ਅੱਤ ਦੀ ਪੈ ਰਹੀ ਗਰਮੀ ਵਿੱਚ ਸਕੂਲਾਂ ਦੇ ਸੈਂਕੜੇ ਵਿਦਿਆਰਥੀਆਂ ਲਈ ਮਿਡ ਡੇ ਮੀਲ ਤਿਆਰ ਕਰਨ ਵਾਲੀਆਂ ਮਿਡ ਡੇ ਮੀਲ ਵਰਕਰਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਕਈ ਕਈ ਘੰਟੇ ਕੰਮ ਕਰਨ ਦੇ ਬਦਲੇ ਸਿਰਫ ਸਰਕਾਰਾਂ ਵੱਲੋਂ ਬਹੁਤ ਥੋੜ੍ਹਾ ਮਾਣਭੱਤਾ ਸਿਰਫ 3000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਹੈ।
ਮੋਹਾਲੀ 29 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਅੱਤ ਦੀ ਪੈ ਰਹੀ ਗਰਮੀ ਵਿੱਚ ਸਕੂਲਾਂ ਦੇ ਸੈਂਕੜੇ ਵਿਦਿਆਰਥੀਆਂ ਲਈ ਮਿਡ ਡੇ ਮੀਲ ਤਿਆਰ ਕਰਨ ਵਾਲੀਆਂ ਮਿਡ ਡੇ ਮੀਲ ਵਰਕਰਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਕਈ ਕਈ ਘੰਟੇ ਕੰਮ ਕਰਨ ਦੇ ਬਦਲੇ ਸਿਰਫ ਸਰਕਾਰਾਂ ਵੱਲੋਂ ਬਹੁਤ ਥੋੜ੍ਹਾ ਮਾਣਭੱਤਾ ਸਿਰਫ 3000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ਼ਮਸ਼ੇਰ ਪੁਰਖਾਲਵੀ ਨੇ ਜ਼ਿਲ੍ਹੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਜਾ ਕੇ ਮਿਡ ਡੇ ਮੀਲ ਵਰਕਰਾਂ ਨਾਲ ਗੱਲਬਾਤ ਕੀਤੀ।
ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਮਿਡ ਡੇਅ ਮੀਲ ਤਿਆਰ ਕਰਨ ਵਾਲੀਆਂ ਮਹਿਲਾਵਾਂ ਨੂੰ ਸੂਬੇ ਦੀ ਹਕੂਮਤ ਵੱਲੋਂ ਨਾਮਾਤਰ 3000 ਰੁਪਏ ਪ੍ਰਤੀ ਮਹੀਨਾ ਦੇਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 8-8 ਘੰਟੇ ਦੀ ਸਖ਼ਤ ਮਿਹਨਤ ਕਰਨ ਉਪਰੰਤ 30 ਦਿਨਾਂ ਬਾਅਦ ਮਿਲਣ ਵਾਲਾ 3000 ਰੁਪਈਆ ਪਰਿਵਾਰਾਂ ਚਲਾਉਣ ਲਈ ਨਾਮਾਤਰ ਹੈ। ਇਸ ਮੌਕੇ ਹਾਜ਼ਰ ਕਿਰਤੀ ਮਹਿਲਾਵਾਂ ਨੇ ਅਕਾਲੀ ਆਗੂ ਨੂੰ ਦੱਸਿਆ ਕਿ ਅਤਿ ਦੀ ਗਰਮੀ ਵਿੱਚ ਲੱਕੜਾਂ ਅੱਗੇ ਬੈਠਕੇ ਕੀਤੀ ਗਈ ਇਸ ਸਖ਼ਤ ਮੁਸ਼ੱਕਤ ਉਪਰੰਤ ਮਿਲਣ ਵਾਲਾ ਤਿੰਨ ਹਜ਼ਾਰ ਮਿਹਨਤਾਨਾ ਨਾਕਾਫੀ ਐ ਜਦਕਿ ਅਜਿਹਾ ਕੰਮ ਪ੍ਰਾਈਵੇਟ ਤੌਰ ਤੇ ਕਰਨ ਬਦਲੇ 500 ਰੁਪਏ ਪ੍ਰਤੀ ਦਿਨ ਕਮਾਇਆ ਜਾ ਸਕਦਾ ਹੈ।
ਅਕਾਲੀ ਆਗੂ ਪੁਰਖਾਲਵੀ ਨੇ ਕਿਹਾ ਕਿ ਹਾਕਮਾਂ ਦੀਆਂ ਕੁਰਸੀਆਂ ਪਿੱਛੇ ਟੰਗੀਆਂ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਪੰਜਾਬ ਸਰਕਾਰ ਵੱਲੋਂ ਗਰੀਬਾਂ ਮਜ਼ਦੂਰਾਂ ਮਿਹਨਕਤਸ਼ ਕਿਰਤੀ ਕਾਮਿਆਂ ਦੇ ਕੀਤੇ ਜਾ ਰਹੇ ਅਜਿਹੇ ਸ਼ੋਸ਼ਣ ਨੂੰ ਬੜੀ ਸੰਜੀਦਗੀ ਅਤੇ ਗੰਭੀਰਤਾ ਨਾਲ ਦੇਖ ਰਹੀਆਂ ਹਨ ਜਿਹੜੀਆਂ ਢੁੱਕਵਾਂ ਸਮਾਂ ਆਉਣ ਤੇ ਆਪਣੇ ਸਮਾਜ ਦੀ ਹੋ ਰਹੀ ਇਸ ਦੁਰਗਤੀ ਦਾ ਬਦਲਾ ਲੈਕੇ ਸੋਸ਼ਿਤ ਸਮਾਜ ਨੂੰ ਇਨਸਾਫ ਦੇਣਗੀਆਂ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਕਿਰਤੀ ਮਹਿਲਾਵਾਂ ਨੂੰ ਘੱਟੋ-ਘੱਟ 15 ਹਜ਼ਾਰ ਪ੍ਰਤੀ ਮਹੀਨਾ ਮਾਣ-ਭੱਤਾ ਦੇਣ ਦਾ ਉਪਬੰਦ ਕਰਨ ਤਾਂ ਜੋ ਇਨ੍ਹਾਂ ਦੇ ਆਪਣੇ ਬੱਚਿਆਂ ਦੇ ਢਿੱਡ ਭੁੱਖੇ ਨਾ ਰਹਿ ਸਕਣ।
Published on: ਅਪ੍ਰੈਲ 29, 2025 1:06 ਬਾਃ ਦੁਃ