ਸਰਕਾਰੀ ਹਾਈ ਸਕੂਲ ਦੁੱਮਣਾ ਵਿਖੇ ਸਮਾਗਮ ਕਰਵਾਇਆ

Punjab

ਦੁੱਮਣਾ ਦੀ ਸਿੱਖਿਆ ਪ੍ਰਤੀ ਵੱਡੀ ਦੇਣ:-ਬੀਰਦਵਿੰਦਰ ਸਿੰਘ

ਮੋਰਿੰਡਾ 30 ਅਪ੍ਰੈਲ(ਭਟੋਆ) 

ਭਾਰਤ ਦੇ ਪਹਿਲੇ ਰੱਖਿਆ ਮੰਤਰੀ ਸਵ. ਬਲਦੇਵ ਸਿੰਘ ਦੁੱਮਣਾ, ਰਵੀਇੰਦਰ ਸਿੰਘ ਦੁੱਮਣਾ ਪਰਿਵਾਰ ਦੀ ਇਲਾਕੇ ਨੂੰ ਸਿੱਖਿਆ ਪ੍ਰਤੀ ਵਡਮੁੱਲੀ ਦੇਣ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਬੀਰਦਵਿੰਦਰ ਸਿੰਘ ਬੱਲਾਂ ਨੇ ਸਰਕਾਰੀ ਹਾਈ ਸਕੂਲ ਦੁੱਮਣਾ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਦੁੱਮਣਾ ਪਰਿਵਾਰ ਨੇ ਖਾਲਸਾ ਸਕੂਲਾਂ ਅਤੇ ਖਾਲਸਾ ਕਾਲਜ ਮੋਰਿੰਡਾ ਰਾਹੀਂ ਇਲਾਕੇ ਨੂੰ ਵਡਮੁੱਲੀਆਂ ਸਖਸ਼ੀਅਤਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਪਿੰਡ ਦੁੱਮਣਾ ਵਿਖੇ ਸਰਕਾਰੀ ਸਕੂਲ ਵੀ ਉਹਨਾਂ ਦੀ ਹੀ ਦੇਣ ਹੈ।  ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ,ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਹਾਜ਼ਰ ਸੰਗਤਾਂ ਲਈ ਪਿੰਡ ਦੀ ਪੰਚਾਇਤ ਅਤੇ ਦਾਨੀ ਸੱਜਣ ਗੁਰਦੇਵ ਸਿੰਘ ਵੱਲੋਂ ਚਾਹ ਬ੍ਰੈੱਡ ਪਕੌੜੇ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਸਕੂਲ ਮੁਖੀ ਗੁਰਪ੍ਰੀਤ ਕੌਰ, ਪਿੰਡ ਦੀ ਸਰਪੰਚ ਮਨਜੀਤ ਕੌਰ,ਸਮਾਜਸੇਵੀ ਗੁਰਮੇਲ ਸਿੰਘ,ਗੁਰਦੇਵ ਸਿੰਘ,ਪੰਚਾਇਤ ਮੈਂਬਰ ਇੰਦਰਜੀਤ ਸਿੰਘ, ਕੁਲਵਿੰਦਰ ਸਿੰਘ , ਹਰਵਿੰਦਰ ਸਿੰਘ, ਕੰਚਨ, ਹਰਪ੍ਰੀਤ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਲਖਵੀਰ ਸਿੰਘ , ਗੁਰਦੇਵ ਸਿੰਘ ਰਾਜਿੰਦਰ ਸਿੰਘ , ਸਮਾਜਸੇਵੀ ਸੋਹਣ ਸਿੰਘ , ਕਮਲਜੀਤ ਕੌਰ, ਗੁਰਪ੍ਰੀਤ ਕੌਰ, ਸਰਬਜੀਤ ਕੌਰ, ਕੁਲਵਿੰਦਰ ਸਿੰਘ, ਜਸਵੀਰ ਕੌਰ ,ਬਲਜੀਤ ਸਿੰਘ, ਹਰਜਾਪ ਸਿੰਘ , ਅਮਨਦੀਪ ਕੌਰ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਕਿਰਨਜੀਤ ਕੌਰ, ਰਾਜਵੰਤ ਕੌਰ, ਕਰਮਪ੍ਰੀਤ ਕੌਰ , ਰਣਜੀਤ ਕੌਰ ਆਰਤੀ ਅਗਰਵਾਲ ਮਨਦੀਪ ਕੌਰ , ਸਤਕਰਤਾਰ ਸਿੰਘ ਆਦਿ ਹਾਜ਼ਰ ਸਨ।

Published on: ਅਪ੍ਰੈਲ 30, 2025 7:39 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।