ਕੌਮਾਂਤਰੀ ਮਜਦੂਰ ਦਿਵਸ ਤੇ ਸਾਮਰਾਜੀ ਹੱਲੇ ਤੇ ਨਿਹੱਕੀ ਜੰਗ ਦੇ ਵਿਰੋਧ ਦਾ ਸੱਦਾ

Published on: May 2, 2025 9:39 pm

Punjab

ਦਲਜੀਤ ਕੌਰ 

ਲੁਧਿਆਣਾ, 2 ਮਈ 2025: ਅੱਜ ਇੱਥੇ ਸਥਾਨਕ ਬੱਸ ਸਟੈੰਡ ਤੇ ਵੱਖ ਵੱਖ ਟਰੇਡ ਤੇ ਜਮਹੂਰੀ ਜਥੇਬੰਦੀਆ ਵੱਲੋ ਸਾਂਝੇ ਤੌਰ ਤੇ ਕੌਮਾਂਤਰੀ ਮਜਦੂਰ ਦਿਵਸ ਦੇ ਮਹਾਨ ਸ਼ਹੀਦਾਂ ਦੀ ਯਾਦ ‘ਚ ਸ਼ਰਧਾਂਜਲੀ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਚ ਸਭ ਤੋ ਪਹਿਲਾਂ ਦੋ ਮਿੰਟ ਦਾ ਮੋਨ ਧਾਰ ਕੇ ਮਈ ਦੇ ਸ਼ਹੀਦਾਂ ਅਤੇ ਪਹਿਲਗਾਮ ਚ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਮੇ ਸਭਨਾਂ ਬੁਲਾਰਿਆ ਨੇ ਅਮਰੀਕਨ ਸਾਮਰਾਜੀ ਕਾਰਪੋਰੇਟਾਂ ਵਲੋ ਲਿਆਂਦੀ ਨਵੀ ਟੈਰਿਫ ਨੀਤੀ ਰਾਹੀ ਸੰਸਾਰ ਵਪਾਰ ਯੁੱਧ ਤੇ ਸੰਭਾਵਿਤ ਤਬਾਹੀ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਮੋਦੀ ਹਕੂਮਤ ਅਮਰੀਕਾ ਦੀਆ ਲੋਕ ਵਿਰੋਧੀ ਨੀਤੀਆਂ ਨੂੰ ਦੋਹੇਂ ਹੱਥੀ ਸਵੀਕਾਰ ਕਰਕੇ ਲੋਕਾਂ ਨਾਲ ਧਰੋਹ ਕਮਾ ਰਹੀ ਹੈ। ਬੁਲਾਰਿਆਂ ਨੇ ਅਮਰੀਕਾ ਦੀ ਸ਼ਹਿ ਤੇ ਇਜਰਾਈਲ ਵਲੋ ਗਾਜਾ (ਫਲੀਸਤੀਨ) ‘ਚ ਮਚਾਈ ਕਾ ਰਹੀ ਅੰਨੀ ਤਬਾਹੀ ਅਤੇ ਕਤਲੋਗਾਰਤ ਤੇ ਚਿੰਤਾ ਪ੍ਰਗਟ ਕਰਦਿਆਂ ਇਸ ਹਮਲੇ ਨੂੰ ਰੋਕਣ ਲਈ ਅਵਾਜ ਉਠਾਓੁਣ ਦਾ ਸੱਦਾ ਦਿੱਤਾ। 

ਬੁਲਾਰਿਆ ਨੇ ਕਿਹਾ ਕਿ ਪਹਿਲਗਾਮ ਘਟਨਾ ਚ ਦਰਿੰਦਿਆ ਵਲੋ ਨਿਰਦੋਸ਼ ਲੋਕਾਂ ਦੇ ਕਤਲਾਂ ਨੇ ਸਾਬਤ ਕਰ ਦਿੱਤਾ ਕਿ ਇਹ ਮਸਲਾ ਗੋਲੀ ਨਾਲ ਨਹੀ ਰਾਜਸੀ ਇੱਛਾ ਸ਼ਕਤੀ ਨਾਲ ਹੱਲ ਹੋਣ ਵਾਲਾ ਹੈ। ਉਨ੍ਹਾਂ ਇਸ ਘਟਨਾ ਦੀ ਆੜ ਚ ਫਿਰਕੂ ਸ਼ਾਵਨਵਾਦ ਖੜਾ ਕਰਦਿਆਂ ਮੋਦੀ ਹਕੂਮਤ ਵਲੋ ਦੇਸ਼ ਦੇ ਲੋਕਾਂ ਤੇ ਠੋਸੀ ਜਾ ਰਹੀ ਨਿਹੱਕੀ ਜੰਗ ਖਿਲਾਫ਼ ਸੜਕਾਂ ਤੇ ਆਉਣ ਦਾ ਸੱਦਾ ਦਿੱਤਾ ਹੈ। ਉਨਾਂ ਦੇਸ਼ ਦੇ ਹਾਕਮਾਂ ਵਲੋ ਬੋਲਣ ਦੀ ਅਜਾਦੀ ਉਪਰ ਕਾਲੇ ਕਨੂੰਨ ਲਾਗੂ ਕਰਨ ਦੀ ਵੀ ਜੋਰਦਾਰ ਨਿੰਦਾ ਕਰਦਿਆਂ ਝਾਰਖੰਡ , ਛੱਤੀਸਗੜ ਆਦਿ ਸੂਬਿਆਂ ਚ ਜਲ ਜੰਗਲ ਜਮੀਨ ਦੀ ਰਾਖੀ ਲਈ ਲੜ ਰਹੇ ਆਦਿਵਾਸੀਆਂ ਦੀ ਨਕਸਲਵਾਦ ਖਤਮ ਕਰਨ ਦੇ ਨਾਮ ਤੇ ਕੀਤੀ ਜਾ ਰਹੀ ਕਤਲੋਗਾਰਤ ਅਤੇ ਤਬਾਹੀ ਨੂੰ ਰੋਕਣ ਦੀ ਮੰਗ ਕੀਤੀ। 

ਬੁਲਾਰਿਆ ‘ਚ ਕੰਵਲਜੀਤ ਖੰਨਾ, ਬਲਰਾਜ ਕੋਟਉਮਰਾ, ਸੁਰਜੀਤ ਦੌਧਰ, ਬਲਜਿੰਦਰ ਸਿੰਘ , ਗੁਰਮੇਲ ਰੂਮੀ, ਮਦਨ ਸਿੰਘ, ਹੁਕਮ ਰਾਜ ਦੇਹੜਕਾ, ਅਵਤਾਰ ਸਿੰਘ ਬਿੱਲਾ, ਅਵਤਾਰ ਸਿੰਘ ਗਗੜਾ ਨੇ ਸੰਬੋਧਨ ਕੀਤਾ। ਪੈਨਸ਼ਨਰ ਆਗੂ ਜਗਦੀਸ਼ ਸਿੰਘ ਨੇ ਮੰਚ ਸੰਚਾਲਨ ਕੀਤਾ। ਰਾਮ ਸਿੰਘ ਹਠੂਰ ਨੇ ਇਨਕਲਾਬੀ ਗੀਤ ਪੇਸ਼ ਕੀਤੇ । ਉਪਰੰਤ ਵਰਕਰਾਂ ਨੇ ਤਹਿਸੀਲ ਰੋਡ ਤੇ ਸ਼ਹੀਦਾਂ ਦੀ ਯਾਦ ਚ ਮਾਰਚ ਕੀਤਾ। ਇਸ ਸਮੇ ਮਜਦੂਰ ਆਗੂ ਦੇਵ ਰਾਜ , ਸਵਰਨ ਸਿੰਘ ਹਠੂਰ, ਜਗਸੀਰ ਸਿੰਘ, ਹਰਦੇਵ ਸਿੰਘ ਮੁਲਾਂਪੁਰ, ਧਰਮ ਸਿੰਘ ਸੂਜਾਪੁਰ, ਜਸਵਿੰਦਰ ਸਿੰਘ ਭਮਾਲ, ਬਲਜੀਤ ਸਿੰਘ ਗੋਰਸੀਆਂ, ਬਹਾਦਰ ਸਿੰਘ ਅਖਾੜਾ, ਮਾਸਟਰ ਅਵਤਾਰ ਸਿੰਘ ਆਦਿ ਹਾਜਰ ਸਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।