ਨਵੀਂ ਦਿੱਲੀ, 1 ਮਈ, ਦੇਸ਼ ਕਲਿੱਕ ਬਿਓਰੋ :
ਮਈ ਮਹੀਨੇ ਦੇ ਸ਼ੁਰੂ ਹੁੰਦਿਆਂ ਹੀ ਕਈ ਬੈਂਕਾਂ ਵਿੱਚ ਨਿਯਮ ਬਦਲ ਗਏ ਹਨ। ਅੱਜ 1 ਮਈ 2025 ਤੋਂ ਰਜਿਰਵ ਬੈਂਕ ਇੰਡੀਆ (RBI) ਦੇ ਹੁਕਮਾਂ ਅਨੁਸਾਰ ਬੈਂਕਾਂ ਵੱਲੋਂ ਏਟੀਐਮ ਦੀ ਸੋਧ ਫੀਸ ਲਾਗੂ ਕਰ ਦਿੱਤੀ ਗਈ ਹੈ। ਬਂਕਾਂ ਦੇ ਇਸ ਕਦਮ ਤੋਂ ਬਾਅਦ ਮੁਫਤ ਲਿਮਿਟ ਦੇ ਬਾਅਦ ਏਟੀਐਮ ਵਿਚੋਂ ਪੈਸੇ ਕਢਵਾਉਣਾ ਮਹਿੰਗਾ ਹੋ ਜਾਵੇਗਾ। ਆਰਬੀਆਈ ਦੇ ਨਿਯਮਾਂ ਮੁਤਾਬਕ ਕੋਈ ਵੀ ਗ੍ਰਾਹਕ ਇਕ ਮਹੀਨੇ ਵਿੱਚ ਆਪਣੇ ਬੈਂਕ ਦੇ ਏਟੀਐਮ ਤੋਂ 5 ਫਰੀ ਟ੍ਰਾਂਜੈਕਸ਼ਨ (ਫਾਈਨੈਂਸ਼ੀਅਲ ਅਤੇ ਨਾਨ ਫਾਈਨੈਂਸ਼ੀਅਲ ਸਮੇਤ) ਕਰ ਸਕਦਾ ਹੈ। ਅੱਜ ਤੋਂ ਫਰੀ ਟ੍ਰਾਂਜੈਕਸ਼ਨ ਲਿਮਿਟ ਖਤਮ ਹੋਣ ਤੋਂ ਬਾਅਦ ਹਰੇਕ ਟ੍ਰਾਂਜੈਕਸ਼ਨ ਉਤੇ ਹੁਣ 2 ਰੁਪਏ ਵਾਧੂ ਚਾਰਜ ਕਰਨਾ ਹੋਵੇਗਾ। ਨਵੇਂ ਨਿਯਮ ਲਾਗੂ ਹੋਣ ਨਾਲ ਫਰੀ ਲਿਮਿਟ ਖਤਮ ਹੋਣ ਤੋਂ ਬਾਅਦ ਹਰੇਕ ਟ੍ਰਾਂਜੈਕਸ਼ਨ ਉਤੇ ਹੁਣ 23 ਰੁਪਏ ਦਾ ਚਾਰਜ ਵਸੂਲ ਕੀਤਾ ਜਾਵੇਗਾ। ਭਾਰਤੀ ਸਟੇਟ ਬੈਂਕ (SBI), ਐਚਡੀਐਫਸੀ ਬੈਂਕ (HDFC), ਪੰਜਾਬ ਨੈਸ਼ਨਲ ਬੈਂਕ (PNB) ਅਤੇ ਇੰਡੀਇੰਸ ਬੈਂਕ ਸਮੇਤ ਕਈ ਬੈਂਕਾਂ ਨੇ ਆਪਣੇ ਗ੍ਰਾਹਕਾਂ ਲਈ ਅੱਜ ਤੋਂ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਬੈਂਕਾਂ ਨੇ ਕਿਹਾ ਕਿ ਫਰੀ ਲਿਮਿਟ ਦੇ ਬਾਅਦ ਹਰੇਕ ਟ੍ਰਾਂਜੈਕਸ਼ਨ ਉਤੇ 23 ਰੁਪਏ+ਜੀਐਸਟੀ ਦਾ ਭੁਗਤਾਨ ਕਰਨਾ ਹੋਵੇਗਾ। ਪੀਐਨਬੀ ਮੁਤਾਬਕ ਨਾਨ ਫਾਈਨੈਂਸੀਅਲ ਟ੍ਰਾਂਜੈਕਸ਼ਨ ਉਤੇ 11 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।1