ਚੰਡੀਗੜ੍ਹ 2 ਮਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਾਣੀਆਂ ਦੀ ਰਾਖੀ ਬਾਰੇ ਸਪਸ਼ਟ ਸਟੈਂਡ ਅਤੇ ਸਰਬ ਪਾਰਟੀ ਮੀਟਿੰਗ ਸੱਧ ਕੇ ਸਲਾਹੁਣਯੋਗ ਕਦਮ ਹੈ ਆਉਂਦੇ ਸੋਮਵਾਰ ਨੂੰ ਪੰਜਾਬ ਦੇ ਪਾਣੀਆਂ ਦੀ ਰਾਖੀ ਵਾਸਤੇ ਸੂਬੇ ਦੇ ਮੁੱਖ ਮੰਤਰੀ ਨੇ ਸੂਬੇ ਦੇ ਪੱਖ ਨੂੰ ਹੋਰ ਪਰਪੱਕ ਕਰਨ ਵਾਸਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣਾ ਮੁੱਖ ਮੰਤਰੀ ਦੀ ਪੰਜਾਬ ਦੇ ਪਾਣੀਆਂ ਪ੍ਰਤੀ ਗੰਭੀਰਤਾ ਨੂੰ ਦਰਸਾਉਂਦਾ ਹੈ।
ਉਪਰੋਕਤ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਸੂਬਾ ਜਨ ਸਕੱਤਰ ਹਰਿਮੰਦਰ ਸਿੰਘ ਬਰਾੜ ਸੂਬਾ ਜੁਆਇਨ ਸਕੱਤਰ ਬਚਿੱਤਰ ਸਿੰਘ ਜਿਲਾ ਪ੍ਰਧਾਨ ਅੰਮ੍ਰਿਤਸਰ ਦਲਵੀਰ ਸਿੰਘ ਬਾਜਵਾ ਮੋਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋ ਜਿਲਾ ਸਕੱਤਰ ਇੰਜਨੀਅਰ ਅਪਨਿੰਦਰ ਸਿੰਘ ਪੈਨਸ਼ਨਰ ਆਗੂ ਹਰਪਾਲ ਸਿੰਘ ਖਾਲਸਾ ਅਤੇ ਯੂਥ ਆਗੂ ਤਰਨਜੀਤ ਸਿੰਘ ਅਤੇ ਮੁੱਖ ਸਲਾਹਕਾਰ ਦਰਸ਼ਨ ਸਿੰਘ ਪਤਲੀ ਨੇ ਪੰਜਾਬ ਦੇ ਪਾਣੀਆਂ ਭਰਤੀ ਮੁੱਖ ਮੰਤਰੀ ਦਾ ਸਟੈਂਡ ਅਤੇ ਸਮੁੱਚੀ ਰਾਜਸੀ ਪਾਰਟੀਆਂ ਦੇ ਮੋਢੀਆਂ ਦੇ ਇੱਕ ਮੁੱਠਤਾ ਜਿੱਥੇ ਸ਼ਲਾਗਾ ਯੋਗ ਹੈ ਉੱਥੇ ਪੰਜਾਬ ਪ੍ਰਤੀ ਸੰਜੀਦਗੀ ਅਤੇ ਅਖਲਾਕੀ ਜਿੰਮੇਵਾਰੀ ਦਾ ਸਬੂਤ ਵੀ ਹੈ।
ਸ੍ਰੀ ਸਿੱਧੂ ਅਤੇ ਬਚਿੱਤਰ ਸਿੰਘ ਨੇ ਦੱਸਿਆ ਕਿ ਪਾਣੀ ਦੀ ਯੋਗ ਵਰਤੋਂ ਸੂਬੇ ਵਾਸਤੇ ਖੇਤੀ ਸਿੰਚਾਈ ਲਈ ਹੀ ਪ੍ਰਾਰਥਮਿਕਤਾ ਹੁੰਦੀ ਹੈ ਅਤੇ ਦੂਜੇ ਨੰਬਰ ਤੇ ਮਨੁੱਖਤਾ ਦੇ ਪੀਣ ਵਾਸਤੇ ਕਿਉਂਕਿ ਅਜੋਕੇ ਮੌਸਮ ਮਈ ਜੂਨ ਵਿੱਚ ਸੋਣੀ ਦੀ ਫਸਲ ਦੀ ਬਜਾਈ ਨੂੰ ਪਹਿਲ ਹੁੰਦੀ ਹੈ ਦੋਹਾਂ ਰਾਜਾਂ ਹਰਿਆਣਾ ਦੇ ਪੰਜਾਬ ਵਿੱਚ ਮੌਸਮ ਅਤੇ ਫਸਲਾਂ ਇੱਕੋ ਜਿਹੀਆਂ ਹਨ ਹਰਿਆਣਾ ਰਾਜ ਆਪਣੇ ਹਿੱਸੇ ਦਾ ਪਾਣੀ ਪਹਿਲਾਂ ਹੀ ਵਰਤ ਚੁੱਕਾ ਹੈ ਪਿਛਲੇ ਸਾਲਾਂ ਦਾ ਪਾਣੀ ਦਾ ਰਿਕਾਰਡ ਘੋਖਿਆ ਜਾਵੇ ਤਾਂ ਪਾਣੀ ਦੀ ਵੰਡ ਸਪਸ਼ਟ ਹੋ ਜਾਵੇਗੀ ਇਸ ਵਾਰ ਇਸ ਮੌਸਮ ਵਿੱਚ ਇੱਕਦਮ ਜਿਹਾ ਕੀ ਇਹੋ ਜਿਹਾ ਸੀ ਜਿਸ ਕਰਕੇ ਕੇਂਦਰ ਨੇ ਮਿਰੀ ਭੁਗਤ ਨਾਲ ਪੰਜਾਬ ਕੇਡਰ ਦੀ ਅਧਿਕਾਰੀਆਂ ਦਾ ਰਾਤੋ ਰਾਤ ਤਬਾਦਲਾ ਕਰਕੇ ਪੰਜਾਬ ਦੇ ਹੱਕਾਂ ਤੇ ਗੁਪਤ ਛਾਪਾ ਮਾਰਨ ਦਾ ਪ੍ਰਤੱਖ ਸਬੂਤ ਦਿੱਤਾ ਹੈ।
ਜਦੋਂ ਕਿ ਪਾਣੀਆਂ ਦੀ ਵਰਤੋਂ ਬਾਰੇ ਹਰ ਮਹੀਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਹੁੰਦੀ ਹੈ ਉਸ ਵਿੱਚ ਆਪਸੀ ਵਿਚਾਰ ਬਟਾਂਦਰੇ ਉਪਰੰਤ ਪਾਣੀ ਦੀ ਮਿਕਦਾਰ ਦਾ ਆਡੈਂਟ ਬਣਦਾ ਹੈ ਜੇਕਰ ਪਾਣੀ ਵਾਧੂ ਹੋਵੇ ਤਾਂ ਦਿੱਤਾ ਜਾ ਸਕਦਾ ਹੈ ਪਰੰਤੂ ਪੰਜਾਬ ਕੋਲ ਰਕਬਾ ਵੀ ਹਰਿਆਣੇ ਨਾਲੋਂ ਜਿਆਦਾ ਹੋਣ ਕਰਕੇ ਲੋੜੀ ਦੇ ਪਾਣੀ ਦੀ ਕਾਫੀ ਘਾਟ ਹੈ ਕਿਉਂਕਿ ਪਾਣੀ ਪੰਜਾਬ ਦੀ ਆਰਥਿਕਤਾ ਅਤੇ ਕਿਸਾਨਾਂ ਕਿਰਤੀਆਂ ਵਾਸਤੇ ਜੀਵ ਰੇਖਾ ਵੀ ਹੈ ਸਮੁੱਚੇ ਪੰਜਾਬ ਵਿੱਚ ਜੇ ਕੋਈ ਚੀਜ਼ ਬਿਹਤਰ ਅਤੇ ਸ਼ਾਨਦਾਰ ਹੈ ਉਹ ਦਰਿਆਵਾਂ ਦਾ ਪਾਣੀ ਹੀ ਹੈ ਜੋ ਕਿ ਦੇਸ਼ ਅਤੇ ਸੂਬਿਆਂ ਦੀ ਵੰਡ ਉਪਰੰਤ ਲੋੜ ਅਨੁਸਾਰ ਸੂਬੇ ਦੀ ਘਾਟ ਨੂੰ ਪੂਰਾ ਨਹੀਂ ਕਰ ਰਿਹਾ ਇਸ ਸਬੰਧੀ ਕੇਂਦਰੀ ਧੱਕੇਸ਼ਾਹੀ ਖਿਲਾਫ ਰਾਜਸੀ ਪਾਰਟੀਆਂ ਦੀ ਇੱਕ ਮੁੱਠਤਾ ਦੇ ਮੱਦੇ ਨਜ਼ਰ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਆਪਣੀਆਂ ਜਾਤੀਆਂ ਬੰਦ ਕਰੇ ਪੰਜਾਬ ਭਾਜਪਾ ਆਗੂਆਂ ਨੂੰ ਵੀ ਅਪੀਲ ਹੈ ਕਿ ਉਹ ਨੈਤਿਕ ਫਰਜ਼ ਸਮਝ ਕੇ ਹਾਈ ਕਮਾਂਡ ਨੂੰ ਇਸ ਮੁੱਦੇ ਬਾਰੇ ਸਮਝਾਉਣ ਕਿ ਜੇਕਰ ਪੰਜਾਬ ਨਾਲ ਪਾਣੀਆਂ ਬਾਰੇ ਕੋਈ ਧੱਕਾ ਹੋਇਆ ਜਾਂ ਕੇਂਦਰ ਨੇ ਗਲਤ ਕਦਮ ਚੁੱਕ ਕੇ ਤਾਂ ਪੰਜਾਬ ਵਿੱਚ ਭਾਜਪਾ ਦਾ ਸਫਾਇਆ ਹੋ ਜਾਵੇਗਾ ਜਦੋਂ ਕਿ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਅਤੇ ਸਮੁੱਚਾ ਕਿਰਤੀ ਕੰਮ ਦਿੱਲੀ ਦੀਆਂ ਪੰਜਾਬ ਪ੍ਰਤੀ ਅਤੇ ਕਿਸਾਨਾਂ ਪ੍ਰਤੀ ਨੀਤੀਆਂ ਤੋਂ ਕਾਫੀ ਸੰਤੁਸ਼ਟ ਹੈ ਤੇ ਸੰਘਰਸ਼ਾਂ ਰਾਹੀਂ ਮੋਦੀ ਸਰਕਾਰ ਦੀ ਤਾਨਾਸ਼ਾਹੀ ਦਾ ਸਾਹਮਣਾ ਵੀ ਕਰ ਰਹੇ ਹਨ।