ਸੋਨਾ ਤੇ ਨਗਦੀ ਵੀ ਹੋਈ ਰਾਖ
ਖੇਤਾਂ ਵਿੱਚ ਲੱਗੀ ਅੱਗ ਨੇ ਤੇਜ਼ ਹਾਵਾਵਾਂ ਕਾਰਨ ਕਈ ਕਿਲੋਮੀਟਰ ਦੂਰ ਇਕ ਡੇਰੇ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਕਾਰਨ 2 ਦਰਜਨ ਦੇ ਕਰੀਬ ਮੱਝਾਂ ਤੇ ਬੱਕੀਆਂ ਦੀ ਜਾਨ ਚਲੀ ਗਈ।
ਗੁਦਾਸਪੁਰ, 2 ਮਈ, ਦੇਸ਼ ਕਲਿੱਕ ਬਿਓਰੋ :
ਖੇਤਾਂ ਵਿੱਚ ਲੱਗੀ ਅੱਗ ਨੇ ਤੇਜ਼ ਹਾਵਾਵਾਂ ਕਾਰਨ ਕਈ ਕਿਲੋਮੀਟਰ ਦੂਰ ਇਕ ਡੇਰੇ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਕਾਰਨ 2 ਦਰਜਨ ਦੇ ਕਰੀਬ ਮੱਝਾਂ ਤੇ ਬੱਕੀਆਂ ਦੀ ਜਾਨ ਚਲੀ ਗਈ। ਇਸ ਤੋਂ ਇਲਾਵਾ ਹੋਰ ਮਸ਼ਨੀਰੀ ਸੜ ਕੇ ਰਾਖ ਹੋ ਗਈ। ਇਹ ਘਟਨਾ ਡੇਰਾ ਬਾਬਾ ਨਾਨਕ ਦੇ ਪਿੰਡ ਮੱਲ੍ਹਣ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਪਿੰਡ ਕੋਟਲੀ ਸੂਰਤ ਵੱਲ ਖੇਤਾਂ ਵਿਚੋਂ ਅੱਗ ਸ਼ੁਰੂ ਹੋਈ ਸੀ। ਤੇਜ਼ ਹਾਵਵਾਂ ਦੇ ਚਲਦਿਆਂ ਇਹ ਅੱਗ ਗੁਜ਼ਰ ਭਾਈਚਾਰੇ ਦੇ ਡੇਰੇ ਤੱਕ ਪਹੁੰਚ ਗਈ। ਅੱਗ ਨੇ ਡੇਰੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਲੋਕਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਕਾਰਨ ਇਕ ਘਰ ਦੀਆਂ ਕਰੀਬ 15 ਮੱਝਾਂ ਅਤੇ ਇਕ ਘਰ ਦੀਆਂ 10 ਬੱਕੀਆਂ ਸੜ ਗਈਆਂ। ਇਕ ਵਿਅਕਤੀ ਨੇ ਦੱਸਿਆ ਕਿ ਇਕ ਘਰ ਵਿੱਚ ਰੱਖਿਆ ਹੋਇਆ ਸਾਢੇ ਤਿੰਨ ਲੱਖ ਰੁਪਏ ਦਾ ਸੋਨਾ ਵੀ ਸੜ ਗਿਆ। ਉਨ੍ਹਾਂ ਦੱਸਿਆ ਕਿ ਦੋ ਵਿਅਕਤੀਆਂ ਵੱਲੋਂ ਪੈਲੀ ਲੈਣ ਲਈ ਰੱਖੇ 4 ਲੱਖ ਰੁਪਏ ਅਤੇ ਦੂਜੇ ਦੇ 5 ਲੱਖ ਰੁਪਏ ਸੜ ਕੇ ਰਾਖ ਹੋ ਗਏ। ਅੱਗ ਕਾਰਨ ਇਕ ਟਰੈਕਟਰ ਅਤੇ ਮੋਟਰਸਾਈਕਲ ਵੀ ਰਾਖ ਹੋ ਗਏ। ਡੇਰਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਘਟਨਾ ਦੀ ਖਬਰ ਮਿਲਦਿਆ ਹੀ ਪੁਲਿਸ ਪ੍ਰਸ਼ਾਸਨ ਮੌਕੇ ਉਤੇ ਪਹੁੰਚ ਗਿਆ।