਂ ਵੱਲੋਂ ਰਾਜਨੀਤਿਕ ਤੌਰ ਉਤੇ ਕੋਈ ਸਰਗਰਮੀ ਨਹੀਂ ਕੀਤੀ ਗਈ।
Published on: ਅਪ੍ਰੈਲ 29, 2025 7:06 ਬਾਃ ਦੁਃ