ਗੈਰ ਰਜਿਸਟਰਡ ਐਂਬੂਲੈਂਸਾਂ ਚਲਾਉਣ ਤੇ ਪਾਬੰਦੀ ਦੇ ਹੁਕਮ ਜਾਰੀ

Published on: May 2, 2025 1:28 pm

ਪੰਜਾਬ

ਫਰੀਦਕੋਟ 2 ਮਈ 2025, ਦੇਸ਼ ਕਲਿੱਕ ਬਿਓਰੋ

 ਜਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਮੈਡਮ ਪੂਨਮਦੀਪ ਕੌਰ  ਆਈ.ਏ.ਐਸ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ  ਦੀ ਵਰਤੋਂ ਕਰਦੇ ਹੋਏ ਜਿਲ੍ਹਾ ਫਰੀਦਕੋਟ ‘ਚ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ । ਇਹ ਆਦੇਸ਼ 18 ਜੂਨ 2025  ਤੱਕ ਲਾਗੂ ਰਹਿਣਗੇ।

ਗੈਰ ਰਜਿਸਟਰਡ ਐਂਬੂਲੈਂਸਾਂ ਤੇ ਪਾਬੰਦੀ

ਜਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਨੇ ਜਿਲ੍ਹਾ ਫਰੀਦਕੋਟ ਅੰਦਰ ਚੱਲ ਰਹੀਆਂ ਐਂਬੂਲੈਂਸਾਂ ਜੋ ਕਿ ਰਜਿਸਟਰਡ ਨਹੀਂ ਹਨ ਤੇ ਪਾਬੰਦੀ ਲਗਾਈ ਹੈ । ਉਨਾਂ ਦੱਸਿਆ ਕਿ ਜਿਲ੍ਹਾ ਫਰੀਦਕੋਟ ਅੰਦਰ ਬਹੁਤ ਸਾਰੀਆਂ ਐਂਬੂਲੈਂਸਾਂ ਬਿਨਾਂ ਪਰਮਿਟ ਤੇ ਚਲ ਰਹੀਆਂ ਹਨ ਅਤੇ ਇਹ ਬਤੌਰ ਐੰਬੂਲੈਂਸ ਰਜਿਸਟਡ ਵੀ ਨਹੀਂ ਹਨ । ਇਨਾਂ ਵਿੱਚ ਕਈ ਐਂਬੂਲੈਂਸਾਂ ਵਿੱਚ ਮਰੀਜ਼ਾਂ ਲਈ ਮੁਢਲੀਆਂ ਸਹੂਲਤਾਂ ਵੀ ਨਹੀਂ ਹੁੰਦੀਆਂ ਕੇਵਲ ਉਨ੍ਹਾਂ ਵੱਲੋਂ ਫੱਟੇ ਲਗਾ ਕੇ ਮਰੀਜ ਦੇ ਲੇਟਣ ਦਾ ਪ੍ਰਬੰਧ ਕੀਤਾ ਹੁੰਦਾ ਹੈ। ਅਜਿਹੀਆਂ ਐਂਬੂਲੈਂਸਾਂ ਮਰੀਜ ਦੀ ਜਿੰਦਗੀ ਨਾਲ ਖਿਲਵਾੜ ਦਾ ਕਾਰਨ ਬਣਦੀਆਂ ਹਨ ਅਤੇ ਐਂਬੂਲੈਂਸ ਦੇ ਮਾਲਕਾਂ ਅਤੇ ਚਾਲਕਾਂ ਵੱਲੋਂ ਗਰੀਬ ਮਰੀਜ਼ ਤੋਂ ਆਪਣੀ ਮਨ ਮਰਜੀ ਦਾ ਰੇਟ ਵਸੂਲ ਕਰਕੇ ਉਹਨਾਂ ਦਾ ਵਿੱਤੀ ਸ਼ੋਸ਼ਣ ਵੀ ਕੀਤਾ ਜਾਂਦਾ ਹੈ ਅਤੇ ਜੋ ਐਂਬੂਲੈਂਸਾਂ ਰਜਿਸਟਡ ਹਨ ਉਹਨਾਂ ਵਿੱਚ ਵੀ ਰੋਸ ਪਾਇਆ ਜਾਂਦਾ ਹੈ ਅਤੇ ਝਗੜਾ ਹੋਣ ਦੇ ਅਸਾਰ ਵੱਧ ਸਕਦੇ ਹਨ। ਇਸ ਲਈ ਅਮਨ ਅਤੇ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ। ਇਸ ਸਭ ਦੇ ਮੱਦੇਨਜ਼ਰ ਜਿਲ੍ਹਾ ਮੈਜਿਸਟ੍ਰੇਟ ਨੇ ਗੈਰ ਰਜਿਸਟਰਡ ਐਂਬੂਲੈਂਸਾਂ ਤੇ ਪਾਬੰਦੀ ਲਗਾਈ ਹੈ । ਇਹ ਪਾਬੰਦੀ 18 ਜੂਨ 2025 ਤੱਕ ਲਾਗੂ ਰਹੇਗੀ।

ਹੁੱਕਾ ਬਾਰ ਪੀਣ ਤੇ ਪਾਬੰਦੀ

ਜਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਨੇ ਇਕ ਹੋਰ  ਹੁਕਮ ਰਾਹੀਂ ਜਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਹੁੱਕਾ ਬਾਰਾਂ ਤੇ ਪਾਬੰਦੀ ਲਗਾਈ ਹੈ । ਜਿਲੇ ਅੰਦਰ ਕਿਸੇ ਵੀ ਦੁਕਾਨ,ਹੋਟਲ, ਰੈਸਟੋਰੈਂਟ ਅਤੇ ਹੋਰ ਜਨਤਕ ਸਥਾਨਾਂ ਵਿੱਚ ਹੁੱਕਾ ਪੀਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੈ । ਇਹ ਪਾਬੰਦੀ 18 ਜੂਨ 2025 ਤੱਕ ਜਾਰੀ ਰਹੇਗੀ।

ਅਸਲਾ ਡੱਬ ਵਿੱਚ ਛੁਪਾ ਕੇ ਚੱਲਣ ‘ਤੇ ਪਾਬੰਦੀ

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਿਲ੍ਹੇ  ‘ਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਦੇ ਮੱਦੇਨਜ਼ਰ ਜਿਲ੍ਹਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ, ਐਸ.ਐਸ.ਪੀ, ਸਮੂਹ ਉਪ ਮੰਡਲ ਮੈਜਿਸਟ੍ਰੇਟ ਅਤੇ ਜੁਡੀਸ਼ੀਅਲ ਕੰਪਲੈਕਸ ਦੇ ਦਫਤਰਾਂ ਦੀ ਬਾਉਂਡਰੀ ਦੇ ਅੰਦਰ ਅਤੇ ਜਨਤਕ ਥਾਵਾਂ ਜਿਵੇਂ ਕਿ ਮੈਰਿਜ ਪੈਲੇਸ, ਹੋਟਲ ਸਰਾਂ, ਢਾਬਿਆਂ, ਹਸਪਤਾਲਾਂ ਆਦਿ ਅਤੇ ਭੀੜ ਵਾਲੇ ਇਲਾਕਿਆਂ, ਧਾਰਮਿਕ ਸਥਾਨਾਂ ਤੇ ਮੇਲਿਆਂ ਆਦਿ ਵਿਖੇ ਲਾਇਸੰਸੀ ਹਥਿਆਰ ਲਿਜਾਣ ਅਤੇ ਪ੍ਰਦਰਸ਼ਨ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ਅਤੇ ਇਸ ਦੇ ਨਾਲ ਹੀ ਪੂਰੇ ਜ਼ਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਅਸਲਾ ਲਾਇਸੰਸ ਹੋਲਡਰ ਵੱਲੋਂ ਅਸਲਾ ਡੱਬ ਵਿੱਚ ਛੁਪਾ ਕੇ ਚੱਲਣ ਤੇ ਵੀ ਪਾਬੰਦੀ ਲਗਾਈ ਹੈ ਕੋਈ ਵੀ ਅਸਲਾ ਲਾਇਸੈਂਸ ਹੋਲਡਰ ਜੇਕਰ ਅਸਲਾ ਨਾਲ ਲੈ ਕੇ ਚੱਲਣਾ ਚਾਹੁੰਦੇ ਹਨ, ਤਾਂ ਉਨਾਂ ਦਾ ਅਸਲਾ ਬੈਲਟ ਲਗਾ ਕੇ ਕਵਰ ਵਿਚ ਹੋਣਾ ਚਾਹੀਦਾ ਹੈ ਅਤੇ ਨਜ਼ਰ ਆਉਣਾ ਚਾਹੀਦਾ ਹੈ, ਤਾਂ ਕਿ ਛੁਪਾ ਕੇ ਬਿਨਾ ਲਾਈਸੈਂਸ ਅਸਲਾ ਰੱਖਣ ਵਾਲਿਆਂ ਨੂੰ ਕਾਬੂ ਕੀਤਾ ਜਾ ਸਕੇ। ਇਸ ਦੇ ਨਾਲ ਹੀ ਨੰਗੀਆਂ ਤਲਵਾਰਾਂ, ਬਰਸ਼ੇ ਅਤੇ ਕਿਸੇ ਵੀ ਤਰਾਂ ਦੇ ਤੇਜ਼ਧਾਰ ਹਥਿਆਰ ਲੈ ਕੇ ਚੱਲਣ ਅਤੇ ਪ੍ਰਦਰਸ਼ਨ ‘ਤੇ ਵੀ ਪਾਬੰਦੀ ਲਗਾਈ ਗਈ ਹੈ । ਇਹ ਪਾਬੰਦੀ 18 ਜੂਨ 2025 ਤੱਕ ਲਾਗੂ ਰਹੇਗੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।