ਗਾਂਧੀਨਗਰ, 1 ਮਈ, ਦੇਸ਼ ਕਲਿਕ ਬਿਊਰੋ :
ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਕਨੀਜ ਪਿੰਡ ਵਿੱਚ ਬੁੱਧਵਾਰ ਨੂੰ ਨਦੀ ਵਿੱਚ ਨਹਾਉਣ ਗਏ ਛੇ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਐਸਪੀ ਰਾਜੇਸ਼ ਗੜ੍ਹੀਆ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਨੂੰ ਅੰਜਾਮ ਦਿੱਤਾ। ਸਾਰੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਅਨੁਸਾਰ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਵਿੱਚ ਚਾਰ ਕੁੜੀਆਂ ਅਤੇ ਦੋ ਮੁੰਡੇ ਸ਼ਾਮਲ ਹਨ। ਉਹ ਸਾਰੇ ਅੱਤ ਦੀ ਗਰਮੀ ਕਾਰਨ ਨਦੀ ‘ਚ ਨਹਾਉਣ ਲਈ ਗਏ ਸਨ। ਉਹ ਸਾਰੇ ਸਕੇ ਭੈਣ-ਭਰਾ ਜਾਂ ਚਚੇਰੇ ਭੈਣ-ਭਰਾ ਸਨ।

ਨਦੀ ‘ਚ ਨਹਾਉਣ ਗਏ 6 ਬੱਚਿਆਂ ਦੀ ਡੁੱਬਣ ਨਾਲ ਮੌਤ
Published on: ਮਈ 1, 2025 7:57 ਪੂਃ ਦੁਃ