ਦਲਜੀਤ ਕੌਰ
ਮਹਿਲ ਕਲਾਂ, 3 ਮਈ, 2025: ਪੰਜਾਬ ਵਿੱਚ ਵੱਡੀ ਪੱਧਰ ਤੇ ਸੰਘਰਸ਼ੀ ਧਰਤੀ ਬਣ ਚੁੱਕੀ ਹੈ। ਆਉਂਦੇ ਦਿਨਾਂ ਹਾਕਮ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਮਾਰੂ ਨੀਤੀਆਂ ਲੈ ਕੇ ਸੰਘਰਸ਼ ਹੋਰ ਤਿੱਖਾ ਹੋਣ ਜਾ ਰਹੇ ਹਨ। ਜਿਸ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਬਲਾਕ ਮਹਿਲਕਲਾਂ ਵੱਲੋਂ ਨਾਨਕ ਸਿੰਘ ਅਮਲਾ ਸਿੰਘ ਵਾਲਾ ਅਤੇ ਸਤਨਾਮ ਸਿੰਘ ਮੂੰਮ ਦੀ ਅਗਵਾਈ ਵਿੱਚ ਪਿੰਡ-ਪਿੰਡ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਹੋ ਗਈ ਹੈ। 1 ਮਈ ਧਨੇਰ ਅਤੇ ਅੱਜ ਇਕਾਈ ਮੂੰਮ ਵੱਲੋਂ ਭਿੰਦਰ ਸਿੰਘ ਮੂੰਮ ਦੀ ਅਗਵਾਈ ਵਿੱਚ ਫੰਡ ਇਕੱਤਰ ਕੀਤਾ ਗਿਆ। ਜਿਸ ਵਿੱਚ ਕਿਸਾਨਾਂ ਨੇ ਵੱਡੀ ਪੱਧਰ ਤੇ ਜਥੇਬੰਦੀ ਨੂੰ ਫੰਡ ਦੇ ਰੂਪ ਵਿੱਚ ਕਣਕ ਦੀ ਉਗਰਾਹੀ ਅਤੇ ਪੈਸੇ ਦੇ ਕੇ ਵੱਡੀ ਪੱਧਰ ਤੇ ਸਹਿਯੋਗ ਦਿੱਤਾ।
ਆਗੂਆਂ ਨੇ ਦੱਸਿਆ ਕਿ ਸੰਘਰਸ਼ਾਂ ਵਿੱਚ ਪੈਸੇ ਦੀ ਜ਼ਿਆਦਾ ਲੋੜ ਹੋਣ ਕਰਕੇ ਛੇ ਮਹੀਨਿਆਂ ਬਾਅਦ ਪਿੰਡ ਵਿੱਚ ਹਾੜੀ-ਸੌਣੀ ਦੀ ਫਸਲ ਉੱਪਰ ਉਗਰਾਹੀ ਕੀਤੀ ਜਾਂਦੀ ਹੈ। ਇਸ ਉਗਰਾਹੀ ਵਿੱਚ ਪਿੰਡ ਦੀ ਕਿਸਾਨਾਂ ਨੇ ਘਰ-ਘਰ ਜਾ ਕੇ ਉਗਰਾਹੀ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ। ਜਿਸ ਵਿੱਚ ਦਿਆਲ ਸਿੰਘ ਮੂੰਮ, ਨਿਰਮਲ ਸਿੰਘ ਮੂੰਮ, ਅਜਮੇਰ ਸਿੰਘ ਮੂੰਮ, ਬਲੌਰ ਸਿੰਘ ਮੂੰਮ, ਦਰਸ਼ਨ ਸਿੰਘ ਮੂੰਮ, ਪਰਮਜੀਤ ਸਿੰਘ ਪੰਮਾ ਮਹਿਲ ਕਲਾਂ, ਭੋਲਾ ਸਿੰਘ ਮੂੰਮ, ਚਰਨਜੀਤ ਸਿੰਘ, ਅਭਿਨੀਤ ਕੌਰ ਮੂੰਮ ਆਦਿ ਆਗੂ ਹਾਜ਼ਰ ਸਨ। ਆਗੂਆਂ ਨੇ ਪੰਜਾਬ ਦੇ ਬੀਬੀਐੱਮਬੀ ਵੱਲੋਂ ਹਰਿਆਣਾ ਨੂੰ ਜਬਰੀ ਪੰਜਾਬ ਦੇ ਹਿੱਸੇ ਵਿੱਚੋਂ 8500 ਕਿਊਸਿਕ ਪਾਣੀ ਦੇਣ ਦੀ ਸਖ਼ਤ ਨਿਖੇਧੀ ਕਰਦਿਆਂ ਡੈਮ ਸੇਫਟੀ ਐਕਟ ਰੱਦ ਕਰਨ ਦੀ ਮੰਗ ਕੀਤੀ।
ਇਸ ਮੌਕੇ ਆਗੂਆਂ ਨੇ ਮੁਜ਼ੱਫਰਨਗਰ ਵਿਖੇ ਐੱਸਕੇਐੱਮ ਦੇ ਵੱਡੇ ਚਿਹਰੇ ਰਕੇਸ਼ ਟਿਕੈਤ ਉੱਪਰ ਭਗਵਾਂ ਬ੍ਰਿਗੇਡ ਵੱਲੋਂ ਹਮਲਾ ਕਰਕੇ ਉਨ੍ਹਾਂ ਦੀ ਪੱਗ ਉਤਾਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਸਮੂਹ ਆਗੂਆਂ ਵੱਲੋਂ ਪਿੰਡ ਵਾਸੀਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਆਉਂਦੇ ਸਮੇਂ ਵਿੱਚ ਸੰਘਰਸ਼ਾਂ ਵਿੱਚ ਵੱਡਾ ਯੋਗਦਾਨ ਪਾਉਣ ਦੀ ਅਪੀਲ ਕੀਤੀ।