ਮੋਹਾਲੀ ਪੁਲਿਸ ਵੱਲੋਂ ਨਜਾਇਜ਼ ਪਿਸਤੌਲ ਸਮੇਤ ਦੋਸ਼ੀ ਗ੍ਰਿਫਤਾਰ

ਟ੍ਰਾਈਸਿਟੀ

ਮੋਹਾਲੀ, 28 ਅਪ੍ਰੈਲ: ਦੇਸ਼ ਕਲਿੱਕ ਬਿਓਰੋ

ਐਸਐਸਪੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀ ਦੀਪਕ ਪਾਰਕ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 26-04-2025 ਨੂੰ ਇੰਚਾਰਜ ਸੀ.ਆਈ.ਏ. ਸਟਾਫ ਦੀ ਨਿਗਰਾਨੀ ਹੇਠ ਸੀ.ਆਈ.ਏ. ਦੀ ਟੀਮ ਨੇੜੇ ਬੱਸ ਸਟੈਂਡ, ਖਰੜ੍ਹ ਮੌਜੂਦ ਸੀ ਤਾਂ ਸੀ.ਆਈ.ਏ. ਦੀ ਟੀਮ ਨੂੰ ਇਤਲਾਹ ਮਿਲ਼ੀ ਕਿ ਧਰਮਿੰਦਰ ਕੁਮਾਰ ਪੁੱਤਰ ਰਾਕੇਸ਼ ਕੁਮਾਰ ਜੋ ਕਿ ਪਿੰਡ ਖੁਰਦਨਵਾਂ ਪੁਰਾ, ਜਿਲਾ ਬਰੇਲੀ, ਯੂ.ਪੀ. ਦਾ ਰਹਿਣ ਵਾਲ਼ਾ ਹੈ, ਜਿਸ ਪਾਸ ਨਜਾਇਜ ਹਥਿਆਰ ਹੈ ਅਤੇ ਉਹ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਭਗਤਘਾਟ ਨੂੰ ਜਾਂਦੀ ਸੜਕ ਪਰ ਘੁੰਮ ਰਿਹਾ ਹੈ। ਜੇਕਰ ਇਸਨੂੰ ਹੁਣੇ ਹੀ ਕਾਬੂ ਕੀਤਾ ਜਾਵੇ ਤਾਂ ਇਸ ਪਾਸੋਂ ਨਜਾਇਜ ਹਥਿਆਰ ਬ੍ਰਾਮਦ ਹੋ ਸਕਦਾ ਹੈ। ਮੁੱਖਬਰੀ ਦੇ ਅਧਾਰ ਤੇ ਉਕਤ ਦੋਸ਼ੀ ਵਿਰੁੱਧ ਮੁਕੱਦਮਾ ਨੰ: 155 ਮਿਤੀ 26-04-2025 ਅ/ਧ 25-54-59 Arms Act ਥਾਣਾ ਸਿਟੀ ਖਰੜ੍ਹ ਦਰਜ ਰਜਿਸਟਰ ਕੀਤਾ ਗਿਆ ਸੀ। ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਸੀ.ਆਈ.ਏ. ਦੀ ਟੀਮ ਵੱਲੋਂ ਨੇੜੇ ਭਗਤਘਾਟ ਖਰੜ੍ਹ ਤੋਂ ਕਾਬੂ ਕੀਤਾ ਤਾਂ ਦੋਸ਼ੀ ਦੀ ਤਲਾਸ਼ੀ ਦੌਰਾਨ ਉਸ ਪਾਸੋਂ 01 ਨਜਾਇਜ ਦੇਸੀ ਪਿਸਤੌਲ .315 ਬੋਰ ਸਮੇਤ 02 ਕਾਰਤੂਸ ਬ੍ਰਾਮਦ ਕੀਤੇ ਗਏ।  
ਦੋਸ਼ੀ ਦੀ ਪੁੱਛਗਿੱਛ ਦਾ ਵੇਰਵਾ:-
  ਦੋਸ਼ੀ ਧਰਮਿੰਦਰ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਪਿੰਡ ਖੁਰਦਨਵਾਂ ਪੁਰਾ, ਥਾਣਾ ਸਰੌਲੀ, ਜਿਲਾ ਬਰੇਲੀ,ਯੂ.ਪੀ. ਹਾਲ ਵਾਸੀ ਹੋਟਲ ਜੀ-ਪਲਾਜਾ ਜੀਰਕਪੁਰ, ਥਾਣਾ ਜੀਰਕਪੁਰ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 19 ਸਾਲ ਹੈ, ਜੋ ਅਨਪੜ ਹੈ ਅਤੇ ਅਨ-ਮੈਰਿਡ ਹੈ।  

ਦੋਸ਼ੀ ਪੁਲਿਸ ਰਿਮਾਂਡ ਅਧੀਨ ਹੈ। ਦੋਸ਼ੀ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਨਜਾਇਜ ਹਥਿਆਰ ਕਿੱਥੋਂ ਅਤੇ ਕਿਸ ਮਕਸਦ ਲਈ ਲੈ ਕੇ ਆਇਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।