ਫਾਾਜਿਲਕਾ 29 ਅਪ੍ਰੈਲ
ਮਾਣਯੋਗ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ (ਮੁਹਾਲੀ) ਜੀ ਦੁਆਰਾ ਚਲਾਈ ਗਈ ਮੁਹਿੰਮ ‘Child Labour: A Bane for Society’ ਦੇ ਸਬੰਧ ਵਿੱਚ ਮਿਤੀ 28.04.2025 ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਵੱਲੋਂ ਜਾਗਰੂਕਤਾ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਗਿਆ।
ਇਸ ਪ੍ਰੋਗ੍ਰਾਮ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ SHOs, ਜੂਵੈਨਾਈਲ ਜਸਟਿਸ ਬੋਰਡ (JJBs) ਅਤੇ ਚਿਲਡਰਨ ਵੈਲਫੇਅਰ ਕਮਿਸ਼ਨ (CWC) ਦੇ ਮੈਂਬਰ, ਡਿਸਟ੍ਰਿਕਟ ਚਿਲਡ ਪ੍ਰੋਟੈਕਸ਼ਨ ਅਫਸਰ (DCPO) ਅਤੇ ਲੇਬਰ ਵਿਭਾਗ ਦੇ ਮੁਲਾਜ਼ਮ ਮੌਜ਼ੂਦ ਰਹੇ। ਇਹ ਪ੍ਰੋਗ੍ਰਾਮ ਬੱਚਿਆਂ ਨਾਲ ਹੋ ਰਹੀ ਸ਼ੋਸ਼ਣ ਅਤੇ ਲੰਮੇ ਸਮੇਂ ਤੋਂ ਚੱਲ ਰਹੀ ਬੱਚਿਆਂ ਦੀ ਮਜ਼ਦੂਰੀ ਨੂੰ ਰੋਕਣ ਲਈ ਆਯੋਜਿਤ ਕੀਤਾ ਗਿਆ।
ਮੈਡਮ ਰੂਚੀ ਸਵਪਨ ਸ਼ਰਮਾ ਜੀ, ਮਾਣਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਚਿਆਂ ਦੀ ਮਜ਼ਦੂਰੀ ਸਮਾਜ ਲਈ ਇੱਕ ਚੁਣੌਤੀ ਹੈ, ਜਿਸ ਨੂੰ ਸਿਰਫ ਕਾਨੂੰਨੀ ਰਾਹੀਂ ਨਹੀਂ, ਸਗੋਂ ਸਮੂਹਿਕ ਕੋਸ਼ਿਸ਼ਾਂ ਰਾਹੀਂ ਹੀ ਦੂਰ ਕੀਤਾ ਜਾ ਸਕਦਾ ਹੈ। ਇਹ ਮਿਸ਼ਨ ਨਿਰੰਤਰ ਰਹੇਗਾ ਅਤੇ ਸਾਰੇ ਸਰਕਾਰੀ ਅਧਿਕਾਰੀ ਅਤੇ ਸਮਾਜਿਕ ਸੰਗਠਨਾਂ ਨੂੰ ਬੱਚਿਆਂ ਦੀ ਸੁਖ-ਸਮ੍ਰਿਧੀ ਦੇ ਪ੍ਰਬੰਧਾਂ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਮੈਡਮ ਰੂਚੀ ਸਵਪਨ ਸ਼ਰਮਾ ਜੀ ਨੇ ਕਿਹਾ ਕਿ ਇਸ ਪ੍ਰੋਗ੍ਰਾਮ ਦਾ ਮਕਸਦ ਸਾਰੇ ਅਧਿਕਾਰੀਆਂ ਨੂੰ ਬੱਚਿਆਂ ਨਾਲ ਹੋ ਰਹੇ ਸ਼ੋਸ਼ਣ ਦੇ ਪ੍ਰਭਾਵਾਂ ਅਤੇ ਇਸ ਨੂੰ ਖਤਮ ਕਰਨ ਲਈ ਜਾਗਰੂਕ ਕਰਨਾ ਹੈ। ਉਹਨਾਂ ਨੇ ਮੀਟਿੰਗ ਵਿੱਚ ਮੌਜੂਦ ਸਾਰੇ ਅਫਸਰਾਂ ਨੂੰ ਬੱਚਿਆਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਬਹਤਰੀਨ ਭਵਿੱਖ ਲਈ ਜ਼ਿੰਮੇਵਾਰੀ ਉਠਾਉਣ ਅਤੇ ਇਸ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਹਦਾਇਤ ਵੀ ਕੀਤੀ।
Published on: ਅਪ੍ਰੈਲ 29, 2025 12:37 ਬਾਃ ਦੁਃ