ਯੁੱਧ ਨਸ਼ਿਆਂ ਵਿਰੁੱਧ ” ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਸੀ.ਐਚ.ਸੀ. ਮੋਰਿੰਡਾ ਵੱਲੋਂ ਕੱਢੀ ਗਈ ਰੈਲੀ 

ਪੰਜਾਬ

ਮੋਰਿੰਡਾ  2 ਮਈ ( ਭਟੋਆ) 

ਡਾ.ਪਰਮਿੰਦਰ ਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਮੋਰਿੰਡਾ ਦੀ ਯੋਗ ਅਗਵਾਈ ਹੇਠ ਸ਼ਹਿਰ ਦੇ ਵਾਰਡ  ਨੰਬਰ 8-10 ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ “ ਯੁੱਧ ਨਸ਼ਿਆਂ ਵਿਰੁੱਧ ” ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ। ਜਿਸ ਤਹਿਤ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਡਾ. ਪਰਮਿੰਦਰ ਜੀਤ ਸਿੰਘ, ਐਸ.ਐਮ.ਓ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਨੋਜਵਾਨ ਪੀੜੀ ਮਾੜੀ ਸੰਗਤ ਵਿੱਚ ਫਸਕੇ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦਾ ਸੇਵਨ ਕਰਨ ਲੱਗ ਜਾਂਦੀ ਹੈ, ਜਿਸ ਨਾਲ ਸਰੀਰ ਦੀ ਤੰਦਰੁਸਤੀ ਤੇ ਮਾੜਾ ਪ੍ਰਭਾਵ ਪੈਂਦਾ ਹੈ।ਨੌਜਵਾਨ ਕਈ ਤਰ੍ਹਾਂ ਦੇ ਨਸ਼ੇ ਜਿਵੇਂ ਕਿ ਨਸ਼ੀਲੀਆਂ ਦਵਾਈਆਂ, ਤੰਬਾਕੂ, ਅਫੀਮ, ਹਿਰੋਇਨ, ਚਰਸ, ਗਾਂਜਾ, ਡੋਡੇ, ਸ਼ਰਾਬ, ਨਸ਼ੇ ਦੇ ਟੀਕੇ,ਗੋਲੀਆਂ,ਕੈਪਸੂਲ ਅਤੇ ਭੁੱਕੀ ਆਦਿ ਦਾ ਸੇਵਨ ਕਰਕੇ ਆਪਣਾ ਜੀਵਨ ਖਤਮ ਕਰ ਰਹੇ ਹਨ। ਨਸ਼ੇ ਦੇ ਸ਼ਿਕਾਰ ਨੌਜਵਾਨ ਆਰਥਿਕ, ਸਮਾਜਿਕ ਅਤੇ ਸਰੀਰਿਕ ਪੱਖੋਂ ਕਮਜੋਰ ਹੋ ਜਾਂਦੇ ਹਨ ਅਤੇ ਪੈਸਾ ਨਾ ਹੋਣ ਦੀ ਸੂਰਤ ਵਿੱਚ ਕਈ ਨੋਜਵਾਨ ਚੋਰੀ ਜਾਂ ਅਪਰਾਧ ਕਰਕੇ ਆਪਣਾ ਨਸ਼ਾ ਪੂਰਾ ਕਰਦੇ ਹਨ ਜਿਸ ਕਾਰਨ ਘਰੇਲੂ  ਤੇ  ਪਰਿਵਾਰਕ  ਮਾਹੋਲ ਸੁਖਾਵਾਂ ਨਹੀਂ ਰਹਿੰਦਾ। ਇਸ ਮੌਕੇ ਤੇ ਸੁਖਵੀਰ ਕੌਰ ਕਾਉਂਸਲਰ (ਓ.ਓ.ਏ.ਟੀ. ਸੈਂਟਰ) ਨੇ ਦੱਸਿਆ ਕਿ ਜੇਕਰ ਕੋਈ ਵੀ ਨੋਜਵਾਨ ਤੁਹਾਨੂੰ ਨਸ਼ਾ ਕਰਦਾ ਮਿਲਦਾ ਹੈ ਅਤੇ ਜੇਕਰ ਉਹ ਨੋਜਵਾਨ ਨਸ਼ਾ

ਛੱਡਣਾ ਚਾਹੁੰਦਾ ਹੈ ਤਾਂ ਪੰਜਾਬ ਸਰਕਾਰ ਵੱਲੋਂ ਖੋਲੇ ਗਏ ਓਟ ਕਲੀਨਿਕਾਂ ਅਤੇ ਓ.ਐਸ.ਟੀ ਸੈਂਟਰ ਵਿੱਚ ਨਸ਼ੇ ਦੀ ਦਵਾਈ ਮੁਫ਼ਤ ਮਿਲਦੀ ਹੈ, ਜਿਸ ਦੀ ਡੋਜ਼ ਡਾਕਟਰ ਵੱਲੋਂ ਨਿਰਧਾਰਤ ਕੀਤੀ ਜਾਂਦੀ ਹੈ ਅਤੇ ਹੋਲੀ ਹੋਲੀ ਇਹ ਡੋਜ਼ ਘਟਾ ਕੇ ਨਸ਼ਾ ਖਤਮ ਕੀਤਾ ਜਾਂਦਾ ਹੈ,ਜਿਸ ਨਾਲ ਨੋਜਵਾਨ ਆਪਣੇ ਨਵੇਂ ਅਤੇ ਨਸ਼ਾ ਰਹਿਤ ਜੀਵਨ ਦੀ ਸ਼ੁਰੂਆਤ ਕਰ ਸਕਦੇ ਹਨ। ਇਸ ਮੌਕੇ ਤੇ ਡਾ. ਗਰਜਾ ਸਿੰਘ, ਇੰਚਾਰਜ ਓ.ਐਸ.ਟੀ. ਸੈਂਟਰ, ਜਸਵੀਰ ਸਿੰਘ , ਕਾਊਂਸਲਰ ਓ.ਐਸ.ਟੀ. ਸੈਂਟਰ, ਪਰਮਜੀਤ ਕੌਰ ਨਰਸਿੰਗ ਸਿਸਟਰ, ਸੋਨਾਲੀ ਜੋਏਸ, ਸਟਾਫ ਨਰਸ, ਹਰਦੀਪ ਸਿੰਘ, ਰਮਨਦੀਪ ਸਿੰਘ, ਰਾਘਵ ਸਿੰਗਲਾ, ਕਰਮਜੀਤ ਸਿੰਘ, ਸਮੂਹ ਆਸ਼ਾ ਵਰਕਰਜ ਅਤੇ ਪਤਵੰਤੇ ਸੱਜਣ ਹਾਜਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।