ਅੱਜ ਤੇਜ਼ ਹਨ੍ਹੇਰੀ ਇਕ ਪਰਿਵਾਰ ਉਤੇ ਕਾਲ ਬਣਕੇ ਆਈ। ਹਨ੍ਹੇਰੀ ਕਾਰਨ ਇਕ ਘਰ ਉਤੇ ਦਰਖਤ ਡਿੱਗਣ ਕਾਰਨ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ।
ਨਵੀਂ ਦਿੱਲੀ, 2 ਮਈ, ਦੇਸ਼ ਕਲਿੱਕ ਬਿਓਰੋ :
ਅੱਜ ਤੇਜ਼ ਹਨ੍ਹੇਰੀ ਇਕ ਪਰਿਵਾਰ ਉਤੇ ਕਾਲ ਬਣਕੇ ਆਈ। ਹਨ੍ਹੇਰੀ ਕਾਰਨ ਇਕ ਘਰ ਉਤੇ ਦਰਖਤ ਡਿੱਗਣ ਕਾਰਨ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਦਿੱਲੀ ਦੇ ਨਜਫਗੜ੍ਹ ਇਲਾਕੇ ਵਿੱਚ ਖੇਤਾਂ ਵਿੱਚ ਬਦੇ ਕਮਰੇ ਉਤੇ ਹਨ੍ਹੇਰੀ ਨਾਲ ਦਰਖਤ ਡਿੱਗ ਗਿਆ। ਕਮਰੇ ਵਿੱਚ ਮੌਜੂਦ ਔਰਤ ਅਤੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਅਤੇ ਪਤੀ ਨੂੰ ਸੱਟ ਲੱਗੀ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਰਿਵਾਰ ਕਮਰੇ ਵਿੱਚ ਸੋ ਰਿਹਾ ਸੀ। ਅਚਾਨਕ ਹਨ੍ਹੇਰੀ ਕਾਰਨ ਦਰਖਤ ਕਮਰੇ ਉਤੇ ਡਿੱਗ ਗਿਆ, ਜਿਸ ਕਾਰਨ ਪਰਿਵਾਰ ਵਿੱਚ ਦਬਿਆ ਗਿਆ। ਇਸ ਹਾਦਸੇ ਵਿੱਚ 26 ਸਾਲਾ ਜੋਤੀ ਅਤੇ ਉਸਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਅਤੇ ਪਤੀ ਅਜੇ ਨੂੰ ਮਾਮੂਲੀ ਸੱਟ ਲੱਗੀ ਹੈ।