Bodybuilder Preeti Arora ਇੰਟਰਨੈਸ਼ਨਲ ਮੁਕਾਬਲੇ ‘ਚ ਪਹਿਲਾ ਸਥਾਨ ‘ਤੇ 

Punjab

ਮੋਰਿੰਡਾ 29 ਅਪ੍ਰੈਲ ( ਭਟੋਆ )

Bodybuilder Preeti Arora:ਮੋਰਿੰਡਾ ਦੀ ਪ੍ਰੀਤੀ ਅਰੋੜਾ ਨੇ ਦੁਬਈ ਵਿੱਚ ਹੋਏ ਇੰਟਰਨੈਸ਼ਨਲ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਗੋਲਡ ਮੈਡਲ ਹਾਸਲ ਕਰਕੇ ਭਾਰਤ ਦਾ ਨਾਮ ਰੌਸ਼ਨ ਕਰਦਿਆਂ ਤਿਰੰਗੇ ਦੀ ਸ਼ਾਨ ਵਧਾਈ ਹੈ।

 ਇਸ ਸਬੰਧੀ ਦੁਬਈ ਮੁਕਾਬਲੇ ਵਿੱਚ ਭਾਗ ਲੈਣ ਗਈ ਹੋਈ ਪ੍ਰੀਤੀ ਅਰੋੜਾ (Bodybuilder Preeti Arora) ਨੇ ਫੋਨ ਤੇ ਦੱਸਿਆ ਕਿ ਦੁਬਈ ਵਿੱਚ ਹੋਏ ਇੰਟਰਨੈਸ਼ਨਲ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਉਹ ਭਾਰਤ ਵੱਲੋਂ ਭਾਗ ਲੈਣ ਗਈ ਸੀ ਜਿਥੇ ਹੋਏ ਬਾਡੀ ਬਿਲਡਿੰਗ ਮੁਕਾਬਲੇ ਦੌਰਾਨ ਉਸ ਨੇ ਪਹਿਲਾਂ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਲ ਕੀਤਾ ਹੈ। ਪ੍ਰੀਤੀ ਅਰੋੜਾ ਨੇ ਦੱਸਿਆ ਕਿ ਗੋਲਡ ਮੈਡਲ ਜਿੱਤਣ ਤੇ ਜਦੋਂ ਰਾਸ਼ਟਰੀ ਗੀਤ ਦੀਆਂ ਧੁਨਾਂ ਨਾਲ ਉਸ ਦਾ ਸਨਮਾਨ ਕੀਤਾ ਗਿਆ ਤਾਂ ਉਸ ਸਮੇਂ ਉਸ ਨੂੰ ਬਹੁਤ ਮਾਣ ਮਹਿਸੂਸ ਹੋਇਆ।

ਜ਼ਿਕਰਯੋਗ ਹੈ ਕਿ ਮੋਰਿੰਡਾ ਦੀ ਹੋਣਹਾਰ ਲੜਕੀ 23 ਸਾਲਾਂ ਪ੍ਰੀਤੀ ਅਰੋੜਾ ਨੇ ਪਹਿਲਾਂ ਮਿਸ ਏਸ਼ੀਆ ਦਾ ਖਿਤਾਬ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ ਗੁੜਗਾਓਂ ਵਿੱਚ ਹੋਏ ਬਾਡੀ ਬਿਲਡਿੰਗ ਦੇ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ। ਦਿੱਲੀ ਵਿੱਚ ਹੋਏ ਮੁਕਾਬਲੇ ਦੌਰਾਨ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਤੇ ਮਿਸ ਏਸ਼ੀਆ ਦਾ ਖਿਤਾਬ ਹਾਸਲ ਕੀਤਾ ਸੀ ਉਸ ਸਮੇਂ ਉਸ ਨੂੰ ਪ੍ਰੋ ਕਾਰਡ ਵੀ ਹਾਸਲ ਕੀਤਾ ਸੀ। ਪ੍ਰੀਤੀ ਅਰੋੜਾ ਗਰੀਬ ਪਰਿਵਾਰ ਵਿੱਚੋ ਉੱਠਕੇ ਅੱਜ ਇਸ ਮੁਕਾਮ ਤੇ ਪੁੱਜੀ ਹੈ। ਉਹ ਮੋਰਿੰਡਾ ਵਿਖੇ ਦਾ ਫਿਟ ਇੰਡੀਆ ਦੇ ਨਾਂਮ ਤੇ ਇੱਕ ਜਿੰਮ ਵੀ ਚਲਾਉਂਦੀ ਹੈ। ਪ੍ਰੀਤੀ ਅਰੋੜਾ ਵੱਲੋਂ ਇੰਟਰਨੈਸ਼ਨਲ ਪੱਧਰ ਤੇ ਗੋਲਡ ਮੈਡਲ ਜਿੱਤਣ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪਾਰਟੀ ਦੇ ਹਲਕਾ ਖਰੜ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ, ਨਗਰ ਕੌਂਸਲ ਤੇ ਮੋਰਿੰਡਾ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ, ਪਨਗ੍ਰੇਨ ਪੰਜਾਬ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਲਾਰਾਂ, ਬਲਾਕ ਕਾਂਗਰਸ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ, ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਕੌਂਸਲਰ ਰਕੇਸ਼ ਕੁਮਾਰ ਬੱਗਾ, ਭਾਜਪਾ  ਆਗੂ ਜਤਿੰਦਰ ਗੁੰਬਰ, ਹਰਸ਼ ਕੋਹਲੀ,ਰਜੇਸ਼ ਭਾਟੀਆ ਮੰਡਲ ਪ੍ਰਧਾਨ, ਆਪ ਆਗੂ ਬੀਰਦਵਿੰਦਰ ਸਿੰਘ ਬੱਲਾਂ,  ਸਿਆਸੀ ਸਕੱਤਰ ਜਗਤਾਰ ਸਿੰਘ ਘੜੂੰਆਂ,  ਆਦਿ ਸ਼ਹਿਰ ਨਿਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

Published on: ਅਪ੍ਰੈਲ 29, 2025 2:12 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।