ਪੰਜਾਬ ਸਰਕਾਰ ਵੱਲੋਂ ਸਮਾਰਟ ਆਂਗਣਵਾੜੀਆਂ ਬਣਾਉਣ ਦੀ ਪਹਿਲ

ਵਰਕਰ ਤੇ ਹੈਲਪਰਾਂ ਨੂੰ ਦਿੱਤੇ ਜਾਣਗੇ ਸਮਾਰਟ ਫੋਨ ਮਲੋਟ, 26 ਅਪ੍ਰੈਲ: ਦੇਸ਼ ਕਲਿੱਕ ਬਿਓਰੋ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਜਲਦ ਸਮਾਰਟ ਫੋਨ ਮੁਹੱਈਆ ਕਰਵਾਏ ਜਾਣਗੇ, ਤਾਂ ਜੋ ਉਹ ਆਪਣੇ ਦੈਨਿਕ ਕੰਮਾਂ ਨੂੰ ਹੋਰ ਸੁਚੱਜੇ ਤੇ ਆਧੁਨਿਕ ਢੰਗ ਨਾਲ ਨਿਭਾ ਸਕਣ। ਉਨ੍ਹਾਂ ਕਿਹਾ […]

Continue Reading

ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ‘ਚ ਲਾਰਾ ਲੱਪਾ ਬਰਕਰਾਰ

ਮੋਰਿੰਡਾ 26 ਅਪ੍ਰੈਲ ਭਟੋਆ  ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਖ਼ਿਲਾਫ ਲਗਾਤਾਰ ਕੀਤੇ ਜਾ ਰਹੇ ਸੰਘਰਸ਼ ਅਤੇ 24-25 ਮਾਰਚ ਨੂੰ ਵਿਧਾਨ ਸਭ ਵੱਲ ਕੀਤੇ ਗਏ ਰੋਸ ਮਾਰਚ ਕਾਰਨ ਕੈਬਨਿਟ ਸਬ ਕਮੇਟੀ ਵੱਲੋਂ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਫਰੰਟ ਦੇ 17 ਮੈਂਬਰੀ ਵਫ਼ਦ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ […]

Continue Reading

6 ਬਦਮਾਸ਼ਾਂ ਨੇ ਕਰਿਆਨੇ ਦੇ ਹੋਲਸੇਲ ਵਪਾਰੀ ਨੂੰ ਲੁੱਟਿਆ

ਲੁਧਿਆਣਾ, 26 ਅਪ੍ਰੈਲ, ਦੇਸ਼ ਕਲਿਕ ਬਿਊਰੋ :ਲੁਧਿਆਣਾ ‘ਚ ਥਾਣਾ ਜੀਵਨ ਨਗਰ ਨੇੜੇ 6 ਬਾਈਕ ਸਵਾਰ ਬਦਮਾਸ਼ਾਂ ਨੇ ਕਰਿਆਨੇ ਦੇ ਹੋਲਸੇਲ ਵਪਾਰੀ ਨੂੰ ਲੁੱਟ ਲਿਆ। ਬਦਮਾਸ਼ਾਂ ਨੇ ਦੁਕਾਨ ਦੇ ਕਰਮਚਾਰੀਆਂ ‘ਤੇ ਪਿਸਤੌਲ ਤਾਣ ਦਿੱਤੀ। ਖੁਸ਼ਕਿਸਮਤੀ ਇਹ ਰਹੀ ਕਿ ਦੁਕਾਨਦਾਰ ਕੈਸ਼ ਬਾਕਸ ਤੋਂ ਕੁਝ ਦੂਰੀ ‘ਤੇ ਸੀ।ਲੁਟੇਰੇ ਦੁਕਾਨ ਅੰਦਰ ਦਾਖਲ ਹੁੰਦੇ ਹੀ ਕੈਸ਼ ਬਾਕਸ ‘ਚੋਂ ਨਕਦੀ ਕੱਢ […]

Continue Reading

ਗੁਜਰਾਤ ‘ਚ 557 ਬੰਗਲਾਦੇਸ਼ੀਆਂ ਨੂੰ ਹਿਰਾਸਤ ਵਿੱਚ ਲਿਆ

ਗੁਜਰਾਤ ‘ਚ 557 ਬੰਗਲਾਦੇਸ਼ੀਆਂ ਨੂੰ ਹਿਰਾਸਤ ਵਿੱਚ ਲਿਆਗਾਂਧੀਨਗਰ, 26 ਅਪ੍ਰੈਲ, ਦੇਸ਼ ਕਲਿਕ ਬਿਊਰੋ :557 Bangladeshis detained: ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ‘ਚ ਵਿਦੇਸ਼ੀ ਨਾਗਰਿਕਾਂ ਖਿਲਾਫ ਕਾਰਵਾਈ ਸ਼ੁਰੂ ਹੋ ਗਈ ਹੈ। ਗੁਜਰਾਤ ਦੇ ਅਹਿਮਦਾਬਾਦ ਅਤੇ ਸੂਰਤ ਵਿੱਚ ਪੁਲਿਸ ਨੇ ਸ਼ਨੀਵਾਰ ਨੂੰ ਲਗਭਗ 557 ਬੰਗਲਾਦੇਸ਼ੀਆਂ (557 Bangladeshis detained) ਨੂੰ ਹਿਰਾਸਤ ਵਿੱਚ […]

Continue Reading

ਪੰਜਾਬ ਨਾਲ ਲੱਗਦੀ ਪਾਕਿਸਤਾਨੀ ਸਰਹੱਦ ‘ਤੇ High Alert, BSF ਦੀਆਂ Quick Reaction ਟੀਮਾਂ ਮੁਸਤੈਦ

ਅੰਮ੍ਰਿਤਸਰ, 26 ਅਪ੍ਰੈਲ, ਦੇਸ਼ ਕਲਿਕ ਬਿਊਰੋ :ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਨਾਲ ਲੱਗਦੀ ਪਾਕਿਸਤਾਨੀ ਸਰਹੱਦ ‘ਤੇ ਹਾਈ ਅਲਰਟ (High Alert) ਜਾਰੀ ਕਰ ਦਿੱਤਾ ਗਿਆ ਹੈ। ਰਾਜ ਵਿੱਚ ਭਾਰਤ-ਪਾਕਿਸਤਾਨ ਸਰਹੱਦ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ ਹੈ। ਸਾਰੀਆਂ ਥਾਵਾਂ ‘ਤੇ, ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਆਪਣੀਆਂ ਕਵਿੱਕ ਰਿਐਕਸ਼ਨ ਟੀਮਾਂ […]

Continue Reading

ਡੀ ਸੀ ਮੋਹਾਲੀ ਵੱਲੋਂ ਨਗਰ ਕੌਂਸਲਾਂ ਕੋਲ ਸਟ੍ਰੀਟ ਲਾਈਟ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਮੋਬਾਈਲ ਹੈਲਪਲਾਈਨ ਜਾਰੀ

ਡੀ ਸੀ ਮੋਹਾਲੀ ਨੇ ਨਗਰ ਕੌਂਸਲਾਂ ਕੋਲ ਸਟ੍ਰੀਟ ਲਾਈਟ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਮੋਬਾਈਲ ਹੈਲਪਲਾਈਨ (mobile helpline) ਜਾਰੀ ਕੀਤੀ ਮੋਹਾਲੀ, 26 ਅਪ੍ਰੈਲ: ਦੇਸ਼ ਕਲਿੱਕ ਬਿਓਰੋ ਜ਼ਿਲ੍ਹੇ ਦੇ ਸ਼ਹਿਰੀ ਸਥਾਨਕ ਸੰਸਥਾਵਾਂ (ਮਿਉਂਸੀਪਲ ਕੌਂਸਲਾਂ) ਦੇ ਖੇਤਰਾਂ (ਐਮ ਸੀ ਮੋਹਾਲੀ ਨੂੰ ਛੱਡ ਕੇ) ਵਿੱਚ ਰਹਿਣ ਵਾਲੇ ਲੋਕਾਂ ਦੀ ਸਹੂਲਤ ਲਈ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ […]

Continue Reading

ਪ੍ਰਚੀਨ ਕਲਾ ਕੇਂਦਰ ਦੇ ਵਿਦਿਆਰਥੀਆਂ ਵੱਲੋਂ ਰੰਗਾਂ ’ਚ ਰੰਗੇ ਸ਼ਾਸਤਰੀ ਸੰਗੀਤ ਦੀ ਪੇਸ਼ਕਾਰੀ

ਮੋਹਾਲੀ, 26 ਅਪ੍ਰੈਲ, ਦੇਸ਼ ਕਲਿੱਕ ਬਿਓਰੋ :ਪ੍ਰਾਚੀਨ ਕਲਾ ਕੇਂਦਰ ਦੀ ਵਿਸ਼ੇਸ਼ ਸੰਗੀਤਕ ਸੰਧਿਆ ਪਰੰਪਰਾ ਵਿੱਚ ਸੰਗੀਤ ਪ੍ਰੋਗਰਾਮ ਅਤੇ ਪੈਂਟਿੰਗ ਪ੍ਰਦਰਸ਼ਨੀ ਦਾ ਆਯੋਜਨ ਸੈਕਟਰ 71 ਵਿਖੇ ਕੀਤਾ ਗਿਆ। ਕੇਂਦਰ ਦੀ ਸੰਗੀਤ ਅਧਿਆਪਕਾ ਚਰਨਜੀਤ ਕੌਰ ਤੇ ਤਬਲਾ ਅਧਿਆਪਕ ਅਮਨਦੀਪ ਗੁਪਤਾ ਦੇ ਨਿਰਦੇਸ਼ਨ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਬਖੂਬੀ ਪ੍ਰਦਰਸ਼ਨ ਕਰਕੇ ਖੂਬ ਵਾਹ ਵਾਹ ਖੱਟੀ ਅਤੇ ਚਿੱਤਰਕਲਾ […]

Continue Reading

 ਮੋਰਿੰਡਾ ਪੁਲਿਸ ਨੇ ਇੱਕ ਨੌਜਵਾਨ ਨੂੰ ਨਸ਼ੀਲੇ ਪਾਊਡਰ ਸਮੇਤ ਕੀਤਾ ਗ੍ਰਿਫਤਾਰ

ਮੋਰਿੰਡਾ 26 ਅਪ੍ਰੈਲ  ( ਭਟੋਆ ) ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਆਰੰਭ ਕੀਤੀ ਮੁਹਿੰਮ ,ਯੁੱਧ ਨਸ਼ਿਆ ਵਿਰੁੱਧ , ਤਹਿਤ ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਸ੍ਰੀ ਗੁਲਨੀਤ ਸਿੰਘ ਖੁਰਾਨਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ  ਸ੍ਰੀ  ਜਤਿੰਦਰ ਪਾਲ ਸਿੰਘ ਮੱਲੀ  ਡੀਐਸਪੀ ਮੋਰਿੰਡਾ ਦੀ ਅਗਵਾਈ ਹੇਠ ਮੋਰਿੰਡਾ ਪੁਲਿਸ ਨੇ ਮੋਰਿੰਡਾ – ਸ੍ ਚਮਕੌਰ ਸਾਹਿਬ […]

Continue Reading

ਸਹਾਰਨਪੁਰ ਵਿਖੇ ਪਟਾਕਾ ਫੈਕਟਰੀ ‘ਚ ਧਮਾਕਾ, ਤਿੰਨ ਲੋਕਾਂ ਦੀ ਮੌਤ, ਮੌਤਾਂ ਵਧਣ ਦਾ ਖ਼ਦਸ਼ਾ

ਲਖਨਊ, 26 ਅਪ੍ਰੈਲ, ਦੇਸ਼ ਕਲਿਕ ਬਿਊਰੋ :ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਦੇਵਬੰਦ ‘ਚ ਸ਼ਨੀਵਾਰ ਨੂੰ ਪਟਾਕਿਆਂ ਦੀ ਫੈਕਟਰੀ ‘ਚ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਘਟਨਾ ਦੇ ਸਮੇਂ ਫੈਕਟਰੀ ਅੰਦਰ 10 ਤੋਂ ਵੱਧ ਲੋਕ ਮੌਜੂਦ ਸਨ।ਧਮਾਕਾ ਇੰਨਾ ਜ਼ਬਰਦਸਤ ਸੀ ਕਿ […]

Continue Reading

ਆਦਰਸ਼ ਸਕੂਲ ਪ੍ਰਬੰਧ ਚਲਾਉਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੀਤਾ ਵੱਡਾ ਫੈਸਲਾ

ਚੰਡੀਗੜ੍ਹ, 26 ਅਪ੍ਰੈਲ, ਦੇਸ਼ ਕਲਿੱਕ ਬਿਓਰੋ : ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਬੰਧ ਚਲਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਈਈਡੀਬੀ ਦੀ ਬੋਰਡ ਮੀਟਿੰਗ ਵਿੱਚ ਵੱਡਾ ਫੈਸਲਾ ਕੀਤਾ ਗਿਆ ਹੈ। ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚਾਉਂਕੇ (ਬਠਿੰਡਾ) ਦਾ ਪ੍ਰਬੰਧ ਚਲਾਉਣ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਕੀਤਾ ਗਿਆ ਹੈ। ਪੰਜਾਬ ਸਿੱਖਿਆ ਵਿਕਾਸ […]

Continue Reading