ਚੰਡੀਗੜ੍ਹ: 3 ਮਈ 2025, ਦੇਸ਼ ਕਲਿੱਕ ਬਿਓਰੋ
ਮੈਨੇਜਰ ਹਰਦੇਵ ਸਿੰਘ ਹਰਪਾਲਪੁਰ ਇੱਕ ਵੱਖਰੀ ਸ਼ਖ਼ਸੀਅਤ ਦੇ ਮਾਲਕ ਹਨ। ਜਿਨ੍ਹਾਂ ਨੇ ਪਿੰਡ ਹਰਪਾਲਪੁਰ ਚ ਇਕ ਆਮ ਕਿਸਾਨ ਪਰਿਵਾਰ ਦੇ ਘਰ ਜਨਮ ਲਿਆ ਤੇ ਆਪਣੇ ਇਤਿਹਾਸਿਕ ਪਿੰਡ ਹਰਪਾਲਪੁਰ ਦੇ ਸਰਕਾਰੀ ਹਾਈ ਸਕੂਲ ਜੋ ਕਿ ਹੁਣ ਬਾਰਵੀਂ ਦਾ ਸਕੂਲ ਬਣ ਗਿਆ ਹੈ ਤੋਂ ਦਸਵੀਂ ਕਲਾਸ ਤੱਕ ਵਿਦਿਆ ਹਾਸਲ ਕੀਤੀ। ਸਕੂਲ ਦੌਰਾਨ ਆਪ ਨੂੰ ਕਲਾਸ ਦਾ ਮਨੀਟਰ ਬਣਨ ਦਾ ਵੀ ਸਮੇਂ ਸਮੇਂ ਤੋ ਸੁਭਾਗ ਪ੍ਰਾਪਤ ਹੋਇਆ। ਆਪ ਨੇ ਉਚੇਰੀ ਵਿਦਿਆ ਰਾਜਪੁਰਾ ਤੋਂ ਹਾਸਲ ਕੀਤੀ।
ਜਦੋਂ 1985 ਚ ਸ. ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿੱਚ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਜੀ ਸਹਿਕਾਰਤਾ ਮੰਤਰੀ ਬਣੇ ਤਾਂ ਉਸ ਸਮੇਂ ਹਰਦੇਵ ਸਿੰਘ ਨੂੰ SADB ਬੈਂਕ ਵਿਚ ਨੌਕਰੀ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਬਾਅਦ ਵਿੱਚ ਸਰਕਾਰ ਟੁੱਟਣ ਤੋਂ ਬਾਅਦ 1987 ਵਿਚ ਪੰਜਾਬ ਅੰਦਰ ਗਵਰਨਰੀ ਰਾਜ ਲੱਗਣ ਕਰਕੇ ਨੌਕਰੀ ਦੌਰਾਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਉਸ ਮੌਕੇ ਆਪਣੇ ਜੱਦੀ ਜ਼ਿਲ੍ਹੇ ਵਿੱਚ ਪੋਸਟਿੰਗਾਂ ਤੇ ਬੈਨ ਹੋਣ ਕਰਕੇ ਪਹਿਲੀ ਵਾਰ ਮੌਕੇ ਦੇ ਅਫ਼ਸਰਾਂ ਨੇ ਹਰਪਾਲਪੁਰ ਦੀ ਪਹਿਲੀ ਪੋਸਟਿੰਗ ਪੀਏਡੀਬੀ ਦਸੂਹਾ ਵਿਖੇ ਕਰ ਦਿੱਤੀ। ਕੁੱਝ ਸਮੇਂ ਬਾਅਦ PADB ਰੋਪੜ ਦੀ ਬਦਲੀ ਕਰਵਾਈ ਗਈ। ਹਰਦੇਵ ਸਿੰਘ ਵੱਲੋਂ ਆਪਣੀ ਨੌਕਰੀ ਸਿਰਫ਼ ਚਾਰ ਵੱਖ ਵੱਖ ਸਟੇਸ਼ਨਾਂ ਤੇ ਵੱਖ ਵੱਖ ਪੋਸਟਾਂ ‘ਤੇ ਕੀਤੀ ਗਈ ਤੇ ਕਾਫ਼ੀ ਸਮਾਂ ਪੰਜਾਬ ਸਰਕਾਰ ਵਿਚ ਬਤੌਰ ਓਐੱਸਡੀ ਦੇ ਤੌਰ ਤੇ ਆਪਣਾ ਕੰਮ ਪੂਰੀ ਲਗਨ ਅਤੇ ਮਿਹਨਤ ਨਾਲ ਕੀਤਾ, ਇਸ ਦੌਰਾਨ ਉਨ੍ਹਾਂ ਆਪਣੀ ਇਮਾਨਦਾਰੀ ਦੀ ਵੱਖਰੀ ਪਹਿਚਾਣ ਬਣਾਉਂਦਿਆਂ ਲੋਕਾਂ ਦੇ ਹਰ ਕੰਮ ਕਾਜ ਸਮੇਂ ਸਿਰ ਹੱਲ ਕਰਵਾਏ।
ਹੁਣ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਬਤੌਰ ਮੈਨੇਜਰ ਇਨਸਪੈਕਸਿਨ ਸੇਵਾ ਮੁਕਤ ਹੋਏ ਤੇ ਮੁੱਖ ਦਫਤਰ ਦੇ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਨਿੱਘੀ ਵਿਦਾਇਗੀ ਪਾਰਟੀ ਤੇ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਢੋਲ ਢਮੱਕੇ ਨਾਲ ਪਾਰਟੀ ਦੀ ਸ਼ੁਰੂਆਤ ਕੀਤੀ ਗਈ ਤੇ ਲੇਟ ਸ਼ਾਮ ਤੱਕ ਪਾਰਟੀ ਚਲਦੀ ਰਹੀ। ਇਸ ਸਮੇਂ ਮੌਕੇ ਤੇ ਪਹੁੰਚੇ ਸਾਰੇ ਉੱਚ ਅਧਿਕਾਰੀਆ ਤੇ ਕਮਾਚਾਰੀਆ ਨੇ ਹਰਦੇਵ ਦੇ ਕੰਮ ਦੀ ਭਾਰੀ ਸ਼ਲਾਘਾ ਕੀਤੀ ਤੇ ਆਪਣੀ ਸਰਕਾਰੀ ਪਾਵਰ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਹੱਕ ਵਿੱਚ ਵਰਤਣ ਦੀ ਵਿਭਾਗ ਦੇ ਮੁਲਾਜ਼ਮਾਂ ਨੇ ਤਾਰੀਫਾਂ ਕੀਤੀਆਂ।ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਹਰਦੇਵ ਸਿੰਘ ਹਰਪਾਲਪੁਰ ਨੂੰ ਇੱਕ ਬੇਦਾਗ਼ ਸ਼ਖ਼ਸੀਅਤ ਦੱਸਦੇ ਹੋਏ, ਆਪਣੇ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਆਖਿਆ ਕਿ ਹਰਪਾਲਪੁਰ ਇੱਕ ਉੱਘੇ ਸਮਾਜ ਸੇਵੀ, ਨੇਕ ਇਨਸਾਨ, ਦਿਆਲੂ ਅਤੇ ਮਿੱਠ-ਬੋਲੜੇ ਸੁਭਾਅ ਦੇ ਮਾਲਕ ਹਨ। ਆਪਣੀ 38 ਸਾਲ ਦੇ ਨੌਕਰੀ ਸਮੇਂ ਦੌਰਾਨ ਉਨ੍ਹਾਂ ਵਿਭਾਗੀ ਜ਼ਿੰਮੇਵਾਰੀਆਂ ਨੂੰ ਬਾਖੂਬੀ ਅਤੇ ਤਨਦੇਹੀ ਨਾਲ ਨਿਭਾਇਆ। ਇਸ ਸਮੇਂ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਰਦੇਵ ਸਿੰਘ ਨੂੰ ਇੱਕ ਯਾਦਗਾਰੀ ਟਰਾਫੀ, ਅਟੈਚੀ ਅਤੇ ਵੱਖ ਵੱਖ ਗਿਫਟਾਂ ਨਾਲ ਸਨਮਾਨਿਤ ਕੀਤਾ ਗਿਆ। ਅਖੀਰ ‘ਚ ਹਰਦੇਵ ਸਿੰਘ ਵਲੋਂ ਉੱਚ-ਅਧਿਕਾਰੀਆ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ। ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਪੂਰੀ ਨੌਕਰੀ ਦੌਰਾਨ ਦਿੱਤੇ ਪਿਆਰ ਤੇ ਸਤਿਕਾਰ ਲਈ ਹਰਦੇਵ ਸਿੰਘ ਹਰਪਾਲਪੁਰ ਨੇ ਸਮੁੱਚੇ ਵਿਭਾਗ ਦਾ ਦਿਲੋਂ ਧੰਨਵਾਦ ਕੀਤਾ। ਅਖੀਰ ‘ਚ ਸੈਕਟਰ 22 ਦੇ ਪਿਕਾਡਿਲੀ ਹੋਟਲ ਵਿੱਚ ਰੱਖੀ ਵਿਦਾਇਗੀ ਪਾਰਟੀ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਹੁੰਚ ਕੇ ਹਰਦੇਵ ਸਿੰਘ ਹਰਪਾਲਪੁਰ ਨੂੰ ਵਧਾਈ ਦਿੱਤੀ।
ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਚੇਅਰਮੈਨ ਸ੍ਰੀ ਸ਼ੁਰੇਸ ਗੋਇਲ ਸੀਏ, ਐੱਮਡੀ ਸ਼੍ਰੀਮਤੀ ਬਲਵਿੰਦਰ ਕੌਰ ਬਾਜਵਾ, ਏਐੱਮਡੀ ਸ੍ਰੀਮਤੀ ਨੀਸਾ ਰਾਣਾ, ਏਐੱਮਡੀ ਸ੍ਰੀਮਤੀ ਰਾਜਵਿੰਦਰ ਕੌਰ ਰੰਧਾਵਾ ਵੱਲੋਂ ਪਹੁੰਚੇ ਜੀਐੱਮ ਹਰਪ੍ਰੀਤ ਸਿੰਘ ਚੀਮਾ, ਜੀਐੱਮ ਸ੍ਰੀ ਜਗਦੀਪ ਸਿੰਘ ਘਈ, ਡੀਜੀਐੱਮ ਸ੍ਰੀ ਸੁਨੀਲ ਬਾਂਸਲ, ਡੀਜੀਐੱਮ ਸ੍ਰੀ ਸੁਨੀਲ ਮੁਹਾਜਨ ਤੋਂ ਇਲਾਵਾ ਬੈਂਕ ਦੇ ਜੀਐੱਮ, ਡੀਜੀਐੱਮ, ਏਜੀਐੱਮ ਤੇ ਹੋਰ ਉੱਚ ਅਧਿਕਾਰੀਆਂ ਤੋਂ ਇਲਾਵਾ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਰਵਿੰਦਰ ਸਿੰਘ ਹਰਪਾਲਪੁਰ( ਸਾਬਕਾ ਚੇਅਰਮੈਨ ਖਾਦੀ ਬੋਰਡ), ਕੈਪਟਨ ਖੁਸ਼ਵੰਤ ਸਿੰਘ ਢਿੱਲੋਂ, ਦਵਿੰਦਰ ਸਿੰਘ ਨੰਗਲ ਤੇ ਹੋਰ ਦੋਸਤਾਂ ਮਿੱਤਰਾਂ ਨੇ ਹਰਦੇਵ ਸਿੰਘ ਨੂੰ ਵਧਾਈਆਂ ਦਿੰਦਿਆਂ ਭਵਿੱਖ ਲਈ ਸ਼ੁਭਕਾਨਵਾਂ ਦਿੱਤੀਆਂ।