ਨਵੀਂ ਦਿੱਲੀ, 30 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਦੇਸ਼ ਭਰ ਵਿੱਚ 17 ਔਰਤਾਂ ਸੰਸਦ ਮੈਂਬਰ ਅਤੇ ਵਿਧਾਇਕ ਅਜਿਹੀਆਂ ਹਨ ਜਿੰਨਾ ਨੇ ਆਪਣੇ ਆਪ ਨੂੰ ਅਰਬਾਪਤੀ ਐਲਾਨਿਆ ਹੋਇਆ ਹੈ। ਇਹ ਖੁਲਾਸਾ ਏਡੀਆਰ ਵੱਲੋਂ ਜਾਰੀ ਕੀਤੀ ਗਈ ਇਕ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਮੁਤਾਬਕ 17 ਅਰਬਪਤੀ ਸਾਂਸਦਾਂ ਅਤੇ ਵਿਧਾਇਕਾਂ ਵਿਚੋਂ ਲੋਕ ਸਭਾ ਦੀਆਂ 75 ਔਰਤਾਂ ਮੈਂਬਰਾਂ ਵਿਚੋਂ ਛੇ, ਰਾਜ ਸਭਾ ਦੀਆਂ 37 ਮੈਂਬਰਾਂ ਵਿਚੋਂ ਤਿੰਨ ਅਤੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਵਿਧਾਨ ਸਭਾਵਾਂ ਦੀਆਂ 400 ਔਰਤ ਵਿਧਾਇਕਾਂ ਵਿਚੋਂ ਅੱਠ ਸ਼ਾਮਲ ਹਨ।
ਰਿਪੋਰਟ ਮੁਤਾਬਕ ਸਭ ਤੋਂ ਜ਼ਿਆਦਾ ਆਂਧਰਾ ਪ੍ਰਦੇਸ਼ ਵਿਚੋਂ ਹਨ, 24 ਔਰਤ ਵਿਧਾਇਕ ਹਨ, ਜਿੰਨਾਂ ਆਪਣੀ ਔਸਤ ਸੰਪਤੀ 74.22 ਕਰੋੜ ਰੁਪਏ ਐਲਾਨੀ ਹੈ।
ਦਾਦਰਾ ਅਤੇ ਨਗਰ ਹਵੇਲ ਅਤੇ ਦਮਨ ਅਤੇ ਦੀਵ ਦਾ ਸਥਾਨ ਆਉਂਦਾ ਹੈ, ਜਿੱਥੇ ਕੇਵਲ ਇਕ ਔਰਤ ਵਿਧਾਇਕ ਦੀ ਸੰਪਤੀ 71.44 ਕਰੋੜ ਰੁਪਏ ਹਨ।
ਹਰਿਆਣਾ ਵਿੱਚ 15 ਔਰਤ ਵਿਧਾਇਕਾਂ ਦੀ ਔਰਤ ਸੰਪਤੀ 63.72 ਕਰੋੜ ਰੁਪਏ ਹੈ। ਅਸਾਮ, ਮਿਜੋਰਮ ਅਤੇ ਮਣੀਪੁਰ ਇਸ ਸੂਚੀ ਵਿੱਚ ਸਭ ਤੋਂ ਹੇਠਲੇ ਪੱਧਰ ਉਤੇ ਹਨ, ਜਿੱਥੇ ਇਨ੍ਹਾਂ ਰਾਜਾਂ ਦੀਆਂ ਮਹਿਲਾ ਵਿਧਾਇਕਾਂ ਦੀ ਸੰਪਤੀ ਕ੍ਰਮਵਾਰ 2.18 ਕਰੋੜ, 2.20 ਕਰੋੜ ਅਤੇ 2.84 ਕਰੋੜ ਰੁਪਏ ਹੈ। ਪੜ੍ਹਾਈ ਵਿੱਚ ਮਹਿਲਾ ਵਿਧਾਇਕਾਂ ਦੀ ਵਿਦਿਅਕ ਯੋਗਤਾ ਦੀ ਗੱਲ ਕੀਤੀ ਜਾਵੇ ਤਾਂ 71 ਫੀਸਦੀ ਗ੍ਰੇਜੂਏਸ਼ਨ ਹਨ ਜਾਂ ਉਚ ਡਿਗਰੀ ਪ੍ਰਾਪਤ ਕੀਤੀ ਹੋਈ ਹੈ। 24 ਫੀਸਦੀ ਦੇ ਲਗਭਗ 5 ਤੋਂ 12 ਤੱਕ ਦੀ ਪੜ੍ਹਾਈ ਕੀਤੀ ਹੋਈ ਹੈ, ਜਦੋਂ ਕਿ 12 ਮਹਿਲਾ ਵਿਧਾਇਕਾਂ ਨੇ ਡਿਪਲੋਮਾ ਪਾਸ ਕੀਤਾ ਹੈ। 12 ਨੇ ਖੁਦ ਨੂੰ ਕੇਵਲ ਸਾਖਰ ਦੱਸਿਆ ਹੈ।