ਇੰਸਪੈਕਟਰ ਜਨਰਲ ਪੁਲਿਸ ਐੱਸ.ਓ.ਜੀ, ਪੰਜਾਬ ਗੌਤਮ ਚੀਮਾਂ ਨੇ ਸਬ-ਜੇਲ ਮਾਲੇਰਕੋਟਲਾ ਦੀ ਕੀਤੀ ਅਚਨਚੇਤ ਚੈਕਿੰਗ

Published on: May 3, 2025 2:42 pm

Punjab

ਮਾਲੇਰਕੋਟਲਾ 03 ਮਈ, ਦੇਸ਼ ਕਲਿੱਕ ਬਿਓਰੋ

        ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ “ਯੁੱਧ ਨਸਿਆਂ ਵਿਰੁੱਧ” ਆਰੰਭੀ ਵਿਸ਼ੇਸ ਮੁਹਿੰਮ ਤਹਿਤ ਡਾਇਰੈਕਟਰ ਜਨਰਲ ਪੁਲਿਸ, ਪੰਜਾਬ (ਚੰਡੀਗੜ੍ਹ) ਦੇ ਹੁਕਮਾਂ ਅਨੁਸਾਰ ਇੰਸਪੈਕਟਰ ਜਨਰਲ ਪੁਲਿਸ ਐੱਸ.ਓ.ਜੀ, ਪੰਜਾਬ ਸ੍ਰੀ ਗੌਤਮ ਚੀਮਾਂ ਦੀ ਨਿਗਰਾਨੀ ਹੇਠ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਗਗਨ ਅਜੀਤ ਸਿੰਘ  ਅਤੇ ਜਿਲ੍ਹਾ ਮਾਲੇਰਕੋਟਲਾ ਵਿਖੇ ਤਾਇਨਾਤ ਸਮੂਹ ਗਜਟਿਡ ਅਫਸਰ, ਇੰਚਾਰਜ ਸੀ.ਆਈ.ਏ ਮਾਹੋਰਾਣਾ ਅਤੇ ਸਬ-ਡਵੀਜਨ ਮਾਲੇਰਕੋਟਲਾ ਵਿਖੇ ਤਾਇਨਾਤ ਮੁੱਖ ਅਫਸ਼ਰਾਨ ਥਾਣਾਜਾਤ ਵੱਲੋਂ  ਪੁਲਿਸ ਮੁਲਾਜਮਾਂ ਸਮੇਤ ਸਬ-ਜੇਲ ਮਾਲੇਰਕੋਟਲਾ ਦੀ ਅਚਨਚੇਤ ਚੈਕਿੰਗ ਕੀਤੀ ਗਈ, ਇਸ ਚੈਕਿੰਗ ਦੌਰਾਨ ਸਬ-ਜੇਲ ਮਾਲੇਰਕੋਟਲਾ ਦੀ ਬਿਲਡਿੰਗ ਦੇ ਸੁਰੱਖਿਆ ਪ੍ਰਬੰਧਾਂ ਬਾਰੇ ਸਮੀਖਿਆ ਕੀਤੀ ਗਈ

 ਵਿਸੇ਼ਸ ਚੈਕਿੰਗ ਦੌਰਾਨ ਸਬ-ਜੇਲ ਮਾਲੇਰਕੋਟਲਾ ਵਿੱਚ ਹਾਜਰ ਕੁੱਲ 299 ਹਵਾਲਾਤੀਆਂ/ਕੈਦੀਆਂ ਦੀ ਫਿਜੀਕਲ ਤੌਰ ਤਲਾਸੀ ਲੈਣ ਦੇ ਨਾਲ ਨਾਲ ਉਹਨਾਂ ਹਵਾਲਾਤੀਆਂ/ਕੈਦੀਆਂ ਦੀਆ ਬੈਰਕਾਂ ਦੀ ਵੀ ਚੰਗੀ ਤਰਾਂ ਤਲਾਸੀ ਲਈ ਗਈ, ਪ੍ਰੰਤੂ ਤਲਾਸੀ ਦੌਰਾਨ ਕਿਸੇ ਵੀ ਹਵਾਲਾਤੀ/ਕੈਦੀ ਪਾਸੋਂ ਕੋਈ ਵੀ ਮੋਬਾਇਲ ਜਾਂ ਗੈਰਕਾਨੂੰਨੀ ਵਸਤੂ ਪ੍ਰਾਪਤ ਨਹੀਂ ਹੋਈ। ਇਸ ਮੌਕੇ ਸਬ-ਜੇਲ ਮਾਲੇਰਕੋਟਲਾ ਦੀਆਂ ਬੈਰਕਾ ਤੋਂ ਇਲਾਵਾ ਬਿਲਡਿੰਗ ਵਿੱਚ ਬਣੀ ਮੈਸ ਅਤੇ ਸਟੋਰ ਆਦਿ ਵਗੈਰਾ ਦੀ ਵੀ ਚੰਗੀ ਤਰਾਂ ਨਾਲ ਚੈਕਿੰਗ ਕੀਤੀ ਗਈ,

            ਇੰਸਪੈਕਟਰ ਜਨਰਲ ਪੁਲਿਸ ਐੱਸ.ਓ.ਜੀ, ਪੰਜਾਬ ਗੌਤਮ ਚੀਮਾਂ  ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪੰਜਾਬ ਨੂੰ ਨਸਾ ਮੁਕਤ ਬਣਾਉਣ ਲਈ ਇਹ ਵਿਸੇਸ ਅਭਿਆਨ ਚਲਾਇਆ ਗਿਆ ਹੈ, ਜਿੰਨਾ ਵੱਲੋਂ ਆਮ ਪਬਲਿਕ ਨੂੰ ਵਿਸਵਾਸ ਦਿਵਾਉਦੇ ਹੋਏ ਨਸਾ ਤਸਕਰਾਂ ਖਿਲ਼ਾਫ ਕਾਰਵਾਈ ਦਾ ਭਰੋਸਾ ਦਵਾਇਆ ਗਿਆ ਅਤੇ ਆਮ ਪਬਲਿਕ ਨੂੰ ਪੰਜਾਬ ਪੁਲਿਸ ਦਾ ਸਾਥ ਦੇਣ ਦੀ ਅਪੀਲ ਕੀਤੀ । ਇਸ ਤੋਂ ਇਲਾਵਾ ਸਬ-ਜੇਲ ਮਾਲੇਰਕੋਟਲਾ ਦੇ ਜੇਲ ਸੁਪਰਡੈਂਟ ਨੂੰ ਜੇਲ ਮਾਲੇਰਕੋਟਲਾ ਦੀ ਸੁਰੱਖਿਆ ਸਬੰਧੀ ਅਤੇ ਹਵਲਾਤੀਆ/ਕੈਦੀਆ ਨੂੰ ਚੰਗਾ ਮਾਹੋਲ ਪ੍ਰਦਾਨ ਕਰਨ ਲਈ ਉਚਿੱਤ ਹਦਾਇਤਾਂ ਦਿੱਤੀਆਂ ਗਈਆਂ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।