ਮੋਹਾਲੀ, 28 ਅਪ੍ਰੈਲ: ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਯੋਗਾ ਕੋਆਰਡੀਨੇਟਰ ਪ੍ਰਤਿਮਾ ਡਾਵਰ ਨੇ ਅੱਜ ਇੱਥੇ ਦੱਸਿਆ ਕਿ ਯੋਗਾ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਯੋਗਾ ਕਰਨ ਨਾਲ, ਅਸੀਂ ਨਾ ਸਿਰਫ਼ ਸਰੀਰਕ ਤੌਰ ‘ਤੇ ਸਿਹਤਮੰਦ ਹੁੰਦੇ ਹਾਂ, ਸਗੋਂ ਮਾਨਸਿਕ ਤੌਰ ‘ਤੇ ਵੀ ਸਿਹਤਮੰਦ ਹੁੰਦੇ ਹਾਂ, ਅਤੇ ਸਾਨੂੰ ਅੰਦਰੋਂ ਮਨ ਦੀ ਸ਼ਾਂਤੀ ਮਿਲਦੀ ਹੈ, ਕਿਉਂਕਿ ਯੋਗਾ ਸਰੀਰ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸਿਹਤਮੰਦ ਰੱਖਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਇਸੇ ਦੌਰਾਨ ਸੀ ਐਮ ਦੀਆਂ ਯੋਗਸ਼ਲਵਾਂ ਰਾਹੀਂ ਯੋਗ ਨਾਲ ਜੁੜਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਪੰਜਾਬ ਸਰਕਾਰ ਅਜਿਹੀ ਯੋਜਨਾ ਸ਼ੁਰੂ ਕਰੇਗੀ, ਜਿਸ ਨਾਲ ਪੂਰੇ ਪੰਜਾਬ ਦੇ ਲੋਕਾਂ ਨੂੰ ਲਾਭ ਹੋਵੇਗਾ ਅਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਵੇਗਾ। ਪ੍ਰਤਿਮਾ ਡਾਵਰ ਨੇ ਦੱਸਿਆ ਕਿ ਲੋਕਾਂ ਤੋਂ ਮਿਲੇ ਫੀਡਬੈਕ ਦੌਰਾਨ ਕੁਝ ਲੋਕਾਂ ਨੇ ਦੱਸਿਆ ਕਿ ਉਹ ਘਰੇਲੂ ਔਰਤਾਂ ਹਨ ਅਤੇ ਉਨ੍ਹਾਂ ਦਾ ਸਾਰਾ ਦਿਨ ਦਾ ਰੁਟੀਨ ਸਿਰਫ਼ ਘਰੇਲੂ ਕੰਮਾਂ ਤੱਕ ਸੀਮਤ ਸੀ ਅਤੇ ਉਹ ਆਪਣੇ ਲਈ ਸਮਾਂ ਨਹੀਂ ਕੱਢ ਪਾ ਰਹੀਆਂ ਸਨ, ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਮੁਫ਼ਤ ਯੋਗਾ ਕਲਾਸਾਂ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ, ਤਾਂ ਉਨ੍ਹਾਂ ਨੇ ਉਸ ਕਲਾਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਯੋਗਾ ਕਲਾਸਾਂ ਵਿੱਚ ਜਾਣਾ ਸ਼ੁਰੂ ਕੀਤਾ ਹੈ, ਉਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ ਬਦਲ ਗਈ ਹੈ, ਉਨ੍ਹਾਂ ਦੇ ਰੋਜ਼ਾਨਾ ਦੇ ਕੰਮਕਾਜ ਵਿੱਚ ਬਦਲਾਅ ਆਇਆ ਹੈ। ਉਨ੍ਹਾਂ ਨੂੰ ਕਈ ਬਿਮਾਰੀਆਂ ਤੋਂ ਰਾਹਤ ਮਿਲੀ ਹੈ ਅਤੇ ਯੋਗਾ ਕਲਾਸ ਵਿੱਚ ਆਉਣ ਤੋਂ ਬਾਅਦ ਉਹ ਬਹੁਤ ਵਧੀਆ ਮਹਿਸੂਸ ਕਰਦੇ ਹਨ। ਉਹ ਮਹਿਸੂਸ ਕਰਦੇ ਹਨ ਕਿ ਉਹ ਆਪਣੇ ਲਈ ਅਤੇ ਆਪਣੇ ਸਰੀਰ ਲਈ ਕੁਝ ਕਰ ਰਹੇ ਹਨ। ਉਹ ਆਪਣੇ ਲਈ ਇੱਕ ਘੰਟਾ ਕੱਢ ਰਹੇ ਹਨ ਜੋ ਕਿ ਘਰ ਦੇ ਕੰਮਾਂ ਤੋਂ ਬਿਲਕੁਲ ਵੱਖਰਾ ਹੈ। ਉਹਨਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਵੀ ਇੰਨਾ ਵੱਡਾ ਬਦਲਾਅ ਆਵੇਗਾ, ਇਸ ਬਦਲਾਅ ਲਈ ਉਹ ਸਾਰੇ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਹੁਤ ਧੰਨਵਾਦੀ ਹਨ ਜਿਨ੍ਹਾਂ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਦੱਸਿਆ ਕਿ ਇਹ ਕਲਾਸਾਂ ਮੋਹਾਲੀ ਦੇ ਫੇਜ਼ 11 ਅਤੇ ਫੇਜ਼ 10 ਵਿੱਚ ਟ੍ਰੇਨਰ ਸੰਜੇ ਸਲੂਜਾ ਦੁਆਰਾ ਲਈਆਂ ਜਾ ਰਹੀਆਂ ਹਨ, ਸੰਜੇ ਸਲੂਜਾ ਦੁਆਰਾ 6 ਕਲਾਸਾਂ ਲਈਆਂ ਜਾ ਰਹੀਆਂ ਹਨ। ਪਹਿਲੀ ਕਲਾਸ ਫੇਜ਼ 11 ਵਿੱਚ ਸਵੇਰੇ 6:00 ਵਜੇ ਤੋਂ 7:00 ਵਜੇ ਤੱਕ ਅਤੇ ਦੂਜੀ ਕਲਾਸ ਫੇਜ਼ 10 ਵਿੱਚ ਸਵੇਰੇ 7:05 ਵਜੇ ਤੋਂ 8:05 ਵਜੇ ਤੱਕ ਹੈ। ਤੀਜੀ ਕਲਾਸ ਸੈਕਟਰ 66 ਵਿੱਚ ਸਵੇਰੇ 8:15 ਵਜੇ ਤੋਂ 9:15 ਵਜੇ ਤੱਕ ਹੈ ਅਤੇ ਚੌਥੀ ਕਲਾਸ ਸੈਕਟਰ 48c ਵਿੱਚ ਸਵੇਰੇ 10:45 ਵਜੇ ਤੋਂ 11:45 ਵਜੇ ਤੱਕ ਹੈ ਅਤੇ ਪੰਜਵੀਂ ਕਲਾਸ ਫੇਜ਼-11 ਵਿੱਚ ਸ਼ਾਮ 4:50 ਵਜੇ ਤੋਂ 5:50 ਵਜੇ ਤੱਕ ਹੈ ਅਤੇ ਛੇਵੀਂ ਕਲਾਸ ਫੇਜ਼ 10 ਵਿੱਚ ਸ਼ਾਮ 6:00 ਵਜੇ ਤੋਂ 7:00 ਵਜੇ ਤੱਕ ਸੰਜੇ ਸਲੂਜਾ ਟ੍ਰੇਨਰ ਦੁਆਰਾ ਲਿਆ ਗਿਆ।
ਟ੍ਰੇਨਰ ਸੰਜੇ ਨੇ ਦੱਸਿਆ ਕਿ ਉਸਦੀ ਕਲਾਸ ਦੇ ਕੁਝ ਲੋਕ ਜੋ ਕਈ ਸਾਲਾਂ ਤੋਂ ਸਟ੍ਰੈਸ ਸਰਵਾਈਕਲ ਸਪੋਂਡੀਲੋਸਿਸ ਦਰਦ ਵਰਗੀਆਂ ਕੁਝ ਬਿਮਾਰੀਆਂ ਤੋਂ ਪੀੜਤ ਸਨ, ਉਨ੍ਹਾਂ ਨੂੰ ਬਹੁਤ ਰਾਹਤ ਮਿਲੀ ਹੈ। ਜਿਹੜੇ ਲੋਕ ਗੋਡਿਆਂ ਦੇ ਦਰਦ ਕਾਰਨ ਬੈਠ ਨਹੀਂ ਸਕਦੇ ਸਨ, ਹੁਣ ਯੋਗਾ ਕਰਨ ਤੋਂ ਬਾਅਦ ਬੈਠ ਸਕਦੇ ਹਨ ਅਤੇ ਜਿਨ੍ਹਾਂ ਨੂੰ ਨੀਂਦ ਦੀ ਸਮੱਸਿਆ ਸੀ ਯਾਨੀ ਕਿ ਇਨਸੌਮਨੀਆ, ਉਨ੍ਹਾਂ ਨੂੰ ਨੀਂਦ ਵਿੱਚ ਰਾਹਤ ਮਿਲੀ ਹੈ। ਇਸ ਤਰ੍ਹਾਂ ਹਰ ਕੋਈ ਯੋਗ ਦਾ ਲਾਭ ਲੈ ਰਿਹਾ ਹੈ ਅਤੇ ਊਰਜਾਵਾਨ ਮਹਿਸੂਸ ਕਰ ਰਿਹਾ ਹੈ।
Published on: ਅਪ੍ਰੈਲ 30, 2025 5:55 ਬਾਃ ਦੁਃ