ਵਿਸ਼ਾਖਾਪਟਨਮ, 30 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ‘ਚ ਮੰਗਲਵਾਰ ਰਾਤ ਨੂੰ ਸ਼੍ਰੀ ਵਰਾਹ ਲਕਸ਼ਮੀ ਨਰਸਿਮ੍ਹਾ ਸਵਾਮੀ ਮੰਦਰ ਦੀ ਕੰਧ ਦਾ 20 ਫੁੱਟ ਲੰਬਾ ਹਿੱਸਾ ਢਹਿ ਗਿਆ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਮੰਦਰ ਵਿੱਚ ਚੰਦਨ ਉਤਸਵ ਚੱਲ ਰਿਹਾ ਹੈ।
ਕਲੈਕਟਰ ਹਰਿੰਦਰ ਪ੍ਰਸਾਦ ਨੇ ਦੱਸਿਆ ਕਿ ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ’ਤੇ ਰਾਹਤ ਅਤੇ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਬਚਾਅ ਕਾਰਜ ਜਾਰੀ ਹੈ। ਰਾਜ ਦੇ ਗ੍ਰਹਿ ਅਤੇ ਆਫ਼ਤ ਪ੍ਰਬੰਧਨ ਮੰਤਰੀ ਵਾਂਗਲਪੁਡੀ ਅਨੀਥਾ ਵੀ ਮੌਕੇ ‘ਤੇ ਪਹੁੰਚੇ।
Published on: ਅਪ੍ਰੈਲ 30, 2025 7:21 ਪੂਃ ਦੁਃ