ਗ੍ਰਾਮ ਪੰਚਾਇਤ ਲਾਧੂਕਾ ਅਤੇ ਅਚਾਡ਼ੀਕੀ ਦੀਆਂ ਚੋਣਾਂ 18 ਮਈ ਨੂੰ

Published on: May 3, 2025 1:54 pm

ਚੋਣਾਂ


ਨਾਮਜ਼ਦਗੀਆਂ 5 ਮਈ ਤੋਂ 8 ਮਈ ਤੱਕ ਭਰੀਆਂ ਜਾਣਗੀਆਂ
ਫਾਜ਼ਿਲਕਾ 3 ਮਈ, ਦੇਸ਼ ਕਲਿੱਕ ਬਿਓਰੋ
 ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਭਾਸ਼ ਚੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਦੇ ਬਲਾਕ ਜਲਾਲਾਬਾਦ ਅਧੀਨ ਪੈਂਦੀ ਗ੍ਰਾਮ ਪੰਚਾਇਤ ਲਾਧੂਕਾ ਅਤੇ ਗ੍ਰਾਮ ਪੰਚਾਇਤ ਅਚਾਡ਼ੀਕੀ ਦੀਆਂ ਚੋਣਾਂ 18 ਮਈ ਨੂੰ ਕਰਵਾਈਆਂ ਜਾਣਗੀਆਂ ਤੇ ਵੋਟਿੰਗ ਪ੍ਰਕਿਰਿਆ ਤੋਂ ਬਾਅਦ ਇਸੇ ਦਿਨ ਹੀ  ਵੋਟਾਂ ਦੀ ਗਿਣਤੀ ਕੀਤੀ ਜਾਵੇਗੀ |
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਾਮਜ਼ਦਗੀਆਂ 5 ਮਈ ਤੋਂ 8 ਮਈ ਤੱਕ ਹੋਣਗੀਆਂ, ਨਾਮਜ਼ਦਗੀ ਦਾ ਸਮਾਂ ਸਵੇਰੇ 11 ਵਜੇ ਤੋਂ ਬਾਅਦ ਦੁਪਿਹਰ 3 ਵਜੇ ਤੱਕ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 9 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 10 ਮਈ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। 18 ਮਈ ਨੂੰ ਵੋਟਿੰਗ ਪ੍ਰਕਿਰਿਆ ਹੋਵੇਗੀ। ਵੋਟਿੰਗ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਵੇਗਾ |
ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਲਈ ਰਿਟਰਨਿੰਗ ਅਫਸਰ ਸ੍ਰੀ ਮਾਗੀ ਲਾਲ ਭੂਮੀ ਰੱਖਿਆ ਅਫਸਰ ਜਲਾਲਾਬਾਦ ਤੇ ਸ੍ਰੀ ਅਰਵਿੰਦ ਬਲਾਣਾ ਐਸਡੀਓ ਵਾਟਰ ਸਪਲਾਈ (ਰਿਜਰਵ) ਅਤੇ ਸਹਾਇਕ ਰਿਟਰਨਿੰਗ ਅਫ਼ਸਰ ਸ੍ਰੀ ਰਾਜੀਵ ਕੁਮਾਰ ਲੈਕਚਰਾਰ ਸਰਕਾਰੀ ਸਕੂਲ ਲੜਕੀਆਂ ਜਲਾਲਾਬਾਦ ਤੇ ਸ੍ਰੀ ਲਕੇਸ਼ ਕੁਮਾਰ ਲੈਕਚਰਾਰ ਸਰਕਾਰੀ ਸਕੂਲ ਢੰਡੀ ਕਦੀਮ (ਰਿਜਰਵ) ਨਿਯੁਕਤ ਕੀਤੇ ਗਏ ਹਨ। ਉਹਨਾਂ ਇਹ ਵੀ ਦੱਸਿਆ ਕਿ ਨੋਮੀਨੇਸ਼ਨ ਦਾ ਸਥਾਨ ਦਫਤਰ ਭੂਮੀ ਅਤੇ ਜਲ ਸੰਭਾਲ ਵਿਭਾਗ ਜਲਾਲਾਬਾਦ ਹੋਵੇਗਾ |

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।